ਵੱਡੀ ਖ਼ਬਰ : ਭਾਰਤ ਦਾ ਸਟਾਰ ਬੱਲੇਬਾਜ ICU 'ਚ ਭਰਤੀ, ਪੜ੍ਹੋ ਪੂਰੀ ਖ਼ਬਰ
October 27, 2025 / sports
Punjabi Pehchan /
New Delhi
ਵੱਡੀ ਖ਼ਬਰ : ਭਾਰਤ ਦਾ ਸਟਾਰ ਬੱਲੇਬਾਜ ICU 'ਚ ਭਰਤੀ, ਪੜ੍ਹੋ ਪੂਰੀ ਖ਼ਬਰ
ਨਵੀਂ ਦਿੱਲੀ / ਸਿਡਨੀ, 27 ਅਕਤੂਬਰ 2025 : ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਚਿੰਤਾਜਨਕ ਖ਼ਬਰ — ਟੀਮ ਇੰਡੀਆ ਦੇ ਮਿੱਡਲ ਆਰਡਰ ਦੇ ਸਟਾਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ਦੇ Intensive Care Unit (ICU) ਵਿਚ ਦਾਖਲ ਕਰਾਇਆ ਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ ਦੌਰਾਨ ਮੈਚ ਦੌਰਾਨ ਲੱਗੀ ਸੱਟ ਹੁਣ ਖਤਰਨਾਕ ਮੋੜ ‘ਤੇ ਪਹੁੰਚ ਗਈ ਹੈ।
ਸੂਤਰਾਂ ਅਨੁਸਾਰ, ਅਈਅਰ ਤੀਜੇ ਵਨਡੇ ਦੌਰਾਨ ਲੱਗੀ ਟੱਕਰ ਨਾਲ ਗੰਭੀਰ ਰੀੜ੍ਹ ਤੇ ਪੱਸਲੀਆਂ ਦੀ ਦਰਦਨਾਕ ਸੱਟ ਦਾ ਸ਼ਿਕਾਰ ਹੋਏ ਸਨ, ਜਿਸ ਨਾਲ ਉਹਨਾਂ ਦੇ ਅੰਦਰੂਨੀ ਖੂਨ ਵਹਿਣ ਲੱਗਾ — ਜਿਸ ਕਰਕੇ ਉਨ੍ਹਾਂ ਨੂੰ ਤੁਰੰਤ ICU ‘ਚ ਸ਼ਿਫਟ ਕਰਨਾ ਪਿਆ।
ਕਿਵੇਂ ਲੱਗੀ ਸੱਟ — ਇੱਕ ਸ਼ਾਨਦਾਰ ਕੈਚ ਦਾ ਚੁੱਕਿਆ ਭਾਰਾ ਮੁੱਲ
ਸਿਡਨੀ ਦੇ ਤੀਜੇ ਵਨਡੇ ਦੌਰਾਨ 34ਵੇਂ ਓਵਰ ‘ਚ ਹਰਸ਼ਿਤ ਰਾਣਾ ਦੀ ਗੇਂਦ 'ਤੇ ਆਸਟ੍ਰੇਲੀਆਈ ਬੱਲੇਬਾਜ਼ ਐਲੈਕਸ ਕੈਰੀ (Alex Carey) ਨੇ ਉੱਚਾ ਸ਼ਾਟ ਮਾਰਿਆ।
ਸ਼੍ਰੇਅਸ ਅਈਅਰ, ਜੋ ਬੈਕਵਰਡ ਪੁਆਇੰਟ 'ਤੇ ਫੀਲਡਿੰਗ ਕਰ ਰਹੇ ਸਨ, ਬਿਜਲੀ ਦੀ ਫੁਰਤੀ ਨਾਲ ਪਿੱਛੇ ਦੌੜੇ ਤੇ ਹਵਾ ਵਿੱਚ ਛਲਾਂਗ ਲਗਾ ਕੇ ਅਦਭੁੱਤ ਕੈਚ ਫੜ ਲਿਆ।
ਪਰ ਲੈਂਡਿੰਗ ਵੇਲੇ ਉਹ ਸੰਤੁਲਨ ਗੁਆ ਬੈਠੇ ਤੇ ਜ਼ਮੀਨ ਨਾਲ ਜ਼ੋਰ ਨਾਲ ਟਕਰਾ ਗਏ।
ਇਸ ਝਟਕੇ ਨੇ ਉਨ੍ਹਾਂ ਦੀ ਖੱਬੀ ਪੱਸਲੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਉਹ ਦਰਦ ਨਾਲ ਕਰਾਹ ਉੱਠੇ।
ਡਰੈਸਿੰਗ ਰੂਮ ਵਾਪਸ ਜਾਣ ਤੋਂ ਬਾਅਦ ਦਰਦ ਤੇ ਘਬਰਾਹਟ ਵਧਣ ਕਾਰਨ ਉਨ੍ਹਾਂ ਨੂੰ ਫੌਰੀ ਤੌਰ 'ਤੇ ਹਸਪਤਾਲ ਲਿਜਾਇਆ ਗਿਆ।
ਜਾਂਚ ਵਿੱਚ ਖੁਲਾਸਾ — “ਅੰਦਰੂਨੀ ਖੂਨ ਵਗ ਰਿਹਾ ਸੀ”
ਪੀ ਟੀ ਆਈ (PTI) ਦੀ ਰਿਪੋਰਟ ਮੁਤਾਬਕ, ਡਾਕਟਰਾਂ ਦੀ ਟੀਮ ਨੇ ਸਕੈਨ ਤੋਂ ਬਾਅਦ ਪੁਸ਼ਟੀ ਕੀਤੀ ਕਿ ਸ਼੍ਰੇਅਸ ਅਈਅਰ ਦੇ ਸ਼ਰੀਰ ਵਿੱਚ internal bleeding ਸ਼ੁਰੂ ਹੋ ਚੁੱਕੀ ਸੀ।
ਇੱਕ ਟੀਮ ਮੈਂਬਰ ਨੇ ਦੱਸਿਆ, “ਸ਼੍ਰੇਅਸ ਨੂੰ ਦੋ ਦਿਨ ਪਹਿਲਾਂ ICU ਵਿੱਚ ਦਾਖਲ ਕੀਤਾ ਗਿਆ ਸੀ। ਅੰਦਰੂਨੀ ਸੱਟ ਕਾਰਨ ਉਨ੍ਹਾਂ ਦੀ ਹਾਲਤ ਸੰਕਟਮਈ ਹੋ ਗਈ ਸੀ, ਇਸ ਲਈ ਤੁਰੰਤ ਸਰਜੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ।”
ਡਾਕਟਰਾਂ ਦੇ ਅਨੁਸਾਰ, ਉਨ੍ਹਾਂ ਨੂੰ 2 ਤੋਂ 7 ਦਿਨਾਂ ਤੱਕ ਨਿਗਰਾਨੀ ਹੇਠ ਰੱਖਿਆ ਜਾਵੇਗਾ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸੱਟ ਵਾਲੀ ਥਾਂ ‘ਤੇ ਇਨਫੈਕਸ਼ਨ ਨਾ ਫੈਲੇ।
Powered by
icu