ਕੈਲੀਫੋਰਨੀਆ ਵਿੱਚ 72 ਸਾਲਾ ਪੰਜਾਬੀ ਮਹਿਲਾ ਦੀ ਲਾਸ਼ ਨਹਿਰ ’ਚੋਂ ਬਰਾਮਦ,
October 31, 2026 / international
Punjabi Pehchan /
California USA
ਦੋ ਮਹੀਨਿਆਂ ਤੋਂ ਸੀ ਲਾਪਤਾ
ਨਹਿਰ ਵਿੱਚ ਇੱਕ ਲਾਸ਼ ਤੈਰਦੀ ਦਿਖਾਈ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ
ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਵਿੱਚ 72 ਸਾਲਾ ਪੰਜਾਬੀ ਮਹਿਲਾ ਦੀ ਲਾਸ਼ ਨਹਿਰ ’ਚੋਂ ਬਰਾਮਦ ਹੋਈ ਹੈ। ਮਹਿਲਾ ਦੀ ਪਛਾਣ ਅਜੀਤ ਕੌਰ ਵਜੋਂ ਹੋਈ ਹੈ। ਪੁਲਿਸ ਨੇ ਪਛਾਣ ਕਰਕੇ ਲਾਸ਼ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਉਨ੍ਹਾਂ ਦੀ ਮੌਤ ਦਾ ਪਤਾ ਉਦੋਂ ਲੱਗਾ ਜਦੋਂ ਟੁਲੇਅਰ ਇਰੀਗੇਸ਼ਨ ਡਿਸਟ੍ਰਿਕਟ ਦੇ ਕਰਮਚਾਰੀਆਂ ਨੂੰ ਸੈਂਟਰਲ ਐਵੇਨਿਊ ਤੇ ਕੀਜ਼ ਰੋਡ ਨੇੜੇ ਸਥਿਤ ‘ਲੋਅਰ ਲੈਟਰਲ 3’ ਨਾਮਕ ਨਹਿਰ ਵਿੱਚ ਇੱਕ ਲਾਸ਼ ਤੈਰਦੀ ਦਿਖਾਈ ਦਿੱਤੀ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਦੀ ਜਾਂਚ ਤੋਂ ਬਾਅਦ ਇਹ ਅਜੀਤ ਕੌਰ ਦੀ ਲਾਸ਼ ਹੋਣ ਦੀ ਪੁਸ਼ਟੀ ਹੋਈ।
ਜਾਣਕਾਰੀ ਮੁਤਾਬਕ ਅਜੀਤ ਕੌਰ ਪਿਛਲੇ ਦੋ ਮਹੀਨਿਆਂ ਤੋਂ ਲਾਪਤਾ ਸਨ। ਉਹ 23 ਅਗਸਤ ਦੀ ਦੇਰ ਰਾਤ ਸੇਰੇਸ ਸ਼ਹਿਰ ਦੇ ਕਾਸਾ ਗ੍ਰਾਂਡੇ ਅਪਾਰਟਮੈਂਟਸ ਤੋਂ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਸਨ। ਜਦੋਂ ਕਾਫ਼ੀ ਦੇਰ ਤੱਕ ਉਹ ਵਾਪਸ ਨਹੀਂ ਆਏ, ਤਾਂ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕੀਤੀ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਗਿਆ ਕਿ ਉਹ ਰਾਤ ਕਰੀਬ 1 ਵਜੇ ਬਾਹਰ ਨਿਕਲੇ ਸਨ।
Body Of 72 year old Punjabi Woman Recovered From Canal In California