ਮਹਾਰਾਸ਼ਟਰ ਨੇ 358 ਵਿੱਚੋਂ 265 ਤਹਿਸੀਲਾਂ ਵਿੱਚ ਸੋਕੇ ਦਾ ਐਲਾਨ ਕੀਤਾ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨੂੰ ਫਿਰ ਦਿੱਤੀ ਧਮਕੀ! ਪੰਜਾਬ ਵਿੱਚ ਛੁੱਟੀ, 28 ਸਤੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ ਤੇ ਸਕੂਲ! 26 ਦਿਨਾਂ ਵਿੱਚ 369 ਗ੍ਰਿਫ਼ਤਾਰ, NDPS ਤਹਿਤ 133 ਕਾਬੂ SIR ਦੌਰਾਨ ਵੋਟਰ ਸੂਚੀ ਵਿੱਚ ਉਮਰਾਂ ਦਾ ਗੜਬੜਝਾਲਾ, 25 ਲੱਖ ਕੈਸ਼ ਚੋਰੀ, ਸੀਸੀਟੀਵੀ ਦੀਆਂ ਤਾਰਾਂ ਕੱਟੀਆਂ ਸਿੰਗਰ ਗੁਲਾਬ ਸਿੱਧੂ ਫਾਇਰਿੰਗ ਕੇਸ ਵਿੱਚ ਮੂਸੇਵਾਲਾ ਦੇ ਪੂਰਵ ਮੈਨੇਜਰ ਦੇ ਪਿਤਾ ਗ੍ਰਿਫ਼ਤਾਰ ਦਿਲਰੋਜ਼ ਹਤਿਆਕਾਂਡ ਵਿੱਚ ਨੀਲਮ ਦੀ ਫਾਂਸੀ 'ਤੇ ਹਾਈਕੋਰਟ ਦਾ ਫੈਸਲਾ ਪੰਜਾਬ ਵਿੱਚ ਕਾਊਂਟਰ ਇੰਟੈਲੀਜੈਂਸ ਦਾ ਇੰਸਪੈਕਟਰ ਗ੍ਰਿਫ਼ਤਾਰ ਜਲੰਧਰ ਵਿੱਚ ਸਰੇਆਮ ਨਸ਼ਾ ਕਰਦੇ ਦਿਖੇ ਨੌਜਵਾਨ ਨਸ਼ੇ 'ਤੇ ਨਕੇਲ ਕੱਸਣ ਦੇ ਪੁਲਿਸ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ!

ਮਿਸੀਸਾਗਾ ਵਿੱਚ ਛੁਰੇਬਾਜ਼ੀ: ਜ਼ਖ਼ਮੀ ਵਿਅਕਤੀ ਦੀ ਮੌਤ, ਮਹਿਲਾ ’ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼

ਮਿਸੀਸਾਗਾ ਵਿੱਚ ਛੁਰੇਬਾਜ਼ੀ: ਜ਼ਖ਼ਮੀ ਵਿਅਕਤੀ ਦੀ ਮੌਤ, ਮਹਿਲਾ ’ਤੇ ਦੂਜ


Punjabi Pehchan / Mississauga, Ontario

ਮਿਸੀਸਾਗਾ, ਓਨਟਾਰੀਓ — ਮਿਸੀਸਾਗਾ ਵਿੱਚ 6 ਸਤੰਬਰ ਨੂੰ ਹੋਈ ਛੁਰੇਬਾਜ਼ੀ ਦੀ ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਇੱਕ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ 42 ਸਾਲਾ ਲੋਰੇਨਾ ਸਾਂਚੇਜ਼ (Lorena Sanchez) ਖ਼ਿਲਾਫ਼ ਲਗਾਇਆ ਗਿਆ ਕਤਲ ਦੀ ਕੋਸ਼ਿਸ਼ ਦਾ ਦੋਸ਼ ਹੁਣ ਦੂਜੇ ਦਰਜੇ ਦੇ ਕਤਲ (Second-Degree Murder) ਵਿੱਚ ਬਦਲ ਦਿੱਤਾ ਗਿਆ ਹੈ। 25 ਸਤੰਬਰ ਨੂੰ ਇਹ. ਜਾਣਕਾਰੀ ਪੀਲ ਪੁਲਿਸ ਨੇ ਆਪਣੀ ਵੈਬਸਾਈਟ ਤੇ ਅਪਡੇਟ ਕੀਤੀ.

ਪੁਲਿਸ ਅਨੁਸਾਰ 6 ਸਤੰਬਰ 2026 ਨੂੰ ਸ਼ਾਮ ਲਗਭਗ 5:30 ਵਜੇ ਡਿਕਸੀ ਰੋਡ ਅਤੇ ਡੰਡਾਸ ਸਟਰੀਟ ਈਸਟ ਦੇ ਇਲਾਕੇ ਵਿੱਚ ਛੁਰੇਬਾਜ਼ੀ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ Peel Regional Police ਦੇ ਅਧਿਕਾਰੀਆਂ ਨੂੰ ਇੱਕ ਬਾਲਗ ਵਿਅਕਤੀ ਗੰਭੀਰ ਛੁਰੇ ਦੇ ਜ਼ਖ਼ਮ ਨਾਲ ਮਿਲਿਆ। ਹੋਰ ਮੀਡੀਆ ਰਿਪੋਰਟਾਂ ਮੁਤਾਬਕ ਉਸ ਨੂੰ ਗਰਦਨ ’ਤੇ ਗੰਭੀਰ ਜ਼ਖ਼ਮ ਲੱਗਾ ਸੀ ਅਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। 

ਘਟਨਾ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਵੀ ਹਿਰਾਸਤ ਵਿੱਚ ਲਿਆ ਸੀ, ਕਿਉਂਕਿ ਉਹ ਪੀੜਤ ਨਾਲ ਹੋਈ ਸ਼ੁਰੂਆਤੀ ਝੜਪ ਵਿੱਚ ਸ਼ਾਮਲ ਸੀ। ਜਾਂਚ ਦੌਰਾਨ ਪੁਲਿਸ ਨੇ ਨਿਰਧਾਰਤ ਕੀਤਾ ਕਿ ਉਹ ਵਿਅਕਤੀ ਛੁਰੇਬਾਜ਼ੀ ਲਈ ਜ਼ਿੰਮੇਵਾਰ ਨਹੀਂ ਸੀ ਅਤੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ। 
ਜਾਂਚ ਅੱਗੇ ਵਧਣ ’ਤੇ ਪੁਲਿਸ ਨੇ 42 ਸਾਲਾ ਲੋਰੇਨਾ ਸਾਂਚੇਜ਼, ਜੋ ਮਿਸੀਸਾਗਾ ਦੀ ਰਹਿਣ ਵਾਲੀ ਦੱਸੀ ਗਈ ਹੈ, ਨੂੰ 7 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ। ਉਸ ’ਤੇ ਪਹਿਲਾਂ ਕਤਲ ਦੀ ਕੋਸ਼ਿਸ਼ (Attempted Murder) ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਸ ਨੂੰ ਬਰੈਂਪਟਨ ਦੀ Ontario Court of Justice ਵਿੱਚ ਬੇਲ ਸੁਣਵਾਈ ਲਈ ਹਿਰਾਸਤ ਵਿੱਚ ਰੱਖਿਆ ਗਿਆ। 
10 ਸਤੰਬਰ ਨੂੰ ਪੀੜਤ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਤੋਂ ਬਾਅਦ Peel Regional Police ਦੇ Homicide and Missing Persons Bureau ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ। 
ਪੁਲਿਸ ਦੇ ਅਨੁਸਾਰ, ਸਾਂਚੇਜ਼ ਨੂੰ 18 ਸਤੰਬਰ ਨੂੰ ਬਰੈਂਪਟਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਖ਼ਿਲਾਫ਼ ਲੱਗਾ ਦੋਸ਼ Attempted Murder ਤੋਂ Second-Degree Murder ਵਿੱਚ ਅਪਗ੍ਰੇਡ ਕੀਤਾ ਗਿਆ। 
ਪੁਲਿਸ ਨੇ ਹਾਲੇ ਤੱਕ ਆਪਣੀ ਅਧਿਕਾਰਤ ਰਿਲੀਜ਼ ਵਿੱਚ ਮ੍ਰਿਤਕ ਵਿਅਕਤੀ ਦਾ ਨਾਮ ਜਾਰੀ ਨਹੀਂ ਕੀਤਾ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨੇ ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ 905-453-2121, ਐਕਸਟੈਂਸ਼ਨ 3205 ’ਤੇ Homicide and Missing Persons Bureau ਨਾਲ ਸੰਪਰਕ ਕਰਨ ਲਈ ਕਿਹਾ ਹੈ। 
ਨੋਟ: ਦੋਸ਼ ਅਦਾਲਤ ਵਿੱਚ ਸਾਬਤ ਹੋਣ ਤੱਕ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਬੇਗੁਨਾਹ ਮੰਨਿਆ ਜਾਂਦਾ ਹੈ।

Mississauga Stabbing 2026 Mississauga Murder Case Mississauga Crime News Peel Region Stabbing Peel Regional Police Second degree Murder Stabbing Victim Dies Ontario Crime News Mississauga Breaking News


Sports/Health/Entertainmant

Advertise Here

Reach thousands of visitors daily. High-visibility premium placement.

Get Started
Latest