ਵਿਜਯਾ ਦਸ਼ਮੀ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਮਿਤ ਸ਼ਾਹ ਦੀ ਯਾਤਰਾ ਤੋਂ ਕੁਝ ਘੰਟੇ ਪਹਿਲਾਂ ਮਾਨਸਾ ਵਿੱਚ ਗੋਲੀਬਾਰੀ ਦਿਲਜੀਤ ਦੋਸਾਂਝ ਸਮੇਤ ਪੰਜਾਬੀ ਕਲਾਕਾਰਾਂ ਨੇ ਝੋਟਾ ਲਈ ਇਨਸਾਫ਼ ਦੀ ਮੰਗ ਕੀਤੀ ਵਿਭਿੰਨਤਾ ਦੇ ਬਾਵਜੂਦ ਕਪਾਹ ਉਤਪਾਦਕਾਂ ਲਈ ਕੋਈ ਪੈਕੇਜ ਨਹੀਂ: ਕੇਬੀਐਸ ਸਿੱਧੂ ਗ਼ੈਰਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਝੋਟਾ ਹਤਿਆਕਾਂਡ ਵਿੱਚ ਵੱਡੀ ਕਾਰਵਾਈ, ਆਪ ਵਿਧਾਇਕਾਂ ਦੇ ਘਰਾਂ 'ਤੇ ਲਾਨਤ ਪੱਤਰ ਦੇਣ ਪਹੁੰਚੇ ਕਿਸਾਨ ਬ੍ਰੇਕਿੰਗ ਨਿਊਜ਼ - ਸਿਮਰਜੀਤ ਸਿੰਘ ਬੈਂਸ ਨੂੰ ਇੱਕ ਸਾਲ ਕੈਦ ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ

Sheikh Hasina ਦਾ ‘ਸਜ਼ਾ-ਏ-ਮੌਤ’ 'ਤੇ ਤਿੱਖਾ ਬਿਆਨ — ਫੈਸਲੇ ਨੂੰ ਕਰਾਰ ਦਿੱਤਾ “ਸਿਆਸੀ ਸਾਜ਼ਿਸ਼”

Sheikh Hasina ਦਾ ‘ਸਜ਼ਾ-ਏ-ਮੌਤ’ 'ਤੇ ਤਿੱਖਾ ਬਿਆਨ — ਫੈਸਲੇ ਨੂੰ ਕਰਾ


Punjabi Pehchan / Bangladesh

Sheikh Hasina ਦਾ ‘ਸਜ਼ਾ-ਏ-ਮੌਤ’ 'ਤੇ ਤਿੱਖਾ ਬਿਆਨ — ਫੈਸਲੇ ਨੂੰ ਕਰਾਰ ਦਿੱਤਾ “ਸਿਆਸੀ ਸਾਜ਼ਿਸ਼”
ਨਵੀਂ ਦਿੱਲੀ/ਢਾਕਾ, 17 ਨਵੰਬਰ, 2025 : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ Sheikh Hasina ਨੂੰ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਵੱਲੋਂ "ਮਾਨਵਤਾ ਖਿਲਾਫ਼ ਅਪਰਾਧਾਂ" ਦੇ ਮਾਮਲੇ 'ਚ ਸੁਣਾਈ ਗਈ ਮੌਤ ਦੀ ਸਜ਼ਾ ਤੋਂ ਬਾਅਦ, ਉਨ੍ਹਾਂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆ ਗਈ ਹੈ। ਹਸੀਨਾ ਨੇ ਇਸ ਫੈਸਲੇ ਨੂੰ ਪੱਖਪਾਤੀ, ਬਦਲੇ ਦੀ ਭਾਵਨਾ ਨਾਲ ਭਰਿਆ ਅਤੇ ਰਾਜਨੀਤਕ ਸਾਜ਼ਿਸ਼ ਕਰਾਰ ਦਿੱਤਾ ਹੈ।
“ਇਹ ਗੈਰ-ਚੁਣੀ ਸਰਕਾਰ ਦਾ ਖੂਨੀ ਏਜੰਡਾ” — Hasina
Sheikh Hasina ਨੇ ਕਿਹਾ ਕਿ ਇਹ ਫੈਸਲਾ ਇੱਕ “ਧਾਂਦਲੀ ਵਾਲੇ ਅਤੇ ਪੱਖਪਾਤੀ ਟ੍ਰਿਬਿਊਨਲ” ਵੱਲੋਂ ਸੁਣਾਇਆ ਗਿਆ ਹੈ, ਜਿਸਨੂੰ ਇੱਕ ਐਸੀ ਅੰਤ੍ਰਿਮ ਸਰਕਾਰ ਚਲਾ ਰਹੀ ਹੈ, ਜਿਸਦੇ ਕੋਲ ਕੋਈ ਲੋਕਤੰਤਰੀ ਮੰਡੇਟ ਨਹੀਂ।
ਉਨ੍ਹਾਂ ਕਿਹਾ, “ਮੈਨੂੰ ਸਜ਼ਾ ਦੇ ਕੇ Awami League ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ੍ਰਿਮ ਸਰਕਾਰ ਅੰਦਰ ਮੌਜੂਦ ਕੱਟੜਪੰਥੀ ਤਾਕਤਾਂ ਦਾ ਖੂਨੀ ਇਰਾਦਾ ਹੈ ਕਿ ਮੈਨੂੰ ਸਿਆਸੀ ਤਸਵੀਰ ਤੋਂ ਹਟਾਇਆ ਜਾਵੇ।”
“ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਮਾਰਨ ਦਾ ਹੁਕਮ ਨਹੀਂ ਦਿੱਤਾ” Hasina ਨੇ ਆਪਣੇ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ - “ਜੁਲਾਈ-ਅਗਸਤ 2024 'ਚ ਜੋ ਕੁਝ ਵੀ ਹੋਇਆ, ਉਸ 'ਤੇ ਮੈਨੂੰ ਡੂੰਘਾ ਦੁੱਖ ਹੈ, ਪਰ ਮੈਂ ਕਦੇ ਵੀ ਹਿੰਸਾ ਜਾਂ ਕਤਲ ਦਾ ਹੁਕਮ ਨਹੀਂ ਦਿੱਤਾ।”
ਉਨ੍ਹਾਂ ਦਾਅਵਾ ਕੀਤਾ ਕਿ ਗੈਰ-ਹਾਜ਼ਰੀ 'ਚ ਚਲ ਰਹੇ ਮੁਕੱਦਮੇ 'ਚ ਉਨ੍ਹਾਂ ਨੂੰ: ਆਪਣੀ ਪਸੰਦ ਦੇ ਵਕੀਲ ਰੱਖਣ ਦੀ ਇਜਾਜ਼ਤ ਨਹੀਂ ਮਿਲੀ, ਨਾ ਹੀ ਬਚਾਅ ਪੇਸ਼ ਕਰਨ ਦਾ ਪੂਰਾ ਮੌਕਾ।
ਹਸੀਨਾ ਨੇ ਅੰਤ੍ਰਿਮ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਸੱਚੇ ਹਨ, ਤਾਂ ਇਹ ਕੇਸ The Hague ਸਥਿਤ International Criminal Court (ICC) ਵਿੱਚ ਪੇਸ਼ ਕੀਤਾ ਜਾਵੇ।
ਉਨ੍ਹਾਂ ਕਿਹਾ— “ਉਹ ICC 'ਚ ਨਹੀਂ ਜਾਣਗੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਬਰੀ ਹੋ ਜਾਵਾਂਗੀਂ ਅਤੇ ICC ਉਨ੍ਹਾਂ ਦੇ ਮਨੁੱਖੀ ਅਧਿਕਾਰ ਹਨਨ ਨੂੰ ਵੀ ਬੇਨਕਾਬ ਕਰ ਦੇਵੇਗੀ।”
ਯੂਨੁਸ ਸਰਕਾਰ 'ਤੇ ਗੰਭੀਰ ਦੋਸ਼
Hasina ਨੇ Dr. Mohammad Yunus ਦੀ ਅਗਵਾਈ ਵਾਲੀ ਸਰਕਾਰ 'ਤੇ ਸਖ਼ਤ ਪ੍ਰਹਾਰ ਕਰਦਿਆਂ ਕਿਹਾ ਕਿ:
  • ਦੇਸ਼ 'ਚ ਕਾਨੂੰਨ-ਵਿਵਸਥਾ ਠੱਪ ਹੈ,
  • ਘੱਟ-ਗਿਣਤੀਆਂ ਅਤੇ ਹਿੰਦੂ ਸਮਾਜ 'ਤੇ ਹਮਲੇ ਵਧ ਗਏ ਹਨ,
  • ਪੱਤਰਕਾਰਾਂ ਨੂੰ ਜੇਲ੍ਹਾਂ 'ਚ ਡਾਲਿਆ ਜਾ ਰਿਹਾ ਹੈ,
  • ਅਤੇ ਕਈ “ਅੱਤਵਾਦੀਆਂ” ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ICT ਨੇ Hasina ਨੂੰ ਸਾਰੇ 5 ਦੋਸ਼ਾਂ ਵਿੱਚ ਦੋਸ਼ੀ ਕਰਾਰ ਦਿੱਤਾ:
  1. ਢਾਕਾ 'ਚ ਪ੍ਰਦਰਸ਼ਨਕਾਰੀਆਂ ਦੀ ਵੱਡੇ ਪੱਧਰ 'ਤੇ ਹੱਤਿਆ
  2. ਹੈਲੀਕਾਪਟਰ ਅਤੇ ਡਰੋਨ ਨਾਲ ਭੀੜ 'ਤੇ ਫਾਇਰਿੰਗ ਦਾ ਹੁਕਮ
  3. ਵਿਦਿਆਰਥੀ ਕਾਰਕੁਨ Abu Sayed ਦੀ ਹੱਤਿਆ
  4. Ashulia 'ਚ ਲਾਸ਼ਾਂ ਸਾੜ ਕੇ ਸਬੂਤ ਮਿਟਾਉਣਾ
  5. Chankharpul 'ਚ ਪ੍ਰਦਰਸ਼ਨਕਾਰੀਆਂ ਦਾ ਕਤਲ
ਉਨ੍ਹਾਂ ਨਾਲ ਦੋ ਹੋਰ ਉੱਚ ਅਧਿਕਾਰੀ ਵੀ ਦੋਸ਼ੀ ਠਹਿਰਾਏ ਗਏ:
  • ਸਾਬਕਾ ਗ੍ਰਹਿ ਮੰਤਰੀ Asaduzzaman Khan Kamal
  • ਸਾਬਕਾ ਪੁਲਿਸ ਮੁਖੀ Chowdhury Abdullah Al-Mamun (ਜੋ ਹੁਣ ਵੀ ਹਿਰਾਸਤ 'ਚ ਹਨ)
Powered by

Sheikh hasina s strong statement on death penalty termed the decision as a political conspiracy


Sports/Health/Entertainmant

Advertise Here

Reach thousands of visitors daily. High-visibility premium placement.

Get Started
Latest