ਜੇਲ੍ਹ ਵਿੱਚ ਬੰਦ MP ਅੰਮ੍ਰਿਤਪਾਲ ਨੇ ਮੌਨਸੂਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਲੋਕ ਸਭਾ ਸਪੀਕਰ ਤੋਂ ਮੰਗੀ ਇਜਾਜ਼ਤ    ਸ਼ਰਾਬ ਨਾਲ ਭਰੀ ਗੱਡੀ ਨਹਿਰ ‘ਚ ਡਿੱਗੀ, ਦੋ ਨੌਜਵਾਨਾਂ ਦੀ ਮੌਤ    ਡੀਐੱਸਪੀ ਦੀ ਮੁਅੱਤਲੀ ਤੋਂ ਬਾਅਦ ਹੁਣ ਬਰਨਾਲਾ ਦਾ ਐੱਸਐੱਚਓ ਲਾਈਨ ਹਾਜ਼ਰ    ਅਮਰੀਕਾ ਵਿੱਚ ‘ਦਸਤਾਰ’ ਦਾ ਜਾਦੂ, ਸਿਆਟਲ ਦੇ ਸ਼ੋਅ ਹਾਊਸਫੁੱਲ    ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਅਸਤੀਫ਼ਾ, ਮੋਦੀ ਕੈਬਨਿਟ ‘ਚ ਪੰਜਾਬ ਤੋਂ ਸਨ ਇਕਲੌਤੇ ਮੰਤਰੀ    ਬਰਨਾਲਾ ਸਫਾਈ ਕਰਮਚਾਰੀਆਂ ‘ਤੇ ਹੋਏ ਲਾਠੀਚਾਰਜ ਦਾ ਮਾਮਲਾ: ਸਰਕਾਰ ਦਾ ਵੱਡਾ ਐਕਸ਼ਨ, DSP ਸਸਪੈਂਡ    ਜੀਰਕਪੁਰ ‘ਚ CA ਨੇ ਪਤਨੀ ਨਾਲ ਨਹਿਰ ‘ਚ ਮਾਰੀ ਛਾਲ, ਰਾਜਪੁਰਾ ਤੇ ਕੁਰੂਕਸ਼ੇਤਰ ਤੋਂ ਮਿਲੀਆਂ ਲਾਸ਼ਾਂ    ਤਿੰਨ ਭੈਣਾਂ ਨੇ ਇੱਕੋ ਵਿਅਕਤੀ ਨਾਲ ਵਿਆਹ ਕਰਵਾਇਆ, ਪੁਲੀਸ ਵੱਲੋਂ ਪੁੱਛਗਿੱਛ ਸ਼ੁਰੂ    High Court ਵੱਲੋਂ ਚੰਡੀਗੜ੍ਹ ਨੇੜਲੇ 16 ਪਿੰਡਾਂ ’ਚ ਉਸਾਰੀ ’ਤੇ ਰੋਕ    ਮਸ਼ਹੂਰ ਕਾਰੋਬਾਰੀ ਦੀ ਭਿਆਨਕ ਕਾਰ ਹਾਦਸੇ 'ਚ ਮੌਤ; 1 ਗੰਭੀਰ ਜ਼ਖ਼ਮੀ   
America 'ਚ ਲੁਟੇਰਾ ਗਿਰੋਹ ਸਰਗਰਮ, ਭਾਰਤੀ ਲੋਕਾਂ ਨੂੰ ਬਣਾਇਆ ਜਾ ਰਿਹਾ ਹੈ ਸ਼ਿਕਾਰ
September 26, 2024
Robber-Gangs-Are-Active-In-Ameri

Punjabi Pehchan / International

ਗੁਰਪ੍ਰੀਤ ਸਿੰਘ ਧੰਜੂ, ਸਿਆਟਲ ਵਾਸ਼ਿੰਗਟਨ :  ਸਿਆਟਲ ਦੇ ਆਸਪਾਸ ਭਾਰਤੀ ਲੋਕਾਂ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਪਿਛਲੇ ਦਿਨਾਂ ਵਿਚ ਬਹੁਤ ਵਾਧਾ ਹੋਇਆ ਹੈ। ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਉਹ ਇਹਤਿਆਤ ਵਰਤਣ ਕਿ ਨਾਮਾਲੂਮ ਲੋਕਾਂ ਦੇ ਨਾਲ ਨਾ ਵਿਚਰਨ ਤੇ ਉਨ੍ਹਾਂ ਤੋਂ ਸੁਚੇਤ ਰਹਿਣ। ਪੁਲਿਸ ਬੇਲੇਵਿਊ ਅਤੇ ਰੈੱਡਮੰਡ ਵਿਚ ਇਕ ਦਰਜਨ ਤੋਂ ਵੱਧ ਗਹਿਣਿਆਂ ਦੀ ਚੋਰੀ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਮਿੱਲ ਕ੍ਰੀਕ ਤੇ ਬੋਥਲ ਵਿਚ ਅਜਿਹੀਆਂ ਵਾਰਦਾਤਾਂ ਦੀਆਂ ਖ਼ਬਰਾਂ ਵੀ ਮਿਲੀਆਂ ਹਨ।


ਇਸੇ ਇਲਾਕੇ ਤੋਂ ਸਟੇਟ ਸੈਨੇਟਰ ਦੀਆਂ ਚੋਣਾਂ ਲੜ ਰਹੇ ਜਸਕਰਨ ਸਿੰਘ ਨੇ ਕਿਹਾ ਕਿ ਇਹ ਬਹੁਤ ਗਲਤ ਹੋ ਰਿਹਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ। ਚੋਰਾਂ ਵੱਲੋਂ ਇਲਾਕੇ ਵਿਚ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। 

ਉਨ੍ਹਾਂ ਨੇ ਕਿਹਾ ਕਿ ਲੋਕ ਡਰੇ ਹੋਏ ਹਨ ਤੇ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਲੋਕ ਬੇਖੌਫ ਹੋ ਕੇ ਸੜਕਾਂ ਤੇ ਬਾਜ਼ਾਰਾਂ ਵਿਚ ਘੁੰਮਣ ਤੇ ਆਜ਼ਾਦੀ ਮਾਨਣ।

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਚਿੰਤਤ ਹਨ। ਉਹ ਇਕ-ਦੂਜੇ ਨਾਲ ਗੱਲ ਕਰ ਰਹੇ ਹਨ। ਉਹ ਖੁੱਲ੍ਹ ਕੇ ਚੱਲ ਵੀ ਨਹੀਂ ਸਕਦੇ, ਮੇਰੀ ਪਤਨੀ ਅਤੇ ਮੇਰੀ ਮੰਮੀ ਨੇ ਕਿਹਾ ਕਿ ਅਸੀਂ ਹਮੇਸ਼ਾ ਦੇਖ ਰਹੇ ਹਾਂ ਕਿ ਕੀ ਕੋਈ ਕਾਰ ਰੁਕ ਰਹੀ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਦੀ ਫਿਰਾਕ ਵਿਚ ਹੁੰਦੇ ਹਨ। ਲੋਕਾਂ ਨੂੰ ਇਸ ਲੁਟੇਰੀ ਗੈਂਗ ਕੋਲੋਂ ਸਾਵਧਾਨ ਰਹਿਣਾ ਚਾਹੀਦਾ ਹੈ। ਲੋਕ ਆਖਦੇ ਹਨ ਕਿ ਜੇਕਰ ਉਨ੍ਹਾਂ ਦੇ ਬੱਚੇ ਬਾਹਰ ਸੜਕ 'ਤੇ ਖੇਡ ਰਹੇ ਹਨ ਤਾਂ ਵੀ ਉਨ੍ਹਾਂ ਪ੍ਰਤੀ ਉਹ ਚਿੰਤਤ ਹਨ।


ਲੁੱਟ-ਖੋਹ ਦੀਆਂ ਹੋ ਚੁੱਕੀਆਂ ਨੇ ਦਰਜਨ ਵਾਰਦਾਤਾਂ



ਰੈੱਡਮੰਡ ਪੁਲਿਸ ਵਿਭਾਗ (ਆਰਪੀਡੀ) ਅਨੁਸਾਰ ਸ਼ਹਿਰ ਵਿਚ 14 ਚੋਰੀਆਂ ਹੋਈਆਂ ਹਨ। ਚੋਰ ਆਪਣੇ ਪੀੜਤਾਂ ਤੋਂ ਗਹਿਣੇ ਚੋਰੀ ਕਰਨ ਲਈ ਵੱਖ-ਵੱਖ ਤਰੀਕੇ ਵਰਤਦੇ ਹਨ, ਕਈ ਵਾਰ ਤਾਕਤ ਦੀ ਵਰਤੋਂ ਕਰਦੇ ਹਨ। ਆਰਪੀਡੀ ਦਾ ਮੰਨਣਾ ਹੈ ਕਿ ਉਹ ਇਕ ਵੱਡੇ ਸੰਗਠਿਤ ਅਪਰਾਧ ਸਮੂਹ ਦਾ ਹਿੱਸਾ ਹਨ, ਖਾਸ ਤੌਰ 'ਤੇ ਬਜ਼ੁਰਗ ਏਸ਼ਿਆਈ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। 


Powered by Froala Editor

Robber Gangs Are Active In America Indian People Are Being Made Victims


Recommended Posts