ਪੰਜਾਬ 'ਚ ਮੀਂਹ 'ਤੇ ਤੂਫ਼ਾਨ ਦਾ ਮੌਸਮ ਵਿਭਾਗ ਵਲੋਂ ਯੈਲੋ ਅਲਰਟ ਕੀਤਾ ਜਾਰੀ !
May 16, 2025 / weather
Punjabi Pehchan /
Punjab
ਚੰਡੀਗੜ੍ਹ,16 ਮਈ 2025: ਪੰਜਾਬ ਦੇ ਵਿਚ ਲਗਾਤਾਰ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਮੁਤਾਬਿਕ ਦੱਸ ਦਈਏ ਕੀ ਪਿਛਲੇ ਕੁਝ ਦਿਨਾਂ ਪਹਿਲਾ ਬਾਰਿਸ਼ ਦੇ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ । ਪਰ ਹੁਣ ਫਿਰ ਤਾਪਮਾਨ ਚ ਵਾਧਾ ਨਜ਼ਰ ਆ ਰਿਹਾ ਹੈ। ਭਲਕੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਬਿਜਲੀ ਤੂਫਾਨ ਗਰਜ ਦੇਖਣ ਨੂੰ ਮਿਲਿਆ ਜਿਸ ਨਾਲ ਤਾਪਮਾਨ ਦੇ ਵਿੱਚ ਗਿਰਾਵਟ ਨਜ਼ਰ ਆਈ।
ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਚ 18 ਤੋਂ 20 ਮਈ ਤੱਕ ਮੀਂਹ,ਬਿਜ਼ਲੀ ਅਤੇ ਹਨੇਰੀ ਦਾ ਯੈਲੋ ਅਲਰਟ ਜਾਰੀ ਕੀਤਾ। ਦੱਸ ਦਈਏ ਕਿ ਇਹਨਾਂ ਸੂਬਿਆਂ ਦੇ ਵਿੱਚ ਯੈਲੋ ਅਲਰਟ ਜਾਰੀ ਕੀਤਾ,ਜਿਸ ਵਿੱਚ ਫਾਜ਼ਿਲਕਾ,ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਅਤੇ ਮਾਨਸਾ ਲਈ ਯੈਲੋ ਅਲਰਟ ਦੱਸਿਆ ਗਿਆ ਹੈ।
Powered by
Https livepunjabitv com control add posts php