ਕੈਨੇਡਾ ਵਿੱਚ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਕਰਨ ਵਾਲੇ ਪ੍ਰਵਾਸੀਆਂ ਨੂੰ ਮਿਲਣਗੇ ਵਾਧੂ ਅੰਕ
October 17, 2026 / international
Punjabi Pehchan /
ਓਟਵਾ, Canada
ਜਿਸ ਦੀ ਤਨਖ਼ਾਹ ਦੇਸ਼ ਦੀ ਘੱਟ ਤੋਂ ਘੱਟ ਤਨਖ਼ਾਹ ਤੋਂ 1.3 ਗੁਣਾ
ਪ੍ਰਕਿਰਿਆ ਵਿੱਚ ਦੋ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ
ਕੈਨੇਡਾ ਸਰਕਾਰ ਨੇ ਵੱਧ ਤਨਖ਼ਾਹ ਵਾਲੀਆਂ ਨੌਕਰੀਆਂ ਵਿੱਚ ਕੰਮ ਕਰਨ ਵਾਲੇ ਕੁਝ ਪ੍ਰਵਾਸੀਆਂ ਲਈ ਸਥਾਈ ਨਿਵਾਸ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਵਾਸਤੇ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿੱਚ ਵਾਧੂ ਅੰਕ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਨਵੇਂ ਨਿਯਮ 3 ਨਵੰਬਰ ਤੋਂ ਲਾਗੂ ਹੋਣਗੇ। ਇਨ੍ਹਾਂ ਦਾ ਲਾਭ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਦਾ ਤਜਰਬਾ ਰੱਖਣ ਵਾਲੇ ਜਾਂ ਇੰਜੀਨੀਅਰਿੰਗ ਵਰਗੇ ਵੱਧ ਤਨਖ਼ਾਹ ਵਾਲੇ ਖੇਤਰਾਂ ਵਿੱਚ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਵਾਲੇ ਯੋਗ ਬਿਨੈਕਾਰਾਂ ਨੂੰ ਮਿਲ ਸਕਦਾ ਹੈ।
ਸਰਕਾਰ ਮੁਤਾਬਕ, ਵੱਧ ਤਨਖ਼ਾਹ ਵਾਲੀ ਨੌਕਰੀ ਉਹ ਮੰਨੀ ਜਾਵੇਗੀ ਜਿਸ ਦੀ ਤਨਖ਼ਾਹ ਦੇਸ਼ ਦੀ ਘੱਟ ਤੋਂ ਘੱਟ ਤਨਖ਼ਾਹ ਤੋਂ 1.3 ਗੁਣਾ ਹੋਵੇ। ਇਸ ਦੇ ਨਾਲ ਹੀ ਕੁਝ ਯੋਗ ਨੌਕਰੀਆਂ ਲਈ ਰੁਜ਼ਗਾਰਦਾਤਾਵਾਂ ਨੂੰ ਇਹ ਸਾਬਤ ਕਰਨ ਦੀ ਲੋੜ ਤੋਂ ਵੀ ਅਸਥਾਈ ਛੋਟ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਕੋਈ ਯੋਗ ਕੈਨੇਡੀਅਨ ਕਰਮਚਾਰੀ ਨਹੀਂ ਮਿਲਿਆ।
ਇਮੀਗ੍ਰੇਸ਼ਨ ਵਿਭਾਗ ਅਨੁਸਾਰ, ਪਹਿਲਾਂ ਤੋਂ ਐਕਸਪ੍ਰੈੱਸ ਐਂਟਰੀ ਪ੍ਰਣਾਲੀ ਵਿੱਚ ਸ਼ਾਮਲ ਉਮੀਦਵਾਰਾਂ ਦੇ ਅੰਕ ਵੀ ਨਵੇਂ ਨਿਯਮਾਂ ਅਨੁਸਾਰ ਸੋਧੇ ਜਾਣਗੇ। ਇਸ ਪ੍ਰਕਿਰਿਆ ਵਿੱਚ ਦੋ ਹਫ਼ਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ, ਜਿਸ ਦੌਰਾਨ ਸਥਾਈ ਨਿਵਾਸ ਲਈ ਅਰਜ਼ੀਆਂ ਦੇ ਸੱਦੇ ਅਸਥਾਈ ਤੌਰ ’ਤੇ ਰੋਕ ਦਿੱਤੇ ਜਾਣਗੇ।
Immigrants In Canada Who Hold High paying Jobs Will Receive Additional Points