ਲੁਧਿਆਣਾ ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ
February 26, 2026 / main news
ਲੁਧਿਆਣਾ ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਸ਼ਤਾਬਦੀ ਸਾਲ ‘ਚ ਸੰਘ ਮੁਖੀ ਮੋਹਨ ਭਾਗਵਤ
ਪੰਜਾਬ ਦੌਰੇ ‘ਤੇ ਹਨ। ਉਹ ਤਿੰਨ ਦਿਨਾਂ ਤੋਂ ਪੰਜਾਬ ‘ਚ ਹਨ ਤੇ ਲੋਕਾਂ ਨਾਲ ਮੀਟਿੰਗ ਕਰ ਰਹੇ ਹਨ।
ਅੱਜ ਉਹ ਲੁਧਿਆਣਾ ਦੇ ਅਰਵਿੰਦੋ ਕਾਲਜ ‘ਚ ਬੁੱਧੀਜੀਵੀਆਂ ਨਾਲ ਮੁਲਾਕਾਤ ਕਰਨਗੇ ਤੇ ਸੰਘ ਦੀ 100
ਸਾਲ ਦੀ ਯਾਤਰਾ ਬਾਰੇ ਦੱਸਣਗੇ।ਆਰਐਸਐਸ ਮੁਖੀ ਦੇਸ਼ ਤੇ ਸਮਾਜ ਨੂੰ ਬਿਹਤਰ ਬਣਾਉਣ ਦੇ
ਲਈ ਸੰਘ ਵੱਲੋਂ ਤੈਅ ਕੀਤੇ ਗਏ ‘ਪੰਚ ਪਰਿਵਰਤਨ’ ‘ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਉਹ ਸੂਬੇ ਤੇ
ਦੇਸ਼ ਦੀਆਂ ਚੁਣੌਤੀਆਂ ਤੇ ਹੱਲ ‘ਤੇ ਚਰਚਾ ਕਰਨਗੇ। ਇਸ ਸਮਾਰੋਹ ‘ਚ ਸਿਰਫ਼ ਉਨ੍ਹਾਂ ਲੋਕਾਂ ਨੂੰ
ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਹੈ। ਆਓ ਜਾਣੀਏ ਆਰਐਸਐਸ ਦੇ ਪੰਚ ਪਰਿਵਰਤਨ ਕੀ
ਹਨ…ਆਰਐਸਐਸ ਨੇ ਦੇਸ਼ ਤੇ ਸਮਾਜ ਦੇ ਵਿਕਾਸ ਦੇ ਲਈ ਸਮਾਜਿਕ ਸਦਭਾਵਨਾ ਨੂੰ ਪਹਿਲੇ ਨੰਬਰ ‘ਤੇ ਰੱਖਿਆ
ਹੈ। ਇਸ ਤਹਿਤ ‘ਆਪ ਮੈਂ ਇੱਕ ਰਕਤ’ ਨਾਅਰੇ ਦੇ ਤਹਿਤ ਕੰਮ ਕੀਤਾ ਜਾਵੇਗਾ। ਮਹਾਪੁਰਖਾਂ, ਗੁਰੂਆਂ
ਤੇ ਦੇਵੀ-ਦੇਵਤਿਆਂ ਦੇ ਦਿਹਾੜਿਆਂ ਨੂੰ ਮਿਲ ਕੇ ਮਨਾਇਆ ਜਾਵੇਗਾ। ਪਰਿਵਾਰ ‘ਚ ਇੱਕ ਸਮੇਂ ਦਾ ਭੋਜਨ
ਘਰ ‘ਚ ਜ਼ਰੂਰ ਮਿਲ ਕੇ ਕਰਨਗੇ ਤੇ ਜਾਤ ਦੇ ਆਧਾਰ ‘ਤੇ ਭੇਦ ਭਾਵ ਨਹੀਂ ਕਰਨਗੇ।
Mohan Bhagwat