ਏਸ਼ੀਆਈ ਖੇਡਾਂ 2026 ਦੇ ਤਗਮਿਆਂ ਦੀ ਸੂਚੀ ਜਾਲੰਧਰ ਪਹੁੰਚੇ ਡੇਰਾ ਬਿਆਸ ਮੁਖੀ ਜਸਦੀਪ ਗਿੱਲ, ਸੁਨੀਲ ਤਲਵਾੜ ਦੀ ਮਾਤਾ ਦੇ ਨਿਧਨ 'ਤੇ ਜਤਾਇਆ ਸ਼ੋਕ ਖਾਕੀ ਦੀ ਸ਼ਰਮਨਾਕ ਤਸਵੀਰ! ਸ਼ਰਾਬ ਦੇ ਨਸ਼ੇ ਵਿੱਚ ਬੱਸ ਸਟੈਂਡ 'ਤੇ ਡਿੱਗਿਆ ਪੰਜਾਬ ਪੁਲਿਸ ਦਾ ਮੁਲਾਜ਼ਮ ਇਜ਼ਰਾਈਲ ਦੀ ਫਲਾਈਟ ਵਿੱਚ ਓਮਾਨੀ ਪਾਇਲਟ ਨੂੰ ਇਜਾਜ਼ਤ ਕਿਵੇਂ ਮਿਲੀ? ਲੌਸ ਐਂਜਲਸ ਨੇੜੇ ਸਮੁੰਦਰ ’ਚ ਡਿੱਗਿਆ ਹੈਲੀਕਾਪਟਰ, 2 ਦੀ ਮੌਤ ਤਿਹਾੜ ਜੇਲ੍ਹ ਤੋਂ ਰਿਹਾਅ ਹੋਏ ਜਗਤਾਰ ਸਿੰਘ ਜੌਹਲ ਲਵਲੀਨਾ ਨੇ ਮੁੱਕੇਬਾਜ਼ੀ 'ਚ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ; ਸੁਜੀਤ ਨੇ ਵੀ ਤਮਗਾ ਕੀਤਾ ਪੱਕਾ ਪੰਜਾਬ ਵਿੱਚ ਘੁਸਪੈਠ ਦੀ ਕੋਸ਼ਿਸ਼! BSF ਜਵਾਨਾਂ ਨੇ 2 ਪਾਕਿਸਤਾਨੀਆਂ ਨੂੰ ਕੀਤਾ ਢੇਰ ₹3000 ਕਰੋੜ ਦੀ ਡਰੱਗਜ਼ ਜ਼ਬਤ, 5 ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਹਿੰਸਾ ਵਿੱਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਹਿੰਸਾ ਵਿੱਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਹਿੰਸਾ ਵਿੱਚ ਪੁਲਿਸ ਨੇ 3 ਦੋਸ਼ੀ


Punjabi Pehchan / Jalandhar

ਕੋਰਟ ਨੇ ਪੁਲਿਸ ਨੂੰ ਦਿੱਤਾ 3 ਦਿਨ ਦਾ ਰਿਮਾਂਡ

ਦੋਸ਼ੀਆਂ ਦੀ ਪਛਾਣ ਹੋਈ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਹਿੰਸਾ ਵਿੱਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 'ਤੇ ਯੂਨੀਵਰਸਿਟੀ ਕੈਂਪਸ ਵਿੱਚ ਤੋੜਫੋੜ ਕਰਨ ਦੇ ਦੋਸ਼ ਹਨ। ਪੁਲਿਸ ਨੇ ਦੋਸ਼ੀਆਂ ਨੂੰ ਫਗਵਾੜਾ ਕੋਰਟ ਵਿੱਚ ਪੇਸ਼ ਕੀਤਾ ਹੈ ਅਤੇ 3 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ 2 SIT ਟੀਮਾਂ ਦਾ ਵੀ ਗਠਨ ਕੀਤਾ ਹੈ।

ਪੁਲਿਸ ਨੇ ਡਿਜੀਟਲ ਐਵੀਡੈਂਸ ਨਾਲ ਇਨ੍ਹਾਂ ਦੀ ਪਛਾਣ ਕੀਤੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨੂੰ ਫਗਵਾੜਾ ਕੋਰਟ ਵਿੱਚ ਪੇਸ਼ ਕਰ 3 ਦਿਨ ਦੀ ਰਿਮਾਂਡ 'ਤੇ ਲਿਆ ਹੈ। ਇਸ ਦੌਰਾਨ ਇਨ੍ਹਾਂ ਤੋਂ ਘਟਨਾ ਵਿੱਚ ਇਨ੍ਹਾਂ ਦੀ ਇਨਵਾਲਵਮੈਂਟ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

ਦੋਸ਼ੀਆਂ ਦੀ ਪਛਾਣ ਫਗਵਾੜਾ ਵਿੱਚ ਟਿੱਬੀ ਮੁਹੱਲਾ ਦੇ ਰਹਿਣ ਵਾਲੇ ਗਗਨ, ਜੇਮਸ ਦਹੀਆ ਅਤੇ ਅਭੀ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਜੇਮਸ ਦਹੀਆ LPU ਦਾ ਹੀ ਸਟੂਡੈਂਟ ਹੈ। ਜਦਕਿ, ਗਗਨ ਡੋਮਿਨੋਜ਼ ਲਈ ਪਿਜ਼ਾ ਡਿਲੀਵਰੀ ਦਾ ਕੰਮ ਕਰਦਾ ਸੀ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਹੋਰ ਕੇਸ ਦਰਜ ਕੀਤੇ ਹਨ। ਇਸ ਨਾਲ ਘਟਨਾਕ੍ਰਮ ਸਬੰਧੀ ਦਰਜ ਮਾਮਲਿਆਂ ਦੀ ਕੁੱਲ ਗਿਣਤੀ ਚਾਰ ਹੋ ਗਈ ਹੈ। ਦੋ ਕੇਸ ਥਾਣਾ ਸਤਨਾਮਪੁਰਾ ਅਤੇ ਦੋ ਥਾਣਾ ਸਦਰ ਫਗਵਾੜਾ ਵਿੱਚ ਦਰਜ ਕੀਤੇ ਗਏ ਹਨ। ਪੁਲਿਸ ਮੁਤਾਬਕ ਮਾਮਲੇ ਵੱਖ-ਵੱਖ ਘਟਨਾਵਾਂ ਨਾਲ ਸਬੰਧਤ ਹਨ। ਇੱਕ ਕੇਸ ਹਾਈਵੇਅ ’ਤੇ ਆਵਾਜਾਈ ਵਿੱਚ ਰੁਕਾਵਟ ਅਤੇ ਪ੍ਰਦਰਸ਼ਨ ਦੌਰਾਨ ਬਣੀ ਸਥਿਤੀ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲਾ ਯੂਨੀਵਰਸਿਟੀ ਕੈਂਪਸ ਵਿੱਚ ਭੰਨਤੋੜ, ਅੱਗਜ਼ਨੀ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪੁਲਿਸ ਦੀ ਜਾਇਦਾਦ ਅਤੇ ਵਾਹਨ ਨੂੰ ਅੱਗ ਲਗਾਉਣ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦੀ ਘਟਨਾ ਸਬੰਧੀ ਵੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗਰਲਜ਼ ਹੋਸਟਲ-3 ਜਾਂਚ ਦਾ ਮੁੱਖ ਕੇਂਦਰ ਜਾਂਚ ਦੌਰਾਨ ਗਰਲਜ਼ ਹੋਸਟਲ-3 ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੁਲਿਸ ਦੀ ਟੀਮ ਨੇ ਮੁੜ ਹੋਸਟਲ ਪਹੁੰਚ ਕੇ ਘਟਨਾ ਨਾਲ ਸਬੰਧਤ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਲਿਖਤੀ ਬਿਆਨ ਦਰਜ ਕੀਤੇ। ਪੁਲਿਸ ਨੇ LPU ਕੈਂਪਸ ਤੋਂ ਇਲਾਵਾ ਯੂਨੀਵਰਸਿਟੀ ਦੇ ਆਸ-ਪਾਸ ਅਤੇ ਸਤਨਾਮਪੁਰਾ ਇਲਾਕੇ ਦੇ PG ਵਿੱਚ ਰਹਿਣ ਵਾਲੇ ਵਿਦਿਆਰਥੀਆਂ ਤੋਂ ਵੀ ਜਾਣਕਾਰੀ ਇਕੱਠੀ ਕੀਤੀ ਹੈ।

ਸੱਤ ਮੈਂਬਰੀ ਟੀਮ ਕਰ ਰਹੀ ਜਾਂਚ ਮਾਮਲੇ ਦੀ ਜਾਂਚ ਲਈ ਸੱਤ ਮੈਂਬਰੀ ਟੀਮ ਬਣਾਈ ਗਈ ਹੈ। ਟੀਮ ਵੱਲੋਂ ਵਿਦਿਆਰਥੀਆਂ, ਵਾਰਡਨਾਂ, ਸੁਰੱਖਿਆ ਗਾਰਡਾਂ ਅਤੇ ਯੂਨੀਵਰਸਿਟੀ ਸਟਾਫ਼ ਦੇ ਬਿਆਨ ਦਰਜ ਕੀਤੇ ਗਏ ਹਨ। ਪੁਲਿਸ ਨੇ ਘਟਨਾ ਨਾਲ ਸਬੰਧਤ CCTV ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ ਹੈ। ਘਟਨਾ ਸਮੇਂ ਡਿਊਟੀ ’ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਦਫ਼ਤਰੀ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਟੀਮ ਵੱਲੋਂ ਵੱਖ-ਵੱਖ ਘਟਨਾਵਾਂ ਦੀ ਕੜੀ ਜੋੜਨ ਲਈ ਇਕੱਠੇ ਕੀਤੇ ਜਾ ਰਹੇ ਬਿਆਨਾਂ ਅਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Police Arrested 3 Accused In The Lovely Professional University LPU Violence Case


Sports/Health/Entertainmant

Advertise Here

Reach thousands of visitors daily. High-visibility premium placement.

Get Started
Latest