ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
Katrina-Vicky ਦੇ ਘਰ ਆਇਆ ਖੁਸ਼ੀਆਂ ਦਾ ਪਟਾਰਾ, ਵਿਆਹ ਤੋਂ 4 ਸਾਲ ਬਾਅਦ ਬਣੇ ਮੰਮੀ‑ਪਾਪਾ
November 7, 2025
A-Bundle-Of-Joy-Has-Arrived-At-K

Punjabi Pehchan / New Delhi

Katrina-Vicky ਦੇ ਘਰ ਆਇਆ ਖੁਸ਼ੀਆਂ ਦਾ ਪਟਾਰਾ, ਵਿਆਹ ਤੋਂ 4 ਸਾਲ ਬਾਅਦ ਬਣੇ ਮੰਮੀ‑ਪਾਪਾ

Live Punjabi TV ਬਿਊਰੋ
ਮੁੰਬਈ, 7 ਨਵੰਬਰ 2025: ਬਾਲੀਵੁੱਡ ਦੀ ਸਭ ਤੋਂ ਪ੍ਰਸਿੱਧ ਜੋੜੀਆਂ ਵਿੱਚੋਂ ਇੱਕ, ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਮਾਤਾ‑ਪਿਤਾ ਬਣ ਗਏ ਹਨ। ਵਿਆਹ ਤੋਂ ਲਗਭਗ ਚਾਰ ਸਾਲ ਬਾਅਦ ਇਸ ਜੋੜੇ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਸ਼ੁੱਕਰਵਾਰ ਸਵੇਰੇ ਕੈਟਰੀਨਾ ਨੇ ਇੱਕ ਸਿਹਤਮੰਦ ਬੇਬੀ ਬੁਆਏ ਨੂੰ ਜਨਮ ਦਿੱਤਾ, ਜਿਸ ਨਾਲ ਦੋਵੇਂ ਸਿਤਾਰਿਆਂ ਦੇ ਪ੍ਰਸ਼ੰਸਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਇਕ ਸਾਂਝੀ ਪੋਸਟ ਕਰਕੇ ਇਹ ਖੁਸ਼ਖਬਰੀ ਸਾਂਝੀ ਕੀਤੀ। ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ “ਸਾਡੀਆਂ ਖੁਸ਼ੀਆਂ ਦਾ ਪਟਾਰਾ ਆ ਗਿਆ ਹੈ। ਬਹੁਤ ਸ਼ੁਕਰਾਨੇ ਅਤੇ ਪਿਆਰ ਨਾਲ ਅਸੀਂ ਆਪਣੇ ਪੁੱਤਰ ਦਾ ਇਸ ਦੁਨੀਆ ਵਿੱਚ ਸਵਾਗਤ ਕਰ ਰਹੇ ਹਾਂ – 7 ਨਵੰਬਰ 2025।”

ਫਿਲਮੀ ਦੁਨੀਆ ਤੋਂ ਵਧਾਈਆਂ ਦੀ ਬਾਰਿਸ਼
ਇਹ ਖ਼ਬਰ ਆਉਂਦਿਆਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਬਾਲੀਵੁੱਡ ਸਿਤਾਰਿਆਂ ਨੇ ਜੋੜੇ ਨੂੰ ਵਧਾਈਆਂ ਦੇਣੀ ਸ਼ੁਰੂ ਕਰ ਦਿੱਤੀ। ਕਰੀਨਾ ਕਪੂਰ ਨੇ ਕਮੈਂਟ ਕਰਦੇ ਕਿਹਾ, “ਕੈਟ, ‘ਬੁਆਏਜ਼ ਮੰਮਾ ਕਲੱਬ’ ਵਿੱਚ ਤੁਹਾਡਾ ਸਵਾਗਤ ਹੈ! ਤੁਹਾਡੇ ਅਤੇ ਵਿੱਕੀ ਲਈ ਬਹੁਤ ਖੁਸ਼ ਹਾਂ।”
ਉਨ੍ਹਾਂ ਤੋਂ ਇਲਾਵਾ ਪ੍ਰਿਅੰਕਾ ਚੋਪੜਾ, ਅਰਜੁਨ ਕਪੂਰ, ਰਕੁਲਪ੍ਰੀਤ ਸਿੰਘ, ਨੇਹਾ ਧੂਪੀਆ, ਮਨੀਸ਼ ਮਲਹੋਤਰਾ, ਸ਼੍ਰੇਆ ਘੋਸ਼ਾਲ ਅਤੇ ਮਨੀਸ਼ ਪਾਲ ਵਰਗੀਆਂ ਕਈ ਹਸਤੀਆਂ ਨੇ ਵੀ ਦੁਆਈਆਂ ਭੇਜੀਆਂ।

42 ਦੀ ਉਮਰ ਵਿੱਚ ਮਾਂ ਬਣੀ ਕੈਟਰੀਨਾ
ਕੈਟਰੀਨਾ ਕੈਫ ਨੇ 42 ਸਾਲ ਦੀ ਉਮਰ ਵਿੱਚ ਮਾਂ ਬਣਨ ਦਾ ਅਨਮੋਲ ਤਜਰਬਾ ਪ੍ਰਾਪਤ ਕੀਤਾ ਹੈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਮੀਡੀਆ ਤੋਂ ਦੂਰ ਰਹੀ ਅਤੇ ਆਪਣੀ ਗਰਭਅਵਸਥਾ ਦਾ ਸਮਾਂ ਘਰ ਵਿੱਚ ਸ਼ਾਂਤੀ ਨਾਲ ਬਿਤਾਇਆ। ਵਿੱਕੀ ਕੌਸ਼ਲ ਅਤੇ ਕੈਟਰੀਨਾ ਨੇ ਲਗਭਗ ਡੇਢ ਮਹੀਨਾ ਪਹਿਲਾਂ ਹੀ ਇਹ ਗੁੱਡ ਨਿਊਜ਼ ਸਾਰਵਜਨਿਕ ਤੌਰ 'ਤੇ ਦਿੱਤੀ ਸੀ।

2021 ਵਿੱਚ ਹੋਇਆ ਸੀ ਵਿਆਹ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ 9 ਦਸੰਬਰ 2021 ਨੂੰ ਰਾਜਸਥਾਨ ਦੇ ਸਿਕਸ ਸੈਂਸਿਸ ਫੋਰਟ ਬਰਵਾਰਾ 'ਚ ਇੱਕ ਨਿੱਜੀ ਸਮਾਰੋਹ ਵਿਚ ਹੋਇਆ ਸੀ। ਹੁਣ, ਚਾਰ ਸਾਲ ਬਾਅਦ ਦੋਵੇਂ ਨੇ ਆਪਣੀ ਜ਼ਿੰਦਗੀ ਦੇ ਨਵੇਂ ਪੜਾਅ – ਮਾਤਾਪਿਤਾ ਬਣਨ – ਦੀ ਸ਼ੁਰੂਆਤ ਕੀਤੀ ਹੈ।

Powered by Froala Editor

A Bundle Of Joy Has Arrived At Katrina Vicky s House They Became Parents After 4 Years Of Marriage


Recommended Posts