ਚੰਡੀਗੜ੍ਹ, 7 ਜੁਲਾਈ 2025 :
ਖੋਸਲਾ ਪਰਿਵਾਰ ਕੌਣ ਹੈ? – ਜੋ ਬਣ ਸਕਦਾ ਹੈ ਸਿਆਟਲ ਸੀਹਾਕਸ ਦਾ ਨਵਾਂ ਮਾਲਕ    ਪਾਲ ਐਲਨ ਦੀ ਜਾਇਦਾਦ ਵੱਲੋਂ Seatte Seahwks ਵੇਚਣ ਲਈ ਸਮਝੌਤਾ,ਖੋਸਲਾ ਪਰਿਵਾਰ ਬਣ ਸਕਦਾ ਹੈ ਨਵਾਂ ਮਾਲਕ, ਐਨਐੱਫਐੱਲ ਦੀ ਮਨਜ਼ੂਰੀ ਬਾਕੀ    ਹੈਵਾਨ ਬਣਿਆ ਪਤੀ, ਗਰਭਵਤੀ ਪਤਨੀ ਦਾ ਕੀਤਾ ਕਤਲ, 2 ਜੁੜਵਾਂ ਬੱਚਿਆਂ ਦੀ ਬਣਨ ਵਾਲੀ ਸੀ ਮਾਂ    ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਪਤਨੀ ਨੇ ਮਾਰੀ ਗੁਆਂਢੀ ਨੂੰ ਗੋਲੀ, ਹੋਈ ਮੌਤ    ਪੰਜਾਬ ਕਾਂਗਰਸ ਦੇ ਬਾਗ਼ੀ ਧੜੇ ਦੀ 2 ਘੰਟੇ ਚੱਲੀ ਮੀਟਿੰਗ ਤੋਂ ਬਾਅਦ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਿਰਫ਼ ਜਿੱਤਣ ਵਾਲੇ ਨੂੰ ਟਿਕਟ...    ‘ਤੇਲ ਵੇਖਾਂਗੇ, ਤੇਲ ਦੀ ਧਾਰ ਵੇਖਾਂਗੇ…’, ਬਘੇਲ ਨਾਲ ਮੀਟਿੰਗ ਤੋਂ ਪਹਿਲਾਂ ਚੰਨੀ ਦਾ ਵੱਡਾ ਬਿਆਨ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਚਿਰਾਗ ਵੀਰ ਸਿੰਘ ਸਰਾਓ    ਸਰਪੰਚੀ ਦੇ ਝਗੜੇ ਨੇ ਲਈ ਜਾਨ, ਭਕਨਾ ਕਲਾਂ 'ਚ ਇੱਕ ਮੌਤ, ਇੱਕ ਜ਼ਖ਼ਮੀ    ਵੋਟਰਾਂ ਲਈ ਅੱਜ ਤੇ ਕੱਲ੍ਹ ਵਿਸ਼ੇਸ਼ SIR ਕੈਂਪ, ਹਰ ਬੂਥ 'ਤੇ ਮਿਲੇਗੀ ਸਹੂਲਤ   
ਮਾਂ ਦੀ ਮਮਤਾ ਦਾ ਪ੍ਰਤੀਕ ਗੁਲਾਬ ਸਿੱਧੂ ਦਾ ਨਵਾਂ ਆ ਰਿਹਾ ਗੀਤ ਜਲਦ ਆਵੇਗਾ ਤੁਹਾਡੇ ਸਾਹਮਣੇ
July 7, 2025
The-New-Song-By-Sidhu-Symbolizin

Punjabi Pehchan /

ਚੰਡੀਗੜ੍ਹ, 7 ਜੁਲਾਈ 2025 :  ਪੰਜਾਬੀ ਗਾਇਕੀ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਅਪਣੀ ਅਲਹਦਾ ਹੋਂਦ ਦਾ ਪ੍ਰਗਟਾਵਾ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਾਇਕ ਗੁਲਾਬ ਸਿੱਧੂ, ਜੋ ਮਾਵਾਂ ਦੇ ਮਮਤਾਮਈ ਭਾਵਾਂ ਨੂੰ ਸਮਰਪਿਤ ਅਪਣਾ ਨਵਾਂ ਗਾਣਾ 'ਮੇਰੀ ਮਾਂ' ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਸੰਗੀਤ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।

'ਸਪੀਡ ਰਿਕਾਰਡਸ' ਅਤੇ 'ਮੀਰੂ' ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਗੁਲਾਬ ਸਿੱਧੂ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਇਰਿਸ ਮਿਊਜ਼ਿਕ ਨੇ ਤਿਆਰ ਕੀਤਾ ਹੈ, ਜਿੰਨ੍ਹਾਂ ਦੀ ਬਿਹਤਰੀਨ ਸੰਗੀਤ ਸਿਰਜਨਾਤਮਕਤਾ ਦਾ ਅਹਿਸਾਸ ਕਰਵਾਉਂਦੇ ਉਕਤ ਗਾਣੇ ਦੇ ਬੋਲ ਗੀਤਕਾਰ ਇਰਿਸ ਨੇ ਲਿਖੇ ਹਨ।

ਦਿਲ ਨੂੰ ਛੂਹ ਲੈਣ ਵਾਲੇ ਉਕਤ ਭਾਵਪੂਰਨ ਗੀਤ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵਪੂਰਨ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਸਟਾਲਿਨਵੀਰ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਪਰਿਵਾਰਿਕ ਗਾਣਿਆ ਨੂੰ ਬਤੌਰ ਨਿਰਦੇਸ਼ਕ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਟਾਈਮਜ਼ ਮਿਊਜ਼ਿਕ ਦੀ ਪੇਸ਼ਕਾਰੀ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਨੂੰ 12 ਜੁਲਾਈ ਨੂੰ ਵੱਖ-ਵੱਖ ਚੈੱਨਲਸ ਅਤੇ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ, ਜਿਸ ਦਾ ਮਿਆਰੀ ਗੀਤ ਸੁਣਨ ਅਤੇ ਵੇਖਣ ਦੀ ਤਾਂਘ ਰੱਖਦੇ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆ ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਵਿੱਚ 'ਬਾਪੂ', 'ਵਤਨ', 'ਦਿਲ ਜਿਹਾ ਨਹੀਂ ਮੰਨਦਾ', 'ਤਕਦੀਰਾਂ' ਅਤੇ 'ਕਮਾਈ' ਆਦਿ ਸ਼ੁਮਾਰ ਰਹੇ ਹਨ।

ਵਿਸ਼ਵ ਭਰ ਵਿੱਚ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਇਹ ਪ੍ਰਤਿਭਾਵਾਨ ਗਾਇਕ ਸੋਲੋ ਗਾਇਕੀ ਦੇ ਨਾਲ-ਨਾਲ ਸਟੇਜ ਸ਼ੋਅਜ਼ ਦੀ ਦੁਨੀਆ ਵਿੱਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜੋ ਅਗਾਮੀ ਦਿਨੀਂ ਕੁਝ ਹੋਰ ਇੰਟਰਨੈਸ਼ਨਲ ਸ਼ੋਅਜ਼ ਦਾ ਵੀ ਹਿੱਸਾ ਬਣਨ ਜਾ ਰਹੇ ਹਨ।

Read more : ਦਿਲਜੀਤ ਦੁਸਾਂਝ ਦੀ ਮੈਨੇਜਰ ਸੋਨਾਲੀ ਸਿੰਘ ਦੁਸਾਂਝ ਦੀ ਟੀਮ ਵਿੱਚ ਦੁਬਾਰਾ ਹੋਈ ਸ਼ਾਮਲ

Powered by Froala Editor

The New Song By Sidhu Symbolizing A Mother s Love Will Soon Be Coming To You


Recommended Posts