ਢਾਈ ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ’ਚ ਦੂਜਾ ਦੋਸ਼ੀ ਗ੍ਰਿਫਤਾਰ
September 11, 2026 / crime
Punjabi Pechan News /
Ludhiana
ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਪੁਲਿਸnbsp; ਹਰਪਾਲ ਸਿੰਘ ਪੀ.ਪੀ.ਐਸ. ਦੀ ਨਿਗਰਾਨੀ ਹੇਠnbsp; ਵੈਭਵ ਸਹਿਗਲ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਅਤੇ ਸ਼੍ਰੀ ਹਰਜਿੰਦਰ ਸਿੰਘ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਲੁਧਿਆਣਾ ਦੀ ਜੇਰੇ ਅਗਵਾਈ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਐਸ.ਆਈ. ਹਰਿੰਦਰ ਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਿਤੀ 08-09-2026 ਨੂੰ ਮੁੱਕਦਮਾ ਨੰਬਰ 26/2026 ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੇ ਦੋਸ਼ੀ ਮਨਵਿੰਦਰ ਸਿੰਘ ਓਰਫ ਮਨੀ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ।nbsp;
ਦੋਸ਼ੀ ਉਕਤ ਵੱਲੋਂ ਆਪਣੇ ਖਾਤਿਆਂ ਵਿੱਚ ਫਰਾਡ ਦੀ ਰਕਮ ਪੁਆਕੇ ਧੋਖਾਧੜੀ ਕੀਤੀ ਹੈ। ਜੋ ਮੁੱਕਦਮੇ ਉਕਤ ਵਿੱਚ ਉਕਤ ਦੂਜਾ ਦੋਸ਼ੀ ਮਨਵਿੰਦਰ ਸਿੰਘ ਓਰਫ ਮਨੀ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਅਤੇ ਪੇਸ ਅਦਾਲਤ ਕੀਤਾ ਗਿਆ।
ਜੋ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਹੈ। ਜਿਸ ਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਪੀੜਤ ਦੀ ਫਰਮ ਦੇ ਮੈਨੇਜਰ ਨੂੰ ਫਰਮ ਦੇ ਮਾਲਕ ਦੀ ਫੋਟੋ ਲਗਾ ਕੇ ਮੈਨੇਜਰ ਨੂੰ ਕਿਸੇ ਫਰਮ ਨਾਲ ਬਿਜਨਸ ਕਰਨ ਦਾ ਦੱਸ ਕੇ ਉਸ ਪਾਸੋਂ ਤਕਰੀਬਨ 2 ਕਰੋੜ 45 ਲੱਖ ਰੁਪਏ ਧੋਖੇ ਨਾਲ ਹਾਸਲ ਕੀਤੇ ਹਨ। ਇਸ ਮਾਮਲੇ ਨਾਲ ਸਬੰਧਿਤ ਹੋਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।nbsp;
ਹੁਣ ਤੱਕ ਕੁੱਲ 24 ਲੱਖ ਰੁਪਏ ਪੀੜਤ ਨੂੰ ਵਾਪਸ ਕਰਵਾਏ ਜਾ ਚੁੱਕੇ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਤੇ ਖਾਸ ਕਰਕੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀ ਕਿਸੇ ਵੀ ਸ਼ੱਕੀ ਕਾਲ ਜਾਂ ਮੈਸੇਜ ਤੋਂ ਸਾਵਧਾਨ ਰਹਿਣ ਅਤੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕਰਨ।
Second accused arrested in 2 5 crore cyber fraud case