ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਇਹ ਚੀਜ਼ਾਂ ਖਾਣ ਨਾਲ ਵੱਧ ਸਕਦੇ ਦਿਲ ਦੇ ਦੌਰੇ ਦੇ ਆਸਾਰ

ਇਹ ਚੀਜ਼ਾਂ ਖਾਣ ਨਾਲ ਵੱਧ ਸਕਦੇ ਦਿਲ ਦੇ ਦੌਰੇ ਦੇ ਆਸਾਰ


Punjabi Pehchan /

 ਦਿਲ ਸਾਡੇ ਸਰੀਰ ਦਾ ਮੁੱਖ ਅੰਗ ਹੈ ਜੇਕਰ ਦਿਲ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਸਰੀਰ ਦਾ ਕੋਈ ਵੀ ਅੰਗ ਸਹੀ ਕੰਮ ਨਹੀਂ ਕਰਦਾ । ਦਿਲ ਦੀ ਧੜਕਣ ਬੰਦ ਹੋ ਜਾਵੇ ਤਾਂ ਸਰੀਰ ਦੇ ਹੋਰ ਅੰਗ ਕੁੱਝ ਵੀ ਨਹੀਂ ਕਰ ਸਕਦੇ। ਇਸ ਲਈ, ਦਿਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਦਿਲ ਦੀ ਸਿਹਤ ਬਾਰੇ ਜਾਣਨਾ ਵੀ ਜ਼ਰੂਰੀ ਹੈ। ਅੱਜਕੱਲ੍ਹ, ਸਿਰਫ਼ ਬਜ਼ੁਰਗ ਹੀ ਨਹੀਂ ਸਗੋਂ ਨੌਜਵਾਨ ਵੀ ਦਿਲ ਦੇ ਦੌਰੇ ਤੋਂ ਪੀੜਤ ਹਨ। ਜਿਸ  ਨਾਲ ਸਾਹ ਲੈਣ ਵਿੱਚ ਦਿਕਤ ਪੈਦਾ ਹੁੰਦੀ ਹੈ।        
 ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ , ਪਰ ਕੀ ਤੁਸੀਂ ਜਾਣਦੇ ਹੋ ਕਿ ਅਸੀਂ ਰੋਜ਼ਾਨਾ ਖਾਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਵੀ ਦਿਲ ਦੇ ਦੌਰੇ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਚੀਜ਼ਾਂ ਦੀ ਸਹੀ ਮਾਤਰਾ ਨਾ ਲੈਣਾ ਵੀ ਦਿਲ ਲਈ ਖ਼ਤਰਾ ਪੈਦਾ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਦਿਲ ਲਈ ਚੰਗੀਆਂ ਨਹੀਂ ਹਨ ਅਤੇ ਆਪਣੇ ਦਿਲ ਦੀ ਦੇਖਭਾਲ ਕਿਵੇਂ ਕਰੀਏ।
ਬਹੁਤ ਜ਼ਿਆਦਾ ਖੰਡ ਅਤੇ ਨਮਕ ਦਾ ਸੇਵਨ – ਖੰਡ ਅਤੇ ਨਮਕ ਦੋਵਾਂ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਦਿਲ ਦੇ ਦੌਰੇ ਅਤੇ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਬਹੁਤ ਜ਼ਿਆਦਾ ਲੂਣ ਹਾਈ ਬਲੱਡ ਪ੍ਰੈਸ਼ਰ ਦਾ ਕਾਰਨ ਬਣ ਸਕਦਾ ਹੈ। ਜਿਸ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਨਾਲ ਹੀ ਸ਼ੂਗਰ ਲੈਵਲ ਵੀ ਵੱਧ ਜਾਂਦਾ ਹੈ ਬੀ.ਪੀ ਹਾਈ ਹੋ ਜਾਂਦਾ ਹੈ ਉਸਦਾ ਸਿੱਧਾ ਅਸਰ ਦਿਲ ਤੇ ਪੈਂਦਾ ਹੈ।
ਲਾਲ ਮਾਸ ਦਿਲ ਲਈ ਖ਼ਤਰਨਾਕ ਹੈ – ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਹਾਨੂੰ ਲਾਲ ਮਾਸ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲਾਲ ਮਾਸ ਦਾ ਸੇਵਨ ਦਿਲ ਲਈ ਵੀ ਖ਼ਤਰਨਾਕ ਹੋ ਸਕਦਾ ਹੈ। ਲਾਲ ਮੀਟ ਵਿੱਚ ਸੰਤ੍ਰਿਪਤ ਚਰਬੀ ਪਾਈ ਜਾਂਦੀ ਹੈ, ਜੋ ਖੂਨ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਵਧਾਉਂਦੀ ਹੈ। ਇਸ ਨਾਲ ਦਿਲ ਵਿੱਚ ਰੁਕਾਵਟ ਅਤੇ ਦਿਲ ਦਾ ਦੌਰਾ ਪੈ ਸਕਦਾ ਹੈ। 
ਕੋਲਡ ਡਰਿੰਕਸ ਅਤੇ ਸੋਡਾ ਦਾ ਸੇਵਨ - ਅੱਜਕੱਲ੍ਹ ਲੋਕ ਗਰਮੀਆਂ ਆਉਂਦੇ ਹੀ ਕੋਲਡ ਡਰਿੰਕਸ ਅਤੇ ਸੋਡਾ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਡਰਿੰਕਸ ਦਿਲ ਲਈ ਕਿਸੇ ਵੱਡੇ ਖ਼ਤਰੇ ਤੋਂ ਘੱਟ ਨਹੀਂ ਹਨ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਲਡ ਡਰਿੰਕਸ ਅਤੇ ਸੋਡਾ ਛੱਡਣਾ ਪਵੇਗਾ। ਕੋਲਡ ਡਰਿੰਕਸ ਪੀਣ ਨਾਲ ਨਾ ਸਿਰਫ਼ ਦਿਲ ਦੇ ਦੌਰੇ ਦਾ ਖ਼ਤਰਾ ਵਧਦਾ ਹੈ, ਸਗੋਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪਾ ਵੀ ਵਧਦਾ ਹੈ।
ਜੰਕ ਅਤੇ ਪੈਕ ਕੀਤਾ ਭੋਜਨ - ਅੱਜ-ਕੱਲ੍ਹ, ਘਰਾਂ ਵਿੱਚ ਨਮਕੀਨ, ਚਿਪਸ, ਬਿਸਕੁਟ ਅਤੇ ਕਈ ਤਰ੍ਹਾਂ ਦੇ ਕੇਕ ਵਰਗੀਆਂ ਬਹੁਤ ਸਾਰੀਆਂ ਪੈਕ ਕੀਤੀਆਂ ਖਾਣ-ਪੀਣ ਦੀਆਂ ਚੀਜ਼ਾਂ ਉਪਲਬਧ ਹਨ। ਬੱਚਿਆਂ ਨੇ ਇਹ ਬਹੁਤ ਜ਼ਿਆਦਾ ਖਾਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਚੀਜ਼ਾਂ ਵਿੱਚ ਟ੍ਰਾਂਸ ਫੈਟ ਅਤੇ ਸੈਚੁਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਦਿਲ ਲਈ ਖ਼ਤਰਨਾਕ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਰਿਫਾਇੰਡ ਆਟੇ ਤੋਂ ਬਣੀਆਂ  ਹੁੰਦੀਆਂ ਹਨ, ਜਿਸ ਨਾਲ ਨਾ ਸਿਰਫ਼ ਦਿਲ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧਦਾ ਹੈ , ਸਗੋਂ ਛੋਟੀ ਉਮਰ ਵਿੱਚ ਸ਼ੂਗਰ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ, ਜੰਕ ਅਤੇ ਬਾਹਰਲੇ ਭੋਜਨ ਤੋਂ ਪਰਹੇਜ਼ ਕਰੋ ਤਾਂ ਕਿ ਦਿਲ ਨੂੰ ਤੰਦਰੁਸਤ ਰੱਖਿਆ ਜਾਵੇ ਤੇ ਅਟੈਕ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਿਆ  ਜਾ ਸਕਦਾ ਹੈ 
Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest