ਟਰੰਪ ਨੇ ਕੈਨੇਡਾ ਦੇ ਕੁਝ ਸਾਮਾਨ ’ਤੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਕੀਤਾ ਐਲਾਨ ਓਨਟਾਰੀਓ ਵਿੱਚ ਡਿਜੀਟਲ ਪਛਾਣ ਪੱਤਰ ਸ਼ੁਰੂ ਕਰਨ ਦੀ ਤਿਆਰੀ ਲਾਈਫ਼ ਸਰਟੀਫਿਕੇਟ ਸੇਵਾਵਾਂ ਲਈ ਭਾਰਤੀ ਕੌਂਸਲੇਟ ਟੀਮ ਗੁਰਦੁਆਰਾ ਸਾਹਿਬ ਐਬਟਸਫੋਰਡ ਵਿਖੇ ਪਹੁੰਚਗੀ ਡੋਰਕਸਨ ਦੇ ਹਲਕਾ ਪ੍ਰਧਾਨ ਖ਼ੁਦ ਕੈਨੇਡਾ ਤੋਂ ਵੱਖ ਹੋਣ ਦੀ ਮੁਹਿੰਮ ਦੇ ਸਮਰਥਕ : ਐਨ.ਡੀ.ਪੀ. ਡੇਵਿਡ ਐਲਿਸਨ ਦੀ ਸਕਾਈਡਾਂਸ ਵਿੱਚ ਐਲਨ ਮਸਕ ਵੱਲੋਂ ਕਰੀਬ 1 ਅਰਬ ਡਾਲਰ ਦਾ ਨਿਵੇਸ਼: ਰਿਪੋਰਟ ਅਗਵਾ ਅਤੇ ਲੁੱਟ ਦੇ ਮਾਮਲੇ ਵਿੱਚ ਮਨਬੀਰ ਸਿੰਘ ਚਾਹਲ ਦੀ ਭਾਲ; ਪੀਅਰਸ ਕਾਊਂਟੀ ਸ਼ੈਰਿਫ਼ ਵੱਲੋਂ ਲੋਕਾਂ ਨੂੰ ਮਦਦ ਦੀ ਅਪੀਲ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ ਤੇ ਆਪ ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ ਚ ਜੰਗਬੰਦੀ ਦਾ ਐਲਾਨ

ਟਰੰਪ ਨੇ ਕੈਨੇਡਾ ਦੇ ਕੁਝ ਸਾਮਾਨ ’ਤੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਕੀਤਾ ਐਲਾਨ

ਟਰੰਪ ਨੇ ਕੈਨੇਡਾ ਦੇ ਕੁਝ ਸਾਮਾਨ ’ਤੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਕ


Punjabi Pehchan / Washington

ਸਮੁੰਦਰੀ ਘਾਹ, ਪੈਕਿੰਗ ਵਾਲੇ ਡੱਬਿਆਂ ਅਤੇ ਪਲਾਈਵੁੱਡ ਦੀਆਂ ਕੁਝ ਕਿਸਮਾਂ ਨੂੰ ਟੈਰਿਫ਼ ਤੋਂ ਛੋਟ

ਟੈਰਿਫ਼ ਨੀਤੀ ਵਾਪਸ ਲੈਣ ਦੀ ਬਜਾਏ ਸਿਰਫ਼ ਕੁਝ ਉਤਪਾਦਾਂ ਨੂੰ ਰਾਹਤ ਦੇਣ ਤੱਕ ਸੀਮਤ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਤੋਂ ਆਉਣ ਵਾਲੇ ਕੁਝ ਸਾਮਾਨ ’ਤੇ ਲੱਗੇ 50 ਫ਼ੀ ਸਦੀ ਟੈਰਿਫ਼ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੁਝ ਹੋਰ ਉਤਪਾਦਾਂ ਨੂੰ ਟੈਰਿਫ਼ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਤਬਦੀਲੀਆਂ ਅਕਤੂਬਰ ਦੇ ਅੰਤ ਤੋਂ ਲਾਗੂ ਹੋਣਗੀਆਂ। 

ਨਵੀਂ ਨੀਤੀ ਤਹਿਤ ਸਮੁੰਦਰੀ ਘਾਹ, ਪੈਕਿੰਗ ਵਾਲੇ ਡੱਬਿਆਂ ਅਤੇ ਪਲਾਈਵੁੱਡ ਦੀਆਂ ਕੁਝ ਕਿਸਮਾਂ ਨੂੰ ਟੈਰਿਫ਼ ਤੋਂ ਛੋਟ ਮਿਲੇਗੀ। ਦੂਜੇ ਪਾਸੇ, ਕੋਕੋ ਪਾਊਡਰ, ਵਿਨਾਇਲ ਫ਼ਰਸ਼ ਅਤੇ ਸ਼ੈਂਪੂ ਵਰਗੇ ਉਤਪਾਦਾਂ ’ਤੇ ਟੈਰਿਫ਼ ਲਗਾਇਆ ਜਾਵੇਗਾ। ਅਮਰੀਕਾ ਦੇ ਮੇਨ ਸੂਬੇ ਦੀ ਰਿਪਬਲਿਕਨ ਸੈਨੇਟਰ ਸੂਜ਼ਨ ਕੋਲਿਨਜ਼ ਨੇ ਇਨ੍ਹਾਂ ਛੋਟਾਂ ਲਈ ਕੋਸ਼ਿਸ਼ ਕੀਤੀ ਸੀ। 

ਉਨ੍ਹਾਂ ਦਾ ਕਹਿਣਾ ਹੈ ਕਿ ਕਈ ਕਿਸਾਨ ਅਤੇ ਉਤਪਾਦਕ ਕੈਨੇਡਾ ਤੋਂ ਆਉਣ ਵਾਲੇ ਸਾਮਾਨ ਅਤੇ ਪੈਕਿੰਗ ਸਮੱਗਰੀ ’ਤੇ ਨਿਰਭਰ ਹਨ। ਟੈਰਿਫ਼ ਹਟਣ ਨਾਲ ਉਨ੍ਹਾਂ ਨੂੰ ਰਾਹਤ ਮਿਲ ਸਕਦੀ ਹੈ। ਉੱਧਰ, ਟਰੰਪ ਨੇ ਕਿਹਾ ਹੈ ਕਿ ਕੈਨੇਡਾ ਨਾਲ ਵਪਾਰ ਸਮਝੌਤਾ ਜਲਦੀ ਹੋ ਸਕਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਆਪਸੀ ਹਿੱਤਾਂ ’ਤੇ ਆਧਾਰਿਤ ਸਮਝੌਤੇ ਲਈ ਤਿਆਰ ਹੈ। 

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਪੂਰੀ ਤਰ੍ਹਾਂ ਟੈਰਿਫ਼ ਨੀਤੀ ਵਾਪਸ ਲੈਣ ਦੀ ਬਜਾਏ ਸਿਰਫ਼ ਕੁਝ ਉਤਪਾਦਾਂ ਨੂੰ ਰਾਹਤ ਦੇਣ ਤੱਕ ਸੀਮਤ ਹੈ। ਇਸ ਲਈ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਖ਼ਤਮ ਹੋਣ ਦੀ ਸੰਭਾਵਨਾ ਹਾਲੇ ਸਪੱਸ਼ਟ ਨਹੀਂ ਹੈ।

Trump Announced The Removal Of A 50 Percent Tariff On Certain Canadian Goods


Sports/Health/Entertainmant

Advertise Here

Reach thousands of visitors daily. High-visibility premium placement.

Get Started
Latest