ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

IND vs AUS: ਗਾਬਾ 'ਚ ਮੀਂਹ ਦਾ ਕਹਿਰ! ਆਖਰੀ T20 ਰੱਦ, ਟੀਮ ਇੰਡੀਆ ਨੇ 2-1 ਨਾਲ ਸੀਰੀਜ਼ 'ਤੇ ਕੀਤਾ ਕਬਜ਼ਾ

IND vs AUS: ਗਾਬਾ 'ਚ ਮੀਂਹ ਦਾ ਕਹਿਰ! ਆਖਰੀ T20 ਰੱਦ, ਟੀਮ ਇੰਡੀਆ ਨੇ


Punjabi Pehchan / Brisben

IND vs AUS: ਗਾਬਾ 'ਚ ਮੀਂਹ ਦਾ ਕਹਿਰ! ਆਖਰੀ T20 ਰੱਦ, ਟੀਮ ਇੰਡੀਆ ਨੇ 2-1 ਨਾਲ ਸੀਰੀਜ਼ 'ਤੇ ਕੀਤਾ ਕਬਜ਼ਾ
Live Punjabi TV ਬਿਊਰੋ
ਬ੍ਰਿਸਬੇਨ, 8 ਨਵੰਬਰ 2025: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ T20 ਲੜੀ ਦਾ ਅੰਤਿਮ ਮੁਕਾਬਲਾ ਬ੍ਰਿਸਬੇਨ ਵਿੱਚ ਮੀਂਹ ਕਾਰਨ ਰੱਦ ਹੋ ਗਿਆ। ਇਸ ਦੇ ਨਾਲ ਹੀ ਭਾਰਤ ਨੇ ਇਹ ਸੀਰੀਜ਼ 2-1 ਦੇ ਫਰਕ ਨਾਲ ਆਪਣੇ ਨਾਂ ਕਰ ਲਈ ਹੈ।

ਮੈਚ ਦਾ ਹਾਲ

ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਭਾਰਤੀ ਸਲਾਮੀ ਬੱਲੇਬਾਜ਼ਾਂ ਨੇ ਧਮਾਕੇਦਾਰ ਸ਼ੁਰੂਆਤ ਕਰਦਿਆਂ 4.5 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਜੋੜ ਦਿੱਤੀਆਂ ਸਨ, ਜਦੋਂ ਮੀਂਹ ਨੇ ਖੇਡ ਵਿੱਚ ਵਿਘਨ ਪਾਇਆ। ਉਸ ਸਮੇਂ ਅਭਿਸ਼ੇਕ ਸ਼ਰਮਾ 23 ਅਤੇ ਸ਼ੁਭਮਨ ਗਿੱਲ 29 ਦੌੜਾਂ ਬਣਾ ਕੇ ਨਾਬਾਦ ਸਨ।

ਮੌਸਮ ਬਣਿਆ ਖਲਨਾਇਕ

ਬ੍ਰਿਸਬੇਨ ਦੇ ਗਾਬਾ ਸਟੇਡੀਅਮ 'ਚ ਮੌਸਮ ਇੰਨਾ ਖਰਾਬ ਹੋ ਗਿਆ ਕਿ ਖਿਡਾਰੀਆਂ ਨੂੰ ਮੈਦਾਨ ਛੱਡਣਾ ਪਿਆ। ਤੇਜ਼ ਬਾਰਿਸ਼ ਅਤੇ ਬਿਜਲੀ ਡਿੱਗਣ ਦੇ ਖ਼ਤਰੇ ਕਾਰਨ ਸਟੇਡੀਅਮ ਵਿੱਚ ਅਲਾਰਮ ਵੱਜ ਗਿਆ ਅਤੇ ਸਕੋਰਬੋਰਡ 'ਤੇ 'ਮੌਸਮ ਖ਼ਰਾਬ ਹੋਣ ਦੀ ਚੇਤਾਵਨੀ' ਜਾਰੀ ਕੀਤੀ ਗਈ। ਦਰਸ਼ਕਾਂ ਨੂੰ ਵੀ ਖੁੱਲ੍ਹੇ ਇਲਾਕਿਆਂ ਤੋਂ ਹਟ ਕੇ ਛੱਤ ਹੇਠਾਂ ਜਾਣ ਲਈ ਕਿਹਾ ਗਿਆ।

ਮੈਚ ਰੱਦ ਹੋਣ ਦਾ ਫੈਸਲਾ

ਲੰਬੇ ਇੰਤਜ਼ਾਰ ਤੋਂ ਬਾਅਦ ਜਦੋਂ ਖੇਡਣ ਯੋਗ ਸਥਿਤੀ ਨਹੀਂ ਬਣ ਸਕੀ, ਤਾਂ ਅੰਪਾਇਰਾਂ ਨੇ ਮੈਚ ਨੂੰ ਰੱਦ ਕਰਨ ਦਾ ਫੈਸਲਾ ਲਿਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ ਜਿੱਤ ਲਈ।

ਅਭਿਸ਼ੇਕ ਸ਼ਰਮਾ 'ਪਲੇਅਰ ਆਫ਼ ਦਾ ਸੀਰੀਜ਼'

ਪੂਰੀ ਸੀਰੀਜ਼ ਦੌਰਾਨ ਸ਼ਾਨਦਾਰ ਬੱਲੇਬਾਜ਼ੀ ਕਰਨ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ 'ਪਲੇਅਰ ਆਫ਼ ਦਾ ਸੀਰੀਜ਼' ਦੇ ਖਿਤਾਬ ਨਾਲ ਨਵਾਜਿਆ ਗਿਆ। ਜ਼ਿਕਰਯੋਗ ਹੈ ਕਿ ਇਸ ਮੈਚ ਲਈ ਭਾਰਤੀ ਟੀਮ ਵਿੱਚ ਤਿਲਕ ਵਰਮਾ ਦੀ ਥਾਂ ਰਿੰਕੂ ਸਿੰਘ ਨੂੰ ਮੌਕਾ ਦਿੱਤਾ ਗਿਆ ਸੀ, ਜਦਕਿ ਆਸਟ੍ਰੇਲੀਆ ਨੇ ਆਪਣੀ ਟੀਮ ਵਿੱਚ ਚਾਰ ਬਦਲਾਅ ਕੀਤੇ ਸਨ।
Powered by

Ind vs aus rain wreaks havoc at gabba last t20 cancelled team india wins series 2 1


Sports/Health/Entertainmant

Advertise Here

Reach thousands of visitors daily. High-visibility premium placement.

Get Started
Latest