ਸ੍ਰੀਨਗਰ ਏਅਰਪੋਰਟ ਤੇ ਸਵੇਰੇ-ਸਵੇਰੇ ਪਲੇਨ ਖੰਭੇ ਨਾਲ ਟਕਰਾਇਆ, ਯਾਤਰੀ ਬਾਲ-ਬਾਲ ਬਚੇ ਸੀਐਮ ਮਾਨ ਦੀ ਪਤਨੀ ਨੇ ਬਿਕਰਮ ਮਜੀਠੀਆ ਅਤੇ ਸੁਖਪਾਲ ਖੈਹਰਾ ਨੂੰ ਭੇਜਿਆ ਨੋਟਿਸ, ਬਿਜਲੀ ਕੁਨੈਕਸ਼ਨ ਤੇ ਸਵਾਲ, ਹਰਸਿਮਰਨ ਸਿੰਘ ਦੀ SDO ਨਾਲ ਗੱਲਬਾਤ ਵਾਇਰਲ ਧਨਾਸਰੀ ਮਹਲਾ ੧ ਘਰੁ ੧ ਚਉਪਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 04-09-2026 ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਹਲਵਾਰਾ ਏਅਰਪੋਰਟ ’ਤੇ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ’ਚ ਆਈ ਜ਼ੋਰਦਾਰ ਆਵਾਜ਼, 4 ਘੰਟੇ ਬਾਅਦ ਦਿੱਲੀ ਲਈ ਰਵਾਨਾ ਹੋਈ ਫਲਾਈਟ ਮਲੇਰਕੋਟਲਾ ’ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਸਟੇਜ ’ਤੇ ਆਇਆ, ਜੱਸੀ ਨੂੰ ਰੋਕਣ ’ਤੇ ਹੰਗਾਮਾ; ਵੜਿੰਗ ਨੇ ਸੰਭਾਲਿਆ ਮੋਰਚਾ

ਗਰਮੀਆਂ 'ਚ ਮਲੇਰੀਆ ਤੋਂ ਬਚਣ ਦੇ ਉਪਾਅ , ਜਾਣੋ ਕੀ ਹਨ ਲੱਛਣ

ਗਰਮੀਆਂ  'ਚ  ਮਲੇਰੀਆ ਤੋਂ ਬਚਣ ਦੇ ਉਪਾਅ , ਜਾਣੋ ਕੀ ਹਨ ਲੱਛਣ


Punjabi Pehchan /

ਮੌਸਮ ਵਿੱਚ ਆ ਰਹੀ ਤਬਦੀਲੀ ਦੇ ਨਾਲ ਸਿਹਤ ਵਿੱਚ ਵੀ ਭਾਰੀ ਬਦਲਾਅ ਆ ਰਹੇ ਹਨ । ਜਿਸਦੇ ਕਰਕੇ ਖਾਂਸੀ ਜ਼ੁਕਾਮ ਤੇ ਬੁਖ਼ਾਰ ਵਰਗੀਆਂ ਬਿਮਾਰੀਆਂ ਆਮ ਹੀ ਹੋ ਜਾਂਦੀਆਂ ਹਨ । ਮੌਸਮ ਦੀ ਤਬਦੀਲੀ ਦੇ ਕਾਰਨ ਮੱਛਰ ਪੈਦਾ ਹੁੰਦਾ ਹੈ  । ਗਰਮੀਆਂ ਵਿੱਚ ਮੱਛਰ ਆਮ ਹੀ ਹੁੰਦਾ ਹੈ ।
ਹਰ ਸਾਲ ਲੱਖਾਂ ਜਾਨਾਂ ਮੱਛਰਾਂ ਦੇ ਕੱਟਣ ਨਾਲ ਖ਼ਤਰੇ ਵਿੱਚ ਪੈਂਦੀਆਂ ਹਨ। ਬਦਲਦੇ ਮੌਸਮ ਦੇ ਨਾਲ, ਡੇਂਗੂ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ। ਪਰ ਮਲੇਰੀਆ ਦੀ ਬਿਮਾਰੀ ਸਿਰਫ਼ ਬਰਸਾਤ ਦੇ ਮੌਸਮ ਵਿੱਚ ਹੀ ਨਹੀਂ ਸਗੋਂ ਗਰਮੀਆਂ ਵਿੱਚ ਵੀ ਤੇਜ਼ੀ ਨਾਲ  ਵੱਧ ਰਹੀ ਹੈ । ਗਰਮੀਆਂ ਮੱਛਰਾਂ ਦੇ ਪ੍ਰਜਨਨ ਲਈ ਅਨੁਕੂਲ ਵਾਤਾਵਰਣ ਵੀ ਬਣਾਉਂਦੀਆਂ ਹਨ, ਜਿਸ ਨਾਲ ਮਲੇਰੀਆ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਲੇਰੀਆ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ , ਮਲੇਰੀਆ ਦੇ ਲੱਛਣ ਅਤੇ ਰੋਕਥਾਮ ਦੇ ਉਪਾਅ : 
ਮਲੇਰੀਆ ਦੇ ਲੱਛਣ:
ਬੁਖਾਰ ਨਾਲ ਠੰਢ ਲੱਗਦੀ ਹੈ
ਮਾਸਪੇਸ਼ੀ ਦਰਦ
ਮਲੇਰੀਆ ਵਿਰੋਧੀ ਦਵਾਈਆਂ
ਗਰਮੀਆਂ ਵਿੱਚ ਮਲੇਰੀਆ ਦੇ ਵਧਣ ਦਾ ਮੁੱਖ ਕਾਰਨ ਗਰਮ ਤਾਪਮਾਨ ਹੈ। ਜਦੋ ਤੇਜ਼ ਹਵਾਵਾਂ ਚਲਦੀਆਂ ਹਨ ਤਾਂ ਉਸ ਨਾਲ ਤਾਪਮਾਨ ਵਧਦਾ ਹੈ । ਗਰਮ ਤਾਪਮਾਨ ਮੱਛਰਾਂ ਦੇ ਪ੍ਰਜਨਨ ਲਈ ਇੱਕ ਅਨੁਕੂਲ ਵਾਤਾਵਰਣ ਹੁੰਦਾ ਹੈ। ਗਰਮ ਤਾਪਮਾਨ ਮੱਛਰਾਂ ਨੂੰ ਆਪਣਾ ਜੀਵਨ ਚੱਕਰ ਤੇਜ਼ੀ ਨਾਲ ਪੂਰਾ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਉਹ ਤੇਜ਼ੀ ਨਾਲ ਪ੍ਰਜਨਨ ਕਰਦੇ ਹਨ। ਇਸ ਤੋਂ ਇਲਾਵਾ, ਮੀਂਹ ਕਾਰਨ ਪਾਣੀ ਇਕੱਠਾ ਹੋਣ ਨਾਲ ਮੱਛਰਾਂ ਲਈ ਪ੍ਰਜਨਨ ਸਥਾਨ ਬਣਦੇ ਹਨ, ਜਿਸ ਨਾਲ ਉਨ੍ਹਾਂ ਦੀ ਗਿਣਤੀ ਵਧਦੀ ਹੈ 'ਤੇ ਦੂਜੇ ਪਾਸੇ ਮਲੇਰੀਆ ਦੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਜਾਂਦੀ ਹੈ।
ਮੱਛਰਾਂ ਤੋਂ ਬਚਾਅ ਦੇ ਲਈ ਘਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਵੋ।  ਮੱਛਰਾਂ ਨੂੰ ਆਪਣੇ ਘਰ ਤੋਂ ਦੂਰ ਰੱਖਣ ਲਈ ਮੱਛਰਦਾਨੀ, ਕੀਟਨਾਸ਼ਕ ਅਤੇ ਤੇਲ ਦੀ ਵਰਤੋਂ ਕਰੋ। ਆਪਣੇ ਘਰ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖੋ ਹਲਕੇ ਰੰਗ ਦੇ, ਢਿੱਲੇ ਅਤੇ ਲੰਬੇ ਕੱਪੜੇ ਪਾਓ, ਜੋ ਮੱਛਰਾਂ ਨੂੰ ਸਰੀਰ ਤੋਂ ਦੂਰ ਰੱਖਦੇ ਹਨ। ਜੇਕਰ ਤੁਸੀਂ ਮਲੇਰੀਆ ਵਾਲੇ ਇਲਾਕੇ ਦੀ ਯਾਤਰਾ ਕਰ ਰਹੇ ਹੋ, ਤਾਂ ਡਾਕਟਰ ਨਾਲ ਸਲਾਹ ਕਰੋ ਅਤੇ ਮਲੇਰੀਆ ਤੋਂ ਬਚਾਅ ਲਈ ਦਵਾਈਆਂ ਨਾਲ ਰੱਖੋ ।
ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਪਾਣੀ ਪੀਣ ਨਾਲ ਮਲੇਰੀਆ ਵਾਇਰਸ ਕਮਜ਼ੋਰ ਹੋ ਜਾਂਦਾ ਹੈ।ਗਲੋਅ ਇੱਕ ਆਯੁਰਵੈਦਿਕ ਪੌਦਾ ਹੈ ਜੋ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦਾ ਹੈ। ਗਲੋਅ ਦੇ ਜੂਸ ਦਾ ਸੇਵਨ ਬੁਖ਼ਾਰ ਘਟਾਉਣ ਵਿੱਚ ਮਦਦ ਕਰਦਾ ਹੈ। ਧਨੀਏ ਦੇ ਬੀਜਾਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਬੁਖ਼ਾਰ ਅਤੇ ਥਕਾਵਟ ਤੋਂ ਰਾਹਤ ਮਿਲਦੀ ਹੈ।
ਮਲੇਰੀਆ ਵਿੱਚ, ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ, ਜਿਸਨੂੰ ਥ੍ਰੋਮਬੋਸਾਈਟੋਪੇਨੀਆ ਕਿਹਾ ਜਾਂਦਾ ਹੈ। ਪਲੇਟਲੈਟਸ ਦੀ ਗਿਣਤੀ ਘਟਣ ਦੇ ਕਈ ਕਾਰਨ ਹਨ, ਜਿਸ ਵਿੱਚ ਮਲੇਰੀਆ ਦੀ ਲਾਗ ਕਾਰਨ ਪਲੇਟਲੈਟਸ ਦਾ ਨਸ਼ਟ ਹੋਣਾ, ਖੂਨ ਦੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਣਾ ਅਤੇ ਪਲੇਟਲੈਟਸ ਦੀ ਗਿਣਤੀ ਵਿੱਚ ਕਮੀ ਸ਼ਾਮਲ ਹੈ।
ਬੱਕਰੀ ਦਾ ਦੁੱਧ  ਸੈੱਲ ਵਧਾਉਣ ਵਿੱਚ ਮਦਦਗਾਰ ਹੁੰਦਾ ਹੈ, ਹਾਲਾਂਕਿ ਇਸਦਾ ਸੇਵਨ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ।ਸਪਾਉਟ ਅਤੇ ਖਜੂਰ ਵਿੱਚ  ਖਣਿਜ ਅਤੇ ਫਾਈਬਰ ਸਰੀਰ ਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰਦੇ ਹਨ। ਜਿਸ ਨਾਲ ਮਲੇਰੀਆ ਵਰਗੀਆਂ  ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ । 

Powered by

Https livepunjabitv com control add posts php


Sports/Health/Entertainmant

Advertise Here

Reach thousands of visitors daily. High-visibility premium placement.

Get Started
Latest