ਅੰਮ੍ਰਿਤਸਰ, 12 ਜੁਲਾਈ 2025 :
ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ 'ਸਰਬਾਲ੍ਹਾ ਜੀ' ਦੀ ਸਟਾਰ ਕਾਸਟ, ਜਾਣੋ ਕਦੋਂ ਆ ਰਹੀ ਫਿਲਮ ਤੁਹਾਡੇ ਸਾਹਮਣੇ
July 12, 2025
The-Star-Cast-Of-Sarballa-Ji-Has

Punjabi Pehchan /

ਅੰਮ੍ਰਿਤਸਰ, 12 ਜੁਲਾਈ 2025 :   ਫ਼ਿਲਮ  ਅਦਾਰੇ ਦੀ ਗੱਲ ਕੀਤੀ ਜਾਵੇ ਤਾਂ  ਹਰ ਮਹੀਨੇ ਕੋਈ ਨਾ ਕੋਈ ਨਵੀਂ  ਫ਼ਿਲਮ  ਤੁਹਾਡੇ ਸਾਹਮਣੇ ਆ ਹੀ ਜਾਂਦੀ ਹੈ। ਵੱਖ ਵੱਖ ਅਦਾਕਾਰ ਆਪਣਾ ਰੋਲ ਦਰਸ਼ਕਾਂ ਦੇ  ਸਾਹਮਣੇ  ਪੇਸ਼ ਕਰਦੇ ਹਨ।   ਹੁਣ  ਨਵੀਂ  ਆ ਰਹੀ ਪਾਲੀਵੁੱਡ ਗਲਿਆਰੇ ਵਿੱਚ ਇਸ ਸਮੇਂ ਪੰਜਾਬੀ ਫਿਲਮ 'ਸਰਬਾਲ੍ਹਾ ਜੀ' ਕਾਫੀ ਚਰਚਾ ਦਾ ਕੇਂਦਰ ਬਣੀ ਹੋਈ ਹੈ।  ਇਸ ਫਿਲਮ ਦੀ ਸਟਾਰ ਕਾਸਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੀ। ਇਸ ਮੌਕੇ ਉਨ੍ਹਾਂ ਗੁਰੂਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਹ ਫਿਲਮ 18 ਜੁਲਾਈ ਨੂੰ ਸਿਨੇਮਾਘਰਾਂ  ਵਿੱਚ ਆ ਰਹੀ ਹੈ। 

ਇਸ ਦੌਰਾਨ ਅਦਾਕਾਰ ਗਿੱਪੀ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਗਾਇਕ ਦਿਲਜੀਤ ਦੁਸਾਂਝ ਦੇ ਹੱਕ ਵਿੱਚ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਜੋ ਇਸ ਹਮਲੇ ਤੋਂ ਪਹਿਲਾਂ ਸ਼ੂਟ ਕੀਤੇ ਗਏ ਪ੍ਰੋਜੈਕਟ ਹਨ, ਉਹਨਾਂ ਨੂੰ ਰਿਲੀਜ਼ ਹੋਣ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗਾਇਕ ਐਮੀ ਵਿਰਕ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ।

'ਟਿਪਸ ਫਿਲਮਜ਼' ਵੱਲੋਂ ਪੇਸ਼ ਕੀਤੀ ਜਾਣ ਵਾਲੀ ਉਕਤ ਫਿਲਮ ਦਾ ਨਿਰਮਾਣ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਕਈ ਬਾਲੀਵੁੱਡ ਫਿਲਮਾਂ ਨਿਰਮਾਣ ਕਰ ਚੁੱਕੇ ਹਨ, ਜਿਸ ਵਿੱਚ 'ਰੇਸ', 'ਪ੍ਰਿੰਸ', 'ਸੋਲਜਰ', 'ਕਿਆ ਕਹਿਣਾ', 'ਨਕਾਬ', 'ਫਿਦਾ', 'ਰੇਸ 2', 'ਜਬ ਪਿਆਰ ਕਿਸੀ ਸੇ ਹੋਤਾ ਹੈ', 'ਔਜਾਰ', 'ਅਲਬੇਲਾ' ਸਮੇਤ ਕਈ ਮਲਟੀ-ਸਟਾਰਰ ਫਿਲਮਾਂ ਸ਼ਾਮਿਲ ਹਨ।

ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀਆਂ ਗਈਆਂ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਵਿੱਚ 'ਅਸਾਂ ਨੂੰ ਮਾਣ ਵਤਨਾਂ ਦਾ', 'ਜਿਹਨੇ ਮੇਰਾ ਦਿਲ ਲੁੱਟਿਆ', 'ਕਪਤਾਨ', 'ਅੰਬਰਸਰੀਆ' ਆਦਿ ਸ਼ਾਮਿਲ ਹਨ। ਹੁਣ ਹਾਲ ਹੀ ਵਿੱਚ ਇਸ ਪੰਜਾਬੀ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜੋ ਕਾਫੀ ਹਾਸੀ ਮਜ਼ਾਕ ਵਾਲਾ ਹੈ।

ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਇਲਾਵਾ ਰਾਜਸਥਾਨ ਦੇ ਸੂਰਤਗੜ੍ਹ 'ਚ ਫਿਲਮਾਈ ਗਈ ਹੈ ਉਕਤ ਫਿਲਮ, ਜਿਸ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਦੁਆਰਾ ਲੀਡਿੰਗ ਭੂਮਿਕਾਵਾ ਅਦਾ ਕੀਤੀਆਂ ਗਈਆਂ ਹਨ, ਜਿੰਨ੍ਹਾਂ ਤੋਂ ਇਲਾਵਾ ਸੋਸ਼ਲ ਪਲੇਟਫ਼ਾਰਮ ਦਾ ਸਿਤਾਰਾ ਬਣ ਉਭਰਿਆ ਧੂਤਾ ਪਿੰਡੀ ਆਲਾ ਵੀ ਇਸ ਮੰਨੋਰੰਜਕ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ। ਇਹ ਫਿਲਮ 18 ਜੁਲਾਈ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

Read More :  ਅਜੇ ਦੇਵਗਨ ਦੀ ਨਵੀਂ ਆ ਰਹੀ ਫ਼ਿਲਮ SON OF SARDAAR 2 ਦਾ ਟ੍ਰੇਲਰ ਕਦੋਂ ਹੋਵੇਗਾ ਰਿਲੀਜ਼

Powered by Froala Editor

The Star Cast Of Sarballa Ji Has Reached Harmandir Sahib To Pay Respects Find Out When The Film Is Coming Before You


Recommended Posts