ਮਹਾਰਾਸ਼ਟਰ ਨੇ 358 ਵਿੱਚੋਂ 265 ਤਹਿਸੀਲਾਂ ਵਿੱਚ ਸੋਕੇ ਦਾ ਐਲਾਨ ਕੀਤਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨੂੰ ਫਿਰ ਦਿੱਤੀ ਧਮਕੀ! ਪੰਜਾਬ ਵਿੱਚ ਛੁੱਟੀ, 28 ਸਤੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਸਕੂਲ! 26 ਦਿਨਾਂ ਵਿੱਚ 369 ਗ੍ਰਿਫ਼ਤਾਰ, NDPS ਤਹਿਤ 133 ਕਾਬੂ SIR ਦੌਰਾਨ ਵੋਟਰ ਸੂਚੀ ਵਿੱਚ ਉਮਰਾਂ ਦਾ ਗੜਬੜਝਾਲਾ, 25 ਲੱਖ ਕੈਸ਼ ਚੋਰੀ, ਸੀਸੀਟੀਵੀ ਦੀਆਂ ਤਾਰਾਂ ਕੱਟੀਆਂ ਸਿੰਗਰ ਗੁਲਾਬ ਸਿੱਧੂ ਫਾਇਰਿੰਗ ਕੇਸ ਵਿੱਚ ਮੂਸੇਵਾਲਾ ਦੇ ਪੂਰਵ ਮੈਨੇਜਰ ਦੇ ਪਿਤਾ ਗ੍ਰਿਫ਼ਤਾਰ ਦਿਲਰੋਜ਼ ਹਤਿਆਕਾਂਡ ਵਿੱਚ ਨੀਲਮ ਦੀ ਫਾਂਸੀ 'ਤੇ ਹਾਈਕੋਰਟ ਦਾ ਫੈਸਲਾ ਪੰਜਾਬ ਵਿੱਚ ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਗ੍ਰਿਫ਼ਤਾਰ ਜਲੰਧਰ ਵਿੱਚ ਸਰੇਆਮ ਨਸ਼ਾ ਕਰਦੇ ਦਿਖੇ ਨੌਜਵਾਨ ਨਸ਼ੇ 'ਤੇ ਨਕੇਲ ਕੱਸਣ ਦੇ ਪੁਲਿਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ!

26 ਦਿਨਾਂ ਵਿੱਚ 369 ਗ੍ਰਿਫ਼ਤਾਰ, NDPS ਤਹਿਤ 133 ਕਾਬੂ

26 ਦਿਨਾਂ ਵਿੱਚ 369 ਗ੍ਰਿਫ਼ਤਾਰ, NDPS ਤਹਿਤ 133 ਕਾਬੂ


Punjabi Pechan / Sangrur

ਮਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ

ਸ਼ੱਕੀ ਗਤੀਵਿਧੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ

ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਨੇ ਨਸ਼ਾ ਤਸਕਰੀ ਅਤੇ ਹੋਰ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਮੁਤਾਬਕ 1 ਸਤੰਬਰ ਤੋਂ 26 ਸਤੰਬਰ ਤੱਕ 369 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ 133 ਨੂੰ NDPS ਐਕਟ ਤਹਿਤ ਕਾਬੂ ਕੀਤਾ ਗਿਆ ਹੈ। ਐਸਐਸਪੀ ਮਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਨਸ਼ਾ ਪ੍ਰਭਾਵਿਤ ਅਤੇ ਅਪਰਾਧਕ ਗਤੀਵਿਧੀਆਂ ਵਾਲੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮਾਂ ਅਤੇ ਕੋਰਡਨ ਐਂਡ ਸਰਚ ਆਪਰੇਸ਼ਨ (CASO) ਚਲਾਏ ਗਏ। ਪੁਲਿਸ ਨੇ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਵਾਰ-ਵਾਰ ਅਪਰਾਧ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਵੀ ਰੋਕਥਾਮੀ ਕਾਰਵਾਈ ਕੀਤੀ।

ਪੁਲਿਸ ਅਨੁਸਾਰ 3 ਤੋਂ 11 ਸਤੰਬਰ ਤੱਕ ਚਲਾਏ ਗਏ ਵਿਸ਼ੇਸ਼ ਆਪਰੇਸ਼ਨਾਂ ਦੌਰਾਨ ਹੀ 42 NDPS ਮਾਮਲੇ ਦਰਜ ਕਰਕੇ 61 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ। NDPS ਐਕਟ ਤੋਂ ਇਲਾਵਾ 225 ਮੁਲਜ਼ਮਾਂ ਖ਼ਿਲਾਫ਼ BNS/IPC ਦੀਆਂ ਵੱਖ-ਵੱਖ ਧਾਰਾਵਾਂ ਅਤੇ ਹੋਰ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਗਈ। ਇਨ੍ਹਾਂ ਵਿੱਚ ਸੱਟ-ਚੋਟ ਦੇ 138, ਔਰਤਾਂ ਖ਼ਿਲਾਫ਼ ਅਪਰਾਧ ਦੇ 19, ਚੋਰੀ ਦੇ 14 ਅਤੇ ਕਤਲ ਦੀ ਕੋਸ਼ਿਸ਼ ਦੇ 11 ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਜਾਅਲਸਾਜ਼ੀ ਦੇ 8, ਸੜਕ ਹਾਦਸਿਆਂ ਨਾਲ ਸਬੰਧਤ 6, ਖੁਦਕੁਸ਼ੀ ਨਾਲ ਸਬੰਧਤ 5 ਅਤੇ ਝਪਟਮਾਰੀ ਦੇ 4 ਮਾਮਲੇ ਵੀ ਦਰਜ ਕੀਤੇ ਗਏ।

ਕਤਲ ਅਤੇ ਜਬਰ-ਜਨਾਹ ਦੇ 3-3 ਮਾਮਲੇ, ਜਦਕਿ ਟਰੈਵਲ ਏਜੰਟ ਧੋਖਾਧੜੀ ਅਤੇ ਅਗਵਾ ਦੇ 2-2 ਮਾਮਲੇ ਵੀ ਦਰਜ ਕੀਤੇ ਗਏ। ਬਾਕੀ ਮੁਲਜ਼ਮਾਂ ਖ਼ਿਲਾਫ਼ ਹੋਰ ਵੱਖ-ਵੱਖ ਮਾਮਲਿਆਂ ਤਹਿਤ ਕਾਰਵਾਈ ਕੀਤੀ ਗਈ। ਥਾਣਾ-ਵਾਰ ਅੰਕੜਿਆਂ ਮੁਤਾਬਕ ਅਮਰਗੜ੍ਹ ਵਿੱਚ 73, ਸਦਰ ਅਹਿਮਦਗੜ੍ਹ ਵਿੱਚ 66, ਸੰਦੌੜ ਵਿੱਚ 64, ਸਿਟੀ-1 ਮਲੇਰਕੋਟਲਾ ਵਿੱਚ 59, ਸਿਟੀ-2 ਮਲੇਰਕੋਟਲਾ ਵਿੱਚ 55, ਸਿਟੀ ਅਹਿਮਦਗੜ੍ਹ ਵਿੱਚ 35, ਮਹਿਲਾ ਥਾਣੇ ਵਿੱਚ 15 ਅਤੇ ਸਾਈਬਰ ਕ੍ਰਾਈਮ ਮਲੇਰਕੋਟਲਾ ਵਿੱਚ 2 ਗ੍ਰਿਫ਼ਤਾਰੀਆਂ ਹੋਈਆਂ।

ਪੁਲਿਸ ਨੇ ਨਸ਼ਿਆਂ ਦੀ ਕਥਿਤ ਕਮਾਈ ਨਾਲ ਜੁੜੀਆਂ ਜਾਇਦਾਦਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ 113 ਵਿਅਕਤੀਆਂ ਖ਼ਿਲਾਫ਼ BNSS ਦੀਆਂ ਰੋਕਥਾਮੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ। ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲਿਸ ਦਾ ਮੁੱਖ ਟੀਚਾ ਅਮਨ-ਕਾਨੂੰਨ ਕਾਇਮ ਰੱਖਨਾ, ਅਪਰਾਧਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨਾ ਅਤੇ ਲੋਕਾਂ ਲਈ ਪੁਲਿਸ ਨੂੰ ਪਹੁੰਚਯੋਗ ਬਣਾਉਣਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਤਸਕਰੀ ਜਾਂ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ ਅਤੇ ਜਾਣਕਾਰੀ ਗੁਪਤ ਰੱਖਣ ਦਾ ਭਰੋਸਾ ਦਿੱਤਾ।

Malerkotla police 369 arrested in 26 days 133 held under ndps act


Sports/Health/Entertainmant

Advertise Here

Reach thousands of visitors daily. High-visibility premium placement.

Get Started
Latest