ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਪੰਜਾਬੀਆਂ ਨੂੰ ਵੱਡਾ ਝਟਕਾ, Canada ਨੇ Study Visa 40 ਫੀਸਦੀ ਘਟਾਇਆ, ਕਈ ਕਾਲਜਾਂ 'ਚ ਕੋਰਸ ਕੀਤੇ ਬੰਦ

ਪੰਜਾਬੀਆਂ ਨੂੰ ਵੱਡਾ ਝਟਕਾ, Canada ਨੇ Study Visa 40 ਫੀਸਦੀ ਘਟਾਇਆ,


Punjabi Pehchan / Education

ਲਾਈਵ ਪੰਜਾਬੀ ਟੀਵੀ ਬਿਊਰੋ : ਕੈਨੇਡਾ ਨੇ ਸਟੱਡੀ ਵੀਜ਼ਿਆਂ ਵਿਚ 40 ਫੀਸਦੀ ਦੀ ਕਟੌਤੀ ਕੀਤੀ ਹੈ। ਜਿਸ ਕਾਰਨ ਕੈਨੇਡਾ ਵਿਚ ਪੜ੍ਹ ਰਹੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਾ ਹੈ। ਸਭ ਤੋਂ ਵੱਧ ਬਦਲਾਅ ਉਨ੍ਹਾਂ ਕਾਲਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੋ ਪੰਜਾਬੀਆਂ ਦੀ ਪਸੰਦ ਸਨ। ਇੱਥੋਂ ਤੱਕ ਕਿ ਕਈ ਕਾਲਜਾਂ ਨੇ ਸਟਾਫ ਦੀ ਛਾਂਟੀ ਅਤੇ ਕੋਰਸ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ।

ਵਿੱਤੀ ਤੋਂ ਲੈ ਕੇ ਤਕਨਾਲੋਜੀ ਵਾਲੇ ਕੋਰਸ ਬੰਦ
ਓਨਟਾਰੀਓ ਦੇ ਟੋਰਾਂਟੋ ਵਿਚ ਸੈਂਟੇਨਿਅਲ ਕਾਲਜ ਨੇ ਐਲਾਨ ਕੀਤਾ ਹੈ ਕਿ ਇਹ 2025 ਦੇ ਗਰਮੀਆਂ ਅਤੇ ਸਰਦੀਆਂ ਦੇ ਸਮੈਸਟਰਾਂ ਦੇ ਨਾਲ-ਨਾਲ 2026 ਸਮੈਸਟਰ ਲਈ 49 ਫੁੱਲ-ਟਾਈਮ ਪ੍ਰੋਗਰਾਮਾਂ ਵਿਚ ਆਏ ਨਵੇਂ ਦਾਖਲਿਆਂ ਨੂੰ ਰੋਕ ਦੇਵੇਗਾ। ਇਨ੍ਹਾਂ ਵਿਚ ਪੱਤਰਕਾਰੀ, ਵਿੱਤੀ ਯੋਜਨਾਬੰਦੀ, ਤਕਨਾਲੋਜੀ ਫਾਊਂਡੇਸ਼ਨ ਸਮੇਤ ਹੋਰ ਵਿਕਾਸਸ਼ੀਲ ਕੋਰਸ ਸ਼ਾਮਲ ਹਨ।

ਕਾਲਜ ਤੇ ਕਰਮਚਾਰੀਆਂ 'ਤੇ ਪਵੇਗਾ ਪ੍ਰਭਾਵ 

ਕਾਲਜ ਦੀਆਂ ਇਨ੍ਹਾਂ ਤਬਦੀਲੀਆਂ ਕਾਰਨ ਵਿਦਿਆਰਥੀਆਂ, ਕਾਲਜ ਸਟਾਫ਼ ਤੇ ਹੋਰ ਮੁਲਾਜ਼ਮਾਂ ’ਤੇ ਇਸ ਦਾ ਡੂੰਘਾ ਅਸਰ ਪਵੇਗਾ। ਹਾਲਾਂਕਿ, ਕਾਲਜ ਨੇ ਕਿਹਾ ਕਿ ਨਵੇਂ ਵਿਦਿਆਰਥੀਆਂ ਲਈ 128 ਫੁੱਲ-ਟਾਈਮ ਪ੍ਰੋਗਰਾਮ ਅਜੇ ਵੀ ਉਪਲਬਧ ਹਨ ਅਤੇ ਜੋ ਪ੍ਰੋਗਰਾਮ ਰੋਕੇ ਗਏ ਹਨ, ਉਹ ਭਵਿੱਖ ਵਿਚ ਦੁਬਾਰਾ ਸ਼ੁਰੂ ਕੀਤੇ ਜਾ ਸਕਦੇ ਹਨ।

 ਪਰਥ 'ਚ ਬੰਦ ਹੋਵੇਗਾ ਅਲਗੋਨਕੁਇਨ ਕਾਲਜ

ਐਲਗੋਨਕੁਇਨ ਕਾਲਜ ਨੇ ਕਿਹਾ ਕਿ ਉਹ 2026 ਵਿਚ ਪਰਥ ਸ਼ਹਿਰ ਵਿਚ ਆਪਣੇ ਕਾਲਜ ਕੈਂਪਸ ਨੂੰ ਬੰਦ ਕਰ ਦੇਵੇਗਾ। ਕਾਲਜ ਦੇ ਇਸ ਬਿਆਨ ਤੋਂ ਬਾਅਦ ਪਰਥ ਦੀ ਮੇਅਰ ਜੂਡੀ ਬਰਾਊਨ ਨੇ ਕਿਹਾ ਕਿ ਇਸ ਨਾਲ ਸਥਾਨਕ ਲੋਕਾਂ ਨੂੰ ਬਹੁਤ ਨੁਕਸਾਨ ਹੋਵੇਗਾ। ਸ਼ੇਰਡਿਨ ਕਾਲਜ ਨੇ 40 ਪ੍ਰੋਗਰਾਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਜਦੋਂ ਕਿ ਸੇਨੇਕਾ ਕਾਲਜ ਨੇ ਮਾਰਖਮ ਓਨਟਾਰੀਓ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਮੋਹੌਕ ਕਾਲਜ ਨੇ 2025 ਤੱਕ ਆਪਣੇ 20 ਪ੍ਰਤੀਸ਼ਤ ਪ੍ਰਸ਼ਾਸਕੀ ਸਟਾਫ਼ ਦੀ ਛਾਂਟੀ ਕਰਨ ਅਤੇ 16 ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
Powered by

Big blow to punjabis canada reduces study visas by 40 percent courses in many colleges closed


Sports/Health/Entertainmant

Advertise Here

Reach thousands of visitors daily. High-visibility premium placement.

Get Started
Latest