ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ

ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ


ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ

 
ਸਿਆਟਲ  (ਗੁਰਪ੍ਰੀਤ ਸਿੰਘ ਧੰਜੂ) – ਅਮਰੀਕੀ ਫੁੱਟਬਾਲ ਟੀਮ ਸਿਆਟਲ Seahwks ਦੇ ਸਾਬਕਾ ਮਾਲਕ ਅਤੇ ਮਾਈਕਰੋਸਾਫਟ ਦੇ ਸਹਿ-ਸੰਸਥਾਪਕ ਪਾਲ ਜੀ. ਐਲਨ ਦੀ ਜਾਇਦਾਦ ਨੇ ਟੀਮ ਨੂੰ ਖੋਸਲਾ ਪਰਿਵਾਰ ਦੀ ਅਗਵਾਈ ਵਾਲੇ ਨਿਵੇਸ਼ਕ ਸਮੂਹ ਨੂੰ ਵੇਚਣ ਲਈ ਅਧਿਕਾਰਕ ਸਮਝੌਤਾ ਕਰ ਲਿਆ ਹੈ। ਇਹ ਸੌਦਾ ਹਾਲੇ ਨੈਸ਼ਨਲ ਫੁੱਟਬਾਲ ਲੀਗ (ਐਨਐੱਫਐੱਲ) ਦੇ ਟੀਮ ਮਾਲਕਾਂ ਦੀ ਮਨਜ਼ੂਰੀ ਦੇ ਅਧੀਨ ਹੈ।
 
ਅਮਰੀਕੀ ਖੇਡ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਇਸ ਸੌਦੇ ਦੀ ਕੀਮਤ ਲਗਭਗ 9.6 ਅਰਬ ਡਾਲਰ ਦੱਸੀ ਜਾ ਰਹੀ ਹੈ, ਜਿਸ ਨਾਲ ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਖੇਡ ਟੀਮਾਂ ਵਿੱਚੋਂ ਇੱਕ ਦੀ ਵਿਕਰੀ ਬਣ ਸਕਦੀ ਹੈ। ਹਾਲਾਂਕਿ, ਦੋਵੇਂ ਧਿਰਾਂ ਨੇ ਸੌਦੇ ਦੀ ਅਧਿਕਾਰਕ ਰਕਮ ਜਨਤਕ ਨਹੀਂ ਕੀਤੀ।
 
ਖੋਸਲਾ ਪਰਿਵਾਰ ਦੀ ਓਰੋਂ ਵਿਨੋਦ ਖੋਸਲਾ ਨੇ ਕਿਹਾ ਕਿ ਉਹ ਸਿਆਟਲ  ਸੀਹਾਕਸ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਸਨਮਾਨਿਤ ਮਹਿਸੂਸ ਕਰਦੇ ਹਨ ਅਤੇ ਟੀਮ, ਪ੍ਰਸ਼ੰਸਕਾਂ ਅਤੇ ਸਮੁੱਚੇ ਸੰਗਠਨ ਦਾ ਭਰੋਸਾ ਜਿੱਤਣ ਲਈ ਵਚਨਬੱਧ ਹਨ।
 
ਵਿਨੋਦ ਖੋਸਲਾ ਭਾਰਤੀ ਮੂਲ ਦੇ ਪ੍ਰਸਿੱਧ ਉਦਯੋਗਪਤੀ ਅਤੇ ਨਿਵੇਸ਼ਕ ਹਨ। ਉਹ ਸਨ ਮਾਈਕਰੋਸਿਸਟਮਜ਼ ਦੇ ਸਹਿ-ਸੰਸਥਾਪਕ ਅਤੇ ਖੋਸਲਾ ਵੈਂਚਰਜ਼ ਦੇ ਸੰਸਥਾਪਕ ਹਨ। ਉਨ੍ਹਾਂ ਦੇ ਪਰਿਵਾਰ ਦੀ ਐਨਐੱਫਐੱਲ ਦੀ ਟੀਮ ਸੈਨ ਫਰਾਂਸਿਸਕੋ 49ਰਜ਼ ਵਿੱਚ ਸੀਮਿਤ ਹਿੱਸੇਦਾਰੀ ਵੀ ਹੈ, ਜਿਸ ਨੂੰ ਨਿਯਮਾਂ ਅਨੁਸਾਰ ਵੇਚਣਾ ਪਵੇਗਾ।
 
ਇਹ ਵਿਕਰੀ ਪਾਲ ਐਲਨ ਦੀ ਵਸੀਅਤ ਅਨੁਸਾਰ ਕੀਤੀ ਜਾ ਰਹੀ ਹੈ। ਵਸੀਅਤ ਵਿੱਚ ਉਨ੍ਹਾਂ ਨੇ ਆਪਣੀ ਭੈਣ ਜੋਡੀ ਐਲਨ ਨੂੰ ਆਪਣੀਆਂ ਖੇਡ ਟੀਮਾਂ ਵੇਚਣ ਅਤੇ ਉਸ ਤੋਂ ਪ੍ਰਾਪਤ ਰਕਮ ਨੂੰ ਸਮਾਜ ਸੇਵਾ ਅਤੇ ਪਰਉਪਕਾਰੀ ਕਾਰਜਾਂ ਲਈ ਵਰਤਣ ਦੇ ਨਿਰਦੇਸ਼ ਦਿੱਤੇ ਸਨ।
 
ਪਾਲ ਐਲਨ ਨੇ 1997 ਵਿੱਚ ਸਿਆਟਲ  ਸੀਹਾਕਸ ਨੂੰ ਖਰੀਦਿਆ ਸੀ। ਉਨ੍ਹਾਂ ਦੀ ਮਾਲਕੀ ਹੇਠ ਟੀਮ ਨੇ ਤਿੰਨ ਵਾਰ ਸੁਪਰ ਬੌਲ ਵਿੱਚ ਥਾਂ ਬਣਾਈ ਅਤੇ ਦੋ ਵਾਰ ਐਨਐੱਫਐੱਲ ਚੈਂਪੀਅਨਸ਼ਿਪ ਜਿੱਤੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਲੂਮਨ ਫੀਲਡ ਦਾ ਵਿਕਾਸ ਵੀ ਹੋਇਆ।
 
ਮੌਜੂਦਾ ਸਮੇਂ ਸਿਆਟਲ  ਸੀਹਾਕਸ ਦਾ ਲੂਮਨ ਫੀਲਡ ਨਾਲ ਲੀਜ਼ ਸਮਝੌਤਾ 2032 ਤੱਕ ਹੈ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਨਵੇਂ ਮਾਲਕ ਨੂੰ ਸਟੇਡੀਅਮ ਦੇ ਨਵੀਨੀਕਰਨ ਜਾਂ ਨਵੇਂ ਸਟੇਡੀਅਮ ਅਤੇ ਰੈਂਟਨ ਸਥਿਤ ਟੀਮ ਦੇ ਅਭਿਆਸ ਕੇਂਦਰ ਬਾਰੇ ਵੀ ਮਹੱਤਵਪੂਰਨ ਫ਼ੈਸਲੇ ਕਰਨੇ ਪੈ ਸਕਦੇ ਹਨ।
 
ਪਾਲ ਐਲਨ ਦਾ 2018 ਵਿੱਚ ਦੇਹਾਂਤ ਹੋ ਗਿਆ ਸੀ। ਉਸ ਸਮੇਂ ਉਹ ਐਨਬੀਏ ਦੀ ਪੋਰਟਲੈਂਡ ਟ੍ਰੇਲ ਬਲੇਜ਼ਰਜ਼ ਟੀਮ ਦੇ ਵੀ ਮਾਲਕ ਸਨ ਅਤੇ ਸਿਆਟਲ  ਸਾਊਂਡਰਜ਼ ਫੁੱਟਬਾਲ ਕਲੱਬ ਵਿੱਚ ਵੀ ਉਨ੍ਹਾਂ ਦੀ ਹਿੱਸੇਦਾਰੀ ਸੀ।
 
 

Seattle Seahawks Set For New Ownership


Sports/Health/Entertainmant

Advertise Here

Reach thousands of visitors daily. High-visibility premium placement.

Get Started
Latest