ਜਲੰਧਰ: ਸਹੁਰੇ ਪਰਿਵਾਰ ਤੋਂ ਦੁਖੀ ਵ ">
ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ    ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ    ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਸਰਪੰਚੀ ਦੇ ਝਗੜੇ ਨੇ ਲਈ ਜਾਨ, ਭਕਨਾ ਕਲਾਂ 'ਚ ਇੱਕ ਮੌਤ, ਇੱਕ ਜ਼ਖ਼ਮੀ    ਵੋਟਰਾਂ ਲਈ ਅੱਜ ਤੇ ਕੱਲ੍ਹ ਵਿਸ਼ੇਸ਼ SIR ਕੈਂਪ, ਹਰ ਬੂਥ 'ਤੇ ਮਿਲੇਗੀ ਸਹੂਲਤ   
ਜਲੰਧਰ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ ਜਾਨ
February 23, 2026
Jalandhar-A-Married-Woman-Upset-

Punjabi Pehchan / Jalandhar

ਜਲੰਧਰ: ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿੱਤੀ ਜਾਨ

ਜਲੰਧਰ, 23 Feb 2026 : ਜਲੰਧਰ ਦੇ ਅਰਜੁਨ ਨਗਰ (ਲਾਡੋਵਾਲੀ ਰੋਡ) ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਮਹਿਲਾ ਪੂਜਾ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਆਪਣੀ ਜੀਵਨ ਲੀਲਾ ਖ਼ਤਮ ਕਰਨ ਤੋਂ ਪਹਿਲਾਂ ਪੂਜਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ 'ਤੇ ਤਸ਼ੱਦਦ ਕਰਨ ਦੇ ਇਲਜ਼ਾਮ ਲਾਏ।

ਦਾਜ ਅਤੇ ਤਲਾਕ ਲਈ ਕੀਤਾ ਜਾ ਰਿਹਾ ਸੀ ਤੰਗ

ਮ੍ਰਿਤਕਾ ਦੇ ਪਿਤਾ ਰਮੇਸ਼ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੇ 18 ਅਪ੍ਰੈਲ 2024 ਨੂੰ ਧੀ ਦਾ ਵਿਆਹ ਅੰਮ੍ਰਿਤਸਰ ਦੇ ਰਹਿਣ ਵਾਲੇ ਹਰੀਸ਼ ਨਾਲ ਕੀਤਾ ਸੀ, ਜੋ ਫ਼ੌਜ ਵਿੱਚ ਕਲਰਕ ਹੈ। ਇਲਜ਼ਾਮ ਹੈ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਦਾਜ ਦੀ ਮੰਗ ਕਰਨ ਲੱਗਾ। ਹਰੀਸ਼ ਤਲਾਕ ਲੈਣਾ ਚਾਹੁੰਦਾ ਸੀ, ਪਰ ਪੂਜਾ ਉਸ ਦੇ ਨਾਲ ਰਹਿਣਾ ਚਾਹੁੰਦੀ ਸੀ। ਬੀਤੇ ਦਿਨੀਂ ਜਦੋਂ ਪੂਜਾ ਅੰਮ੍ਰਿਤਸਰ ਆਪਣੇ ਸਹੁਰੇ ਘਰ ਗਈ ਤਾਂ ਉਨ੍ਹਾਂ ਨੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ।

ਹਸਪਤਾਲ ਵਿੱਚ ਹੋਈ ਮੌਤ

ਸਹੁਰੇ ਘਰੋਂ ਮਿਲੀ ਬੇਇੱਜ਼ਤੀ ਤੋਂ ਪਰੇਸ਼ਾਨ ਹੋ ਕੇ ਪੂਜਾ ਨੇ ਜ਼ਹਿਰ ਖਾ ਲਿਆ। ਰਿਸ਼ਤੇਦਾਰਾਂ ਨੇ ਜਦੋਂ ਉਸ ਦੀ ਵੀਡੀਓ ਦੇਖੀ ਤਾਂ ਪਰਿਵਾਰ ਨੂੰ ਸੂਚਨਾ ਦਿੱਤੀ। ਪੂਜਾ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਬਾਰਾਦਰੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Powered by Froala Editor

Jalandhar A Married Woman Upset By Her In laws Committed Suicide Live On Social Media


Recommended Posts