ਪਟਿਆਲਾ , 12 ਜੁਲਾਈ 2025 :  ">
ਲੁਧਿਆਣਾ ‘ਚ RSS ਮੁਖੀ ਮੋਹਨ ਭਾਗਵਤ, ‘ਪੰਚ ਪਰਿਵਰਤਨ’ ‘ਤੇ ਕਰਨਗੇ ਚਰਚਾ    ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰੇਆਮ ਵੀਕ ਰਿਹਾ ਨਸ਼ਾ, ਹੋਇਆ ਵੱਡਾ ਖੁਲਾਸਾ     ਮੋਹਾਲੀ: 50 ਹਜ਼ਾਰ ਦੀ ਰਿਸ਼ਵਤ ਮੰਗਣ ਦੇ ਇਲਜ਼ਾਮ 'ਚ ਸਰਪੰਚ ਗ੍ਰਿਫ਼ਤਾਰ; ਵਿਜੀਲੈਂਸ ਨੇ ਕੀਤੀ ਵੱਡੀ ਕਾਰਵਾਈ    ਪੰਜਾਬ 'ਚ ਮੌਸਮ ਦੇ ਦੋਹਰੇ ਤੇਵਰ: ਬਠਿੰਡਾ 29 ਡਿਗਰੀ ਨਾਲ ਸਭ ਤੋਂ ਗਰਮ    ਪੰਜਾਬ 'ਚ ਮੌਸਮ ਦੇ ਦੋਹਰੇ ਤੇਵਰ: ਬਠਿੰਡਾ 29 ਡਿਗਰੀ ਨਾਲ ਸਭ ਤੋਂ ਗਰਮ    ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਫ਼ਰਵਰੀ 2026)    ਟਰੇਸੀ ਕੈਲੀਫ਼ੋਰਨੀਆ ਤੋਂ ਅਗਵਾ ਹੋਏ ਅਵਤਾਰ ਸਿੰਘ ਨਿਸ਼ਾਨਾ ਨਹੀਂ ਸਨ: ਸ਼ੈਰਿਫ ਪੈਟ੍ਰਿਕ ਵਿਥਰੋ ਦਾ ਖੁਲਾਸਾ    ਸਾਵਧਾਨ: ਇਨਕਮ ਟੈਕਸ ਰਿਫੰਡ ਦੇ ਨਾਂ 'ਤੇ ਲੱਗ ਰਹੇ ਨੇ ਰਗੜੇ; ਸਾਈਬਰ ਠੱਗਾਂ ਨੇ ਲੋਕਾਂ ਨੂੰ ਲੁੱਟਣ ਦਾ ਲੱਭਿਆ ਨਵਾਂ ਰਾਹ    ਪੰਜਾਬ ਤੇ ਚੰਡੀਗੜ੍ਹ 'ਚ ਗਰਮੀ ਦਾ ਕਹਿਰ ਸ਼ੁਰੂ: ਫ਼ਰੀਦਕੋਟ 'ਚ ਪਾਰਾ 31 ਡਿਗਰੀ ਤੱਕ ਪਹੁੰਚਿਆ    ਭਿਆਨਕ ਜਹਾਜ਼ ਹਾਦਸਾ: ਦਿੱਲੀ ਜਾ ਰਹੀ ਏਅਰ ਐਂਬੂਲੈਂਸ ਕਰੈਸ਼, ਮਰੀਜ਼ ਤੇ ਡਾਕਟਰ ਸਮੇਤ 7 ਮੌਤਾਂ   
Sidhu Moosewala Murder Case 'ਚ ਹਥਿਆਰ ਸਪਲਾਈ ਕਰਨ ਵਾਲਾ ਸਖ਼ਸ਼ ਹੋਇਆ ਲਾਪਤਾ
July 12, 2025
The-Person-Supplying-Weapons-In-

Punjabi Pehchan /

 ਪਟਿਆਲਾ , 12 ਜੁਲਾਈ 2025 :    ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਥਿਆਰ ਸਪਲਾਇਲਰ ਸ਼ਹਿਬਾਜ਼ ਅੰਸਾਰੀ ਅੰਤਰਿਮ ਜ਼ਮਾਨਤ ਤੋਂ ਬਾਅਦ ਫਰਾਰ ਹੋ ਗਿਆ ਹੈ। ਅੰਸਾਰੀ ਨੇ ਪਤਨੀ ਦੀ ਸਰਜਰੀ ਦੇ ਬਹਾਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਅੰਤਰਿਮ ਜ਼ਮਾਨਤ ਲਈ ਸੀ ਪਰ ਜ਼ਮਾਨਤ ਖ਼ਤਮ ਹੋਣ ਤੋਂ ਬਾਅਦ ਅੰਸਾਰੀ ਤੈਅ ਸਮੇਂ 'ਤੇ ਵਾਪਸ ਨਹੀਂ ਆਇਆ। ਹੁਣ ਉਸਦਾ ਮੋਬਾਈਲ ਬੰਦ ਆ ਰਿਹਾ ਹੈ ਅਤੇ ਪਤਨੀ ਵੀ ਲਾਪਤਾ ਹੈ। ਉਸ 'ਤੇ ਮਈ 2022 ਵਿੱਚ ਮੂਸੇਵਾਲਾ ਦੇ ਕਤਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਉਣ ਦਾ ਆਰੋਪ ਹੈ।

ਦਰਅਸਲ 'ਚ ਫਰਵਰੀ 2023 ਵਿੱਚ ਅਦਾਲਤ ਨੇ ਉਸਨੂੰ ਉਸਦੀ ਪਤਨੀ ਦੀ ਗਰਭ ਅਵਸਥਾ ਦਾ ਹਵਾਲਾ ਦਿੰਦੇ ਹੋਏ 5 ਦਿਨਾਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਪਰ ਉਸਨੇ ਸ਼ਰਤਾਂ ਦੀ ਉਲੰਘਣਾ ਕੀਤੀ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਬਾਅਦ ਵਿੱਚ ਕਈ ਵਾਰ ਜ਼ਮਾਨਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਪਰ NIA ਦੇ ਇਤਰਾਜ਼ਾਂ ਕਾਰਨ ਰੱਦ ਹੁੰਦੀਆਂ ਰਹੀਆਂ ਹਨ। ਪਿਛਲੇ ਮਹੀਨੇ ਉਸਨੇ ਆਪਣੀ ਪਤਨੀ ਦੀ ਸਰਜਰੀ ਦਾ ਹਵਾਲਾ ਦਿੰਦੇ ਹੋਏ ਦੁਬਾਰਾ ਅੰਤਰਿਮ ਜ਼ਮਾਨਤ ਲਈ ਅਤੇ ਬਾਹਰ ਆਉਂਦੇ ਹੀ ਫਰਾਰ ਹੋ ਗਿਆ।

ਅੰਸਾਰੀ ਦੀ ਨਹੀਂ ਮਿਲ ਰਹੀ ਲੋਕੇਸ਼ਨ, ਫ਼ੋਨ ਵੀ ਬੰਦ

NIA ਦੇ ਅਨੁਸਾਰ ਅੰਸਾਰੀ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ। ਉਸਦਾ ਮੋਬਾਈਲ ਫੋਨ ਵੀ ਬੰਦ ਹੈ ਅਤੇ ਜਿਸ ਨੰਬਰ 'ਤੇ ਉਹ ਸੰਪਰਕ 'ਚ ਸੀ, ਉਹ ਆਸਾਮ ਦੇ ਇੱਕ ਵਿਅਕਤੀ ਦੇ ਨਾਮ 'ਤੇ ਰਜਿਸਟਰਡ ਪਾਇਆ ਗਿਆ। NIA ਨੇ ਅਦਾਲਤ ਨੂੰ ਦੱਸਿਆ ਕਿ ਗਾਜ਼ੀਆਬਾਦ ਦਾ ਜੋ ਪਤਾ ਉਸਨੇ ਅਦਾਲਤ ਚ ਦਿੱਤਾ ਸੀ ,ਓਥੇ ਵੀ ਉਹ ਨਹੀਂ ਰਹਿ ਰਿਹਾ। 

NIA ਦੀ ਰਿਪੋਰਟ ਦੇ ਅਨੁਸਾਰ ਉਸਦੀ ਗ੍ਰਿਫਤਾਰੀ ਦੇ ਸਮੇਂ ਉਸ ਤੋਂ ਕਈ ਹਥਿਆਰ ਬਰਾਮਦ ਕੀਤੇ ਗਏ ਸਨ। ਉਹ ਲਾਰੈਂਸ ਬਿਸ਼ਨੋਈ ਗੈਂਗ ਲਈ ਵਾਰ-ਵਾਰ ਹਥਿਆਰਾਂ ਦਾ ਵਪਾਰ ਕਰਦਾ ਸੀ ਅਤੇ ਹਵਾਲਾ ਰਾਹੀਂ ਲੱਖਾਂ ਰੁਪਏ ਕਮਾਏ ਸਨ। ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਮਾਨਤ ਕਰਵਾਉਣ ਵਾਲਾ ਵਿਅਕਤੀ ਸੀ ਪੈਸਿਆਂ ਦੇ ਬਦਲੇ ਉਸਦੀ ਗਰੰਟੀ ਦੇਣ ਨੂੰ ਤਿਆਰ ਹੋਇਆ ਸੀ।

 ਅੰਸਾਰੀ ਦੀ ਭਾਲ 'ਚ ਜੁਟੀ ਪੁਲਿਸ ਅਤੇ NIA 

ਪ੍ਰਾਪਤ ਜਾਣਕਾਰੀ ਅਨੁਸਾਰ NIA ਨੇ 8 ਜੁਲਾਈ ਨੂੰ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਉਸਦੀ ਜ਼ਮਾਨਤ ਰੱਦ ਕਰਵਾ ਦਿੱਤੀ ਸੀ ਪਰ ਨੋਟਿਸ ਮਿਲਣ ਦੇ ਬਾਵਜੂਦ ਅੰਸਾਰੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਉਸਦੇ ਵਕੀਲ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਉਸਨੂੰ ਆਪਣੇ ਮੁਵੱਕਿਲ ਦਾ ਪਤਾ ਨਹੀਂ ਹੈ। ਇਸ ਸਮੇਂ ਪੁਲਿਸ ਅਤੇ NIA ਉਸਨੂੰ ਫੜਨ ਲਈ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਸਦੇ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ।

Read More :  ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ


Powered by Froala Editor

The Person Supplying Weapons In The Sidhu Moosewala Murder Case Has Gone Missing


Recommended Posts
Latest