ਗੁਰਮੇਜ ਅਟਵਾਲ ਤੇ ਸੁਰਿੰਦਰ ਸਿੰਘ ਦੇ ਕਤਲ ਕੇਸ ਸਮੇਤ ਛੇ ਅਣਸੁਲਝੇ ਮਾਮਲਿਆਂ ਲਈ 3 ਲੱਖ ਡਾਲਰ ਦੇ ਇਨਾਮ ਦਾ ਐਲਾਨ ਦਿਲਜੀਤ ਦੋਸਾਂਝ ਦੇ 'ਔਰਾ ਇੰਡੀਆ ਟੂਰ' 'ਤੇ ਸੰਕਟ ਅੰਮ੍ਰਿਤਸਰ ਵਿੱਚ ਨਸ਼ਾ ਸਮਗਲਿੰਗ ਨੈੱਟਵਰਕ ਨਾਲ ਜੁੜੇ ਚਾਰ ਗ੍ਰਿਫ਼ਤਾਰ, ਬਿਨਾਂ ਮਨਜ਼ੂਰੀ ਛੁੱਟੀ ਲੈਣ ਵਾਲੇ ਕਰਮਚਾਰੀਆਂ ਦਾ ਮੰਗਿਆ ਰਿਕਾਰਡ : ਪੰਜਾਬ ਸਰਕਾਰ ਦਾ ਵੱਡਾ ਹੁਕਮ ਐਸਜੀਪੀਸੀ ਨੇ ਨਸ਼ਾ ਵਿਰੋਧੀ ਅੰਦੋਲਨ ਦੌਰਾਨ ਜ਼ਖ਼ਮੀ ਹੋਏ ਚਾਰ ਨੌਜਵਾਨਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਬੱਚਿਆਂ ਦੇ ਸਾਮ੍ਹਣੇ ਪਤਨੀ ਦਾ ਕਤਲ ਕਰਨ ਵਾਲੇ ਆਕਲੈਂਡ ਦੇ ਵਿਅਕਤੀ ਨੂੰ 13 ਸਾਲ ਦੀ ਸਜ਼ਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਹਮਲੇ ਵਿੱਚ ਚਾਰ ਪੁਲਿਸ ਕਰਮਚਾਰੀ ਮਾਰੇ ਗਏ ਸਾਊਦੀ ਅਰਬ ਵਿੱਚ ਹਮਲਿਆਂ ਦੀ ਭਾਰਤ ਨੇ ਕੀਤੀ ਸਖ਼ਤ ਨਿੰਦਾ ਅਮਰੀਕਾ ਦੀ ਤਾਕਤਵਰ ਡੈਮੋਕ੍ਰੇਟਿਕ ਆਗੂ 'ਤੇ ਨਸ਼ੇ ਦੀ ਸਮਗਲਿੰਗ ਤੇ ਮਨੀ ਲਾਂਡਰਿੰਗ ਦੇ ਦੋਸ਼ ਡਿਲਿਵਰੀ ਤੋਂ ਬਾਅਦ ਔਰਤ ਦੀ ਮੌਤ ਤੇ ਵਿਵਾਦ, ਰਿਸ਼ਤੇਦਾਰਾਂ ਨੇ ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਕੀਤਾ ਵਿਰੋਧ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਮੋਦੀ ਕੈਬਨਿਟ ‘ਚ ਪੰਜਾਬ ਤੋਂ ਸਨ ਇਕਲੌਤੇ ਮੰਤਰੀ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਮੋਦੀ ਕੈਬਨਿਟ ‘


ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਮੋਦੀ ਕੈਬਨਿਟ ‘ਚ ਪੰਜਾਬ ਤੋਂ ਸਨ ਇਕਲੌਤੇ ਮੰਤਰੀ



ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 24 ਜੁਲਾਈ ਨੂੰ ਸਵੀਕਾਰ ਕਰ ਲਿਆ ਹੈ। ਕੁਝ ਸਮਾਂ ਪਹਿਲਾਂ ਭਾਜਪਾ ਨੇ ਬਿੱਟੂ ਨੂੰ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਸੀ, ਜਿਸ ਕਾਰਨ ਉਹ ਹੁਣ ਸੰਸਦ ਮੈਂਬਰ ਨਹੀਂ ਸਨ।
ਉਹ ਕੇਂਦਰ ਸਰਕਾਰ ਵਿੱਚ ਪੰਜਾਬ ਤੋਂ ਭਾਜਪਾ ਦੇ ਇਕਲੌਤੇ ਰਾਜ ਮੰਤਰੀ ਸਨ, ਜਿਨ੍ਹਾਂ ਕੋਲ ਰੇਲਵੇ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਦੇ ਵਿਭਾਗ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਬਿੱਟੂ ਹੁਣ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ। 
 
ਰਵਨੀਤ ਬਿੱਟੂ ਨੇ 2024 ਦੀਆਂ ਲੋਕ ਸਭਾ ਚੋਣਾਂ ਲੁਧਿਆਣਾ ਤੋਂ ਲੜੀਆਂ ਸਨ ਪਰ ਹਾਰ ਗਏ ਸਨ। ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਿਯੁਕਤ ਕੀਤਾ। ਉਨ੍ਹਾਂ ਦਾ ਕਾਰਜਕਾਲ 21 ਜੂਨ ਨੂੰ ਖਤਮ ਹੋ ਗਿਆ।
ਭਾਜਪਾ ਨੇ ਬਾਅਦ ਵਿੱਚ ਉਨ੍ਹਾਂ ਦੀ ਥਾਂ ਅੰਮ੍ਰਿਤਸਰ ਤੋਂ ਭਾਜਪਾ ਨੇਤਾ ਤਰੁਣ ਚੁੱਘ ਨੂੰ ਨਿਯੁਕਤ ਕਰ ਦਿੱਤਾ। ਹਾਲਾਂਕਿ, ਨਿਯਮਾਂ ਅਨੁਸਾਰ ਬਿੱਟੂ ਸੰਸਦ ਮੈਂਬਰ ਬਣੇ ਬਿਨਾਂ ਵੀ ਛੇ ਮਹੀਨੇ ਯਾਨੀ 21 ਦਸੰਬਰ ਤੱਕ ਮੰਤਰੀ ਰਹਿ ਸਕਦੇ ਸਨ, ਪਰ ਉਨ੍ਹਾਂ ਨੇ ਅਚਾਨਕ ਅਸਤੀਫਾ ਦੇ ਦਿੱਤਾ।
 
ਆਪਣੇ ਅਸਤੀਫ਼ੇ ਬਾਰੇ ਰਵਨੀਤ ਬਿੱਟੂ ਨੇ ਕਿਹਾ, “ਮੈਂ ਇਹ ਬੇਨਤੀ ਦੋ ਤੋਂ ਤਿੰਨ ਮਹੀਨੇ ਪਹਿਲਾਂ ਕੀਤੀ ਸੀ। ਮੈਂ ਇਸ ਗੱਲ ਦਾ ਜ਼ਿਕਰ ਉਸ ਦਿਨ ਵੀ ਕੀਤਾ ਸੀ ਜਿਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਆਏ ਸਨ। ਮੈਂ ਪਿਛਲੇ ਸੈਸ਼ਨ ਵਿੱਚ ਵੀ ਸ਼ਾਮਲ ਨਹੀਂ ਹੋਇਆ ਸੀ।”
ਮੈਂ ਆਪਣਾ ਰਾਜ ਸਭਾ ਕਾਰਜਕਾਲ ਖਤਮ ਹੋਣ ਵਾਲੇ ਦਿਨ ਅਸਤੀਫ਼ਾ ਦੇ ਦਿੱਤਾ ਸੀ। ਮੈਂ ਕੱਲ੍ਹ ਉਨ੍ਹਾਂ ਨੂੰ ਦੁਬਾਰਾ ਮਿਲਿਆ ਸੀ। ਹੁਣ ਮੇਰਾ ਸਮਾਂ ਪੰਜਾਬ ਲਈ ਹੈ। ਮੈਂ ਅੱਜ ਕਈ ਥਾਵਾਂ ਦਾ ਦੌਰਾ ਕੀਤਾ। ਹੁਣ ਮੇਰੇ ਕੋਲ ਪੰਜਾਬ ਵਿੱਚ ਸਰਕਾਰ ਬਣਾਉਣ ਦੀ ਜ਼ਿੰਮੇਵਾਰੀ ਹੈ, ਅਤੇ ਮੈਂ ਉਸ ‘ਤੇ ਕੰਮ ਕਰ ਰਿਹਾ ਹਾਂ।”

Ravneet bittu resigned


Sports/Health/Entertainmant

Advertise Here

Reach thousands of visitors daily. High-visibility premium placement.

Get Started
Latest