ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਕੀ ਸਰਦੀਆਂ 'ਚ ਸ਼ਰਾਬ ਪੀਣਾ ਫਾਇਦੇਮੰਦ ਹੈ? ਇਸ ਨਾਲ ਗਰਮੀ ਆਉਂਦੀ ਹੈ...ਜਾਣੋ ਕੀ ਹਨ ਇਸਦੇ ਫਾਇਦੇ ਤੇ ਨੁਕਸਾਨ

ਕੀ ਸਰਦੀਆਂ 'ਚ ਸ਼ਰਾਬ ਪੀਣਾ ਫਾਇਦੇਮੰਦ ਹੈ? ਇਸ ਨਾਲ ਗਰਮੀ ਆਉਂਦੀ ਹੈ...


Punjabi Pehchan / Health

ਠੰਢ ਵਿਚ ਸ਼ਰਾਬ ਪੀਣ ਦੇ ਬਾਰੇ ਵਿਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਵਿਚਾਰ ਹਨ, ਪਰ ਇਹ ਸਮਝਣਾ ਜ਼ਰੂਰੀ ਹੈ ਕਿ ਠੰਢ ਵਿਚ ਸ਼ਰਾਬ ਪੀਣ ਨਾਲ ਸਾਡੇ ਸਰੀਰ ਉੱਤੇ ਕੀ ਪ੍ਰਭਾਵ ਪੈਂਦਾ ਹੈ। ਆਓ ਇਸਨੂੰ ਸਰਲ ਸ਼ਬਦਾਂ ਵਿਚ ਸਮਝਦੇ ਹਾਂ। ਦਰਅਸਲ, ਜਦੋਂ ਤੁਸੀਂ ਠੰਢ ਵਿਚ ਸ਼ਰਾਬ ਪੀਂਦੇ ਹੋ, ਤਾਂ ਸ਼ੁਰੂ ਵਿਚ ਸ਼ਰਾਬ ਤੁਹਾਡੇ ਸਰੀਰ ਨੂੰ ਗਰਮੀ ਮਹਿਸੂਸ ਕਰਵਾਉਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸ਼ਰਾਬ ਖੂਨ ਦੀਆਂ ਨਾੜੀਆਂ ਨੂੰ ਫੈਲਾਉਂਦੀ ਹੈ ਅਤੇ ਖੂਨ ਦੇ ਪ੍ਰਵਾਹ ਨੂੰ ਵਧਾਉਂਦੀ ਹੈ। ਇਸ ਨਾਲ ਸਰੀਰ ਦੇ ਬਾਹਰੀ ਹਿੱਸਿਆਂ ਜਿਵੇਂ ਕਿ ਹੱਥਾਂ ਅਤੇ ਪੈਰਾਂ ਵਿਚ ਗਰਮੀ ਦਾ ਅਹਿਸਾਸ ਪੈਦਾ ਹੁੰਦਾ ਹੈ।

ਸਰੀਰ ਦਾ ਬਹੁਤ ਜ਼ਿਆਦਾ ਠੰਢਾ ਹੋ ਜਾਣ ਦਾ ਖਤਰਾ

ਹਾਲਾਂਕਿ ਸ਼ਰਾਬ ਸ਼ੁਰੂਆਤੀ ਪ੍ਰਭਾਵ ਵਿਚ ਗਰਮੀ ਦਾ ਅਹਿਸਾਸ ਦਿੰਦੀ ਹੈ ਪਰ ਇਹ ਤੁਹਾਨੂੰ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਦੀ ਸਮਰੱਥਾ ਨੂੰ ਘਟਾ ਦਿੰਦੀ ਹੈ। ਸ਼ਰਾਬ ਪੀਣ ਨਾਲ ਤੁਹਾਡੇ ਸਰੀਰ ਦੀ ਅਸਲ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਪ੍ਰਭਾਵਿਤ ਹੋ ਜਾਂਦੀ ਹੈ। ਇਸਦਾ ਮਤਲਬ ਹੈ ਕਿ ਸਰੀਰ ਅਸਲ ਵਿਚ ਲੋੜ ਤੋਂ ਵੱਧ ਠੰਢਾ ਹੋ ਸਕਦਾ ਹੈ ਕਿਉਂਕਿ ਸਰੀਰ ਨੂੰ ਅਸਲ ਗਰਮੀ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਸ ਨਾਲ ਹਾਈਪੋਥਰਮੀਆ (ਬਰਫੀਲੇ ਹਾਲਾਤ ਵਿਚ ਸਰੀਰ ਦਾ ਬਹੁਤ ਜ਼ਿਆਦਾ ਠੰਢਾ ਹੋਣਾ) ਦਾ ਜੋਖਮ ਨੂੰ ਵਧ ਸਕਦਾ ਹੈ।

ਸ਼ਰਾਬ ਪੀਣ ਨਾਲ ਦੁਰਘਟਨਾਵਾਂ ਦਾ ਖ਼ਤਰਾ

ਠੰਢ ਵਿਚ ਸ਼ਰਾਬ ਪੀਣ ਨਾਲ ਡਿੱਗਣ ਜਾਂ ਦੁਰਘਟਨਾਵਾਂ ਦਾ ਖ਼ਤਰਾ ਵੀ ਵੱਧ ਸਕਦਾ ਹੈ। ਸ਼ਰਾਬ ਸਰੀਰ ਦੇ ਸੰਤੁਲਨ ਅਤੇ ਤਾਲਮੇਲ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਦੁਰਘਟਨਾ ਦਾ ਖ਼ਤਰਾ ਹੋਰ ਵਧ ਜਾਂਦਾ ਹੈ। ਠੰਢ ਵਿਚ ਡਿੱਗਣ ਨਾਲ ਸੱਟ ਲੱਗਣ ਦਾ ਖ਼ਤਰਾ ਵੀ ਵੱਧ ਹੁੰਦਾ ਹੈ।

 ਸ਼ਰਾਬ ਦੇ ਹੋਰ ਮਾੜੇ ਪ੍ਰਭਾਵ

ਸ਼ਰਾਬ ਦਾ ਸੇਵਨ ਤੁਹਾਡੇ ਸਰੀਰ ਦੀ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦਾ ਹੈ, ਜਿਸ ਨਾਲ ਜ਼ੁਕਾਮ, ਬੁਖਾਰ, ਫਲੂ ਵਰਗੀਆਂ ਸਮੱਸਿਆਵਾਂ ਤੋਂ ਸੁਰੱਖਿਆ ਘੱਟ ਜਾਂਦੀ ਹੈ। ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਸਰੀਰ ਦੀ ਕੁਦਰਤੀ ਗਰਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ ਨੂੰ ਘਟਾ ਸਕਦਾ ਹੈ।

ਸ਼ਰਾਬ ਦਾ ਸੇਵਨ ਬਹੁਤ ਘੱਟ ਤੇ ਸੰਤੁਲਿਤ ਮਾਤਰਾ 'ਚ ਕਰੋ

ਜੇ ਤੁਹਾਡਾ ਠੰਢ ਵਿਚ ਸ਼ਰਾਬ ਪੀਣ ਦਾ ਮਨ ਹੈ, ਤਾਂ ਬਹੁਤ ਜ਼ਿਆਦਾ ਨਾ ਪੀਓ। ਸ਼ਰਾਬ ਦਾ ਸੇਵਨ ਬਹੁਤ ਘੱਟ ਅਤੇ ਸੰਤੁਲਿਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ।
ਸ਼ਰਾਬ ਦੀ ਬਜਾਏ, ਗਰਮ ਪੀਣ ਵਾਲੇ ਪਦਾਰਥਾਂ (ਜਿਵੇਂ ਕਿ ਚਾਹ, ਕੌਫੀ, ਸੂਪ) ਦਾ ਸੇਵਨ ਕਰਨਾ ਸੁਰੱਖਿਅਤ ਹੁੰਦਾ ਹੈ, ਜੋ ਤੁਹਾਡੇ ਸਰੀਰ ਨੂੰ ਅਸਲ ਨਿੱਘ ਪ੍ਰਦਾਨ ਕਰਦੇ ਹਨ।
ਠੰਢ ਵਿਚ ਸ਼ਰਾਬ ਪੀਣ ਨਾਲ ਤੁਸੀਂ ਕੁਝ ਸਮੇਂ ਲਈ ਗਰਮੀ ਮਹਿਸੂਸ ਕਰ ਸਕਦੇ ਹੋ, ਪਰ ਇਹ ਸਰੀਰ ਦੇ ਤਾਪਮਾਨ ਦੇ ਕੰਟਰੋਲ ਨੂੰ ਵੀ ਘਟਾ ਸਕਦਾ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾ ਸਕਦਾ ਹੈ। ਇਸ ਲਈ ਸਰਦੀਆਂ ਵਿਚ ਸ਼ਰਾਬ ਦਾ ਸੇਵਨ ਬਹੁਤ ਸੋਚ ਸਮਝ ਕੇ ਅਤੇ ਸੀਮਤ ਮਾਤਰਾ ਵਿਚ ਕਰਨਾ ਚਾਹੀਦਾ ਹੈ।
Powered by

Is it beneficial to drink alcohol in winter it brings heat know what are its advantages and disadvantages


Sports/Health/Entertainmant

Advertise Here

Reach thousands of visitors daily. High-visibility premium placement.

Get Started
Latest