ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਮੋਦੀ ਕੈਬਨਿਟ ‘ਚ ਪੰਜਾਬ ਤੋਂ ਸਨ ਇਕਲੌਤੇ ਮੰਤਰੀ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ   
STF ਨੇ ਬਰਖਾਸਤ ਏਆਈਜੀ ਰਾਜਜੀਤ ਸਿੰਘ ਦੀ 20 ਕਰੋੜ ਦੀ ਜਾਇਦਾਦ ਜ਼ਬਤ, ਬੈਂਕ ਖਾਤੇ ਕੀਤੇ ਸੀਜ਼
February 28, 2024
Crime-News-Live-Punjabi-Tv-Lates

Punjabi Pehchan /

ਸਟੇਟ ਡੈਸਕ: ਸਪੈਸ਼ਲ ਟਾਸਕ ਫੋਰਸ (STF) ਨੇ ਪੰਜਾਬ ਪੁਲਿਸ ਤੋਂ ਬਰਖਾਸਤ ਕੀਤੇ AIG ਰਾਜਜੀਤ ਸਿੰਘ ਹੁੰਦਲ ਖਿਲਾਫ ਇੱਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਮੁਤਾਬਕ ਏਡੀਜੀਪੀ ਐਸਟੀਐਫ ਦੇ ਹੁਕਮਾਂ ’ਤੇ ਜਾਇਦਾਦ ਜ਼ਬਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਦੇ ਨਾਲ ਹੀ ਮੁਲਜ਼ਮ ਰਾਜਜੀਤ ਅਤੇ ਉਸ ਦੀ ਪਤਨੀ ਦੇ ਦੋ ਤੋਂ ਤਿੰਨ ਬੈਂਕ ਖਾਤੇ ਵੀ ਫ੍ਰੀਜ਼ ਕਰ ਦਿੱਤੇ ਗਏ ਹਨ, ਜਿਨ੍ਹਾਂ ਰਾਹੀਂ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ। ਐਸਟੀਐਫ ਨੇ ਮੁਲਜ਼ਮ ਰਾਜਜੀਤ ਦੀ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ ਤਹਿਤ ਮੰਗਲਵਾਰ ਤੋਂ ਮੋਹਾਲੀ, ਨਿਊ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲਿਆਂ 'ਚ ਜਾਇਦਾਦਾਂ 'ਤੇ ਬੋਰਡ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਜ਼ਬਤ ਕੀਤੀ ਜਾਇਦਾਦ ਦਾ ਵੇਰਵਾ ਵੀ ਮਾਲ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ, ਤਾਂ ਜੋ ਦੋਸ਼ੀ ਰਾਜਜੀਤ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ 20 ਕਰੋੜ ਰੁਪਏ ਦੀ ਇਸ ਚੱਲ-ਅਚੱਲ ਜਾਇਦਾਦ ਦੀ ਖਰੀਦ-ਵੇਚ ਨਾ ਕਰ ਸਕਣ। ਐਸਟੀਐਫ ਨੇ 20 ਫਰਵਰੀ ਨੂੰ ਕੇਂਦਰੀ ਵਿੱਤ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਆਪਣੀ ਅੰਤਿਮ ਰਿਪੋਰਟ ਪੇਸ਼ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਐਸਟੀਐਫ ਨੇ 20 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਮੁਲਜ਼ਮ ਰਾਜਜੀਤ ਸਿੰਘ ਦੇ ਮੁਹਾਲੀ ਸਥਿਤ ਘਰ ਤੋਂ ਇਲਾਵਾ ਉਸ ਦੀਆਂ ਜਾਇਦਾਦਾਂ ਦੇ ਬਾਹਰ ਬੋਰਡ ਲਗਾ ਕੇ ਉਨ੍ਹਾਂ ਦੀਆਂ ਫੋਟੋਆਂ ਖਿੱਚ ਕੇ ਰਿਕਾਰਡ ਵਿੱਚ ਰੱਖ ਦਿੱਤੀਆਂ ਸਨ। ਦੂਜੇ ਪਾਸੇ ਵਿਜੀਲੈਂਸ ਦੀ ਰਿਪੋਰਟ ਦੀ ਮੰਨੀਏ ਤਾਂ ਮੁਲਜ਼ਮ ਰਾਜਜੀਤ ਸਿੰਘ ਵਿਦੇਸ਼ ਭੱਜ ਗਿਆ ਹੈ। ਵਿਜੀਲੈਂਸ ਦਾ ਮੰਨਣਾ ਹੈ ਕਿ ਰਾਜਜੀਤ ਇਸ ਸਮੇਂ ਕੈਨੇਡਾ ਵਿੱਚ ਹੈ। ਪੰਜਾਬ ਪੁਲਿਸ ਦੀ ਵਿਜੀਲੈਂਸ ਨੇ ਇਹ ਜਾਣਕਾਰੀ ਐਨਆਈਏ ਨੂੰ ਦਿੱਤੀ ਹੈ ਅਤੇ ਮਦਦ ਵੀ ਮੰਗੀ ਹੈ। ਮੁਲਜ਼ਮ ਰਾਜਜੀਤ ਸਿੰਘ ਦੀ ਮੋਹਾਲੀ ਸਥਿਤ ਪਤਨੀ ਦੀ ਕਰੀਬ 4 ਕਰੋੜ ਰੁਪਏ ਦੀ ਜਾਇਦਾਦ ਵੀ ਐਸਟੀਐਫ ਨੇ ਜ਼ਬਤ ਕਰ ਦਿੱਤੀ ਹੈ। ਨਸ਼ਾ ਤਸਕਰੀ ਦੇ ਇਸ ਕੇਸ ਦਾ ਮੁਲਜ਼ਮ ਰਾਜਜੀਤ 20 ਅਕਤੂਬਰ 2023 ਤੋਂ ਫਰਾਰ ਹੈ। ਮੁਲਜ਼ਮ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਨਹੀਂ ਮਿਲੀ ਸੀ, ਉਦੋਂ ਤੋਂ ਹੀ ਉਹ ਪੁਲੀਸ ਦੀਆਂ ਨਜ਼ਰਾਂ ਤੋਂ ਬਚਣ ਲਈ ਫਰਾਰ ਹੈ।

Crime News Live Punjabi Tv Latest News Punjab News


Recommended Posts