ਮਾਨਸਾ ,11ਜੂਨ 2025:ਪੰ ">
ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ    ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ    ਜਲੰਧਰ ਦੇ ਸਕੂਲ 'ਚ ਲਹਿਰਾਇਆ ਖਾਲਿਸਤਾਨੀ ਝੰਡਾ, SFJ ਮੁਖੀ ਪੰਨੂੂ ਨੇ ਦਿੱਤੀ ਧਮਕੀ    ਸੁਖਬੀਰ ਬਾਦਲ ਦੀ PM ਮੋਦੀ ਨਾਲ ਮੁਲਾਕਾਤ ਨੇ ਛੇੜੀ ਨਵੀਂ ਸਿਆਸੀ ਚਰਚਾ    ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਸੰਸਦੀ ਬੋਰਡ ਦਾ ਗਠਨ    ਸ੍ਰੀ ਹਰਿਮੰਦਰ ਸਾਹਿਬ ਲਾਈਵ: ਹੁਣ 1000 ਤੋਂ ਵੱਧ ਪਲੇਟਫਾਰਮਾਂ ਰਾਹੀਂ ਦੁਨੀਆ ਭਰ ਵਿੱਚ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੈਟਾ 'ਤੇ ਕੇਜਰੀਵਾਲ ਦੇ ਗੰਭੀਰ ਦੋਸ਼, ਕਿਹਾ- ਭਾਰਤ 'ਚ ਮੇਰਾ ਇੰਸਟਾਗ੍ਰਾਮ ਅਕਾਊਂਟ ਬਿਨਾਂ ਕਾਰਨ ਕੀਤਾ ਬੰਦ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ    ਮੁੱਖ ਮੰਤਰੀ ਸਿਹਤ ਯੋਜਨਾ ਨੇ ਬਦਲੀਆਂ ਲੱਖਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ, 2.91 ਲੱਖ ਮਰੀਜ਼ਾਂ ਨੂੰ ਮਿਲਿਆ ₹1,044 ਕਰੋੜ ਦਾ ਮੁਫ਼ਤ ਇਲਾਜ   
ਮਰਹੂਮ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਨਵੇਂ ਗੀਤ ‘ਨੀਲ’ ਦੇ ਬੋਲ
June 11, 2025
The-Lyrics-Of-The-Newly-Released

Punjabi Pehchan /

ਮਾਨਸਾ ,11ਜੂਨ 2025: ਪੰਜਾਬ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੀ ਪਹਿਲੀ EP Moose Print ਦੇ 3 ਗੀਤ youtube ’ਤੇ ਰਿਲੀਜ਼ ਹੋ ਚੁੱਕੇ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਵੀ ਹੈ।

ਮੂਸੇਵਾਲਾ ਵਾਲਾ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਹ ਆਪਣੀਆਂ ਲਿਖਤਾਂ ਤੇ ਬੋਲਾਂ ਰਾਹੀਂ ਅੱਜ ਵੀ ਆਪਣੇ ਚਾਹੁਣ ਵਾਲਿਆਂ ਦੇ ਅੰਦਰ ਜਿਉਂਦਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ, ਉਸ ਦੇ 9 ਗੀਤ ਰਿਲੀਜ਼ ਕੀਤੇ ਗਏ ਹਨ। ਇਹ ਸਾਰੇ ਗੀਤ ਉਸ ਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ। ਇਸ ਦੇ ਨਾਲ ਹੀ, ਉਸ ਦੇ ਕੁਝ ਗੀਤ ਹੋਰ ਗਾਇਕਾਂ ਅਤੇ ਰੈਪਰਾਂ ਦੁਆਰਾ ਆਪਣੇ-ਆਪਣੇ ਚੈਨਲਾਂ 'ਤੇ ਰਿਲੀਜ਼ ਕੀਤੇ ਗਏ ਹਨ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਸਾਰੇ ਗੀਤ ਹਿੱਟ ਹੋਏ ਹਨ। ਲੋਕ ਉਸ ਦੇ ਗੀਤਾਂ ਦੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਸਿੱਧੂ ਮੂਸੇਵਾਲਾ ਦੇ ਗੀਤ ‘ਨੀਲ’ ਦੇ ਬੋਲ ਇਸ ਪ੍ਰਕਾਰ ਹਨ-

ਆਏ ਮੂਸੇ ਵਾਲਾ ਬੇਬੀ

ਕੀ ਪਤਾ ਨੀ ਤੇਰੇ ’ਚ ਦੇਖਿਆ,

ਰਹਿੰਦੀ ਕਰਦੀ ਤਰੀਫ਼ ਤੇਰੀ ਵੇ, 

ਉਹਨਾਂ ਰਾਹਾਂ ਵਿਚੋਂ ਫੁੱਲ ਉੱਗਦੇ

ਜਿੱਥੋਂ ਲੰਘ ਜਾਂਦੀ ਜੀਪ ਤੇਰੀ ਵੇ, 

ਕੁਝ ਤਾਂ ਤੇਰੇ ’ਚ ਸੱਜਣਾ

ਕੋਈ ਐਵੇਂ ਤਾਂ ਨੀ ਫੀਲ ਲੈ ਗਿਆ।

ਮਾਰੀ ਸੈਨਤ ਤੂੰ ਐਸੀ ਅੱਖ ਨਾਲ, ਮੇਰੇ ਕਾਲਜੇ ’ਤੇ ਨੀਲ ਪੈ ਗਿਆ।


ਮੁੜ ਮੁੜ ਵਰਾਂ ਤੇਰੇ ’ਤੇ ਐਸੀ ਬੱਦਲਾਂ ਦੀ ਘਟਾ ਬਣ ਜਾਂ,

ਤੇਰੇ ਮੋਢੇ ਨਾਲ ਲਟਕੀ ਫਿਰਾਂ ਵੇ ਤੇਰੀ ਰਫਲ ਦਾ ਪੱਟਾ ਬਣ ਜਾਂ,

ਰੂਹ ਕੱਢ ਲੈ ਗਿਆ ਸੋਹਣਿਆ

ਹੁਣ ਪਿੱਛੇ ਦੱਸ ਕੀ ਰਹਿ ਗਿਆ। 

ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ’ਤੇ ਨੀਲ ਪੈ ਗਿਆ।

     


READ MORE : ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਬਰਸੀ, ਮੁੱਖ ਮੁਲਜ਼ਮ ਅਜੇ ਵੀ ਸਜ਼ਾ ਤੋਂ ਦੂਰ 


Powered by Froala Editor

The Lyrics Of The Newly Released Song Neel By The Late Sidhu Moosewala


Recommended Posts