ਕੋਰਟ ਦੇ ਹੁਕਮਾਂ ਮਗਰੋਂ ਪੋਸਟਮਾਰਟਮ ਲਈ ਮੰਨਿਆ ਰਣਜੀਤ ਸਿੰਘ ਦਾ ਪਰਿਵਾਰ
March 3, 2026 / main news
ਕੋਰਟ ਦੇ ਹੁਕਮਾਂ ਮਗਰੋਂ ਪੋਸਟਮਾਰਟਮ ਲਈ ਮੰਨਿਆ ਰਣਜੀਤ ਸਿੰਘ ਦਾ ਪਰਿਵਾਰ
ਗੁਰਦਾਸਪੁਰ ਦੇ ਏਐਸਆਈ-ਹੋਮਗਾਰਡ ਕਤਲ ਕੇਸ ਵਿਚ ਐਨਕਾਊਂਟਰ ਦੌਰਾਨ ਢੇਰ ਹੋਏ ਦੋਸ਼ੀ
ਰਣਜੀਤ ਸਿੰਘ ਦਾ ਅੱਜ 7 ਦਿਨ ਮਗਰੋਂ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। CJM ਕੋਰਟ ਨੇ
ਰਣਜੀਤ ਸਿੰਘ ਦੀ ਮਾਂ ਵੱਲੋਂ ਪਟੀਸ਼ਨ ਦ ਨਿਪਟਾਰਾ ਕਰਦੇ ਹੋਏ ਹੁਕਮ ਦਿੱਤੇ ਜਿਸ ‘ਤੇ ਪਰਿਵਾਰ ਵਾਲੇ
ਮੰਨ ਗਏ।ਮ੍ਰਿਤਕ ਦੇ ਚਾਚਾ ਹਰਵਿੰਦਰ ਸਿੰਘ ਮੱਲੀ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਦੀ ਪਾਲਣਾ
ਕਰਦਿਆਂ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਪਹੁੰਚੇ ਹਨ। ਡਾਕਟਰਾਂ ਅਤੇ ਵਕੀਲਾਂ ਦੀ ਇੱਕ ਟੀਮ ਵੀ
ਹਸਪਤਾਲ ਵਿੱਚ ਮੌਜੂਦ ਹੈ। ਹਾਲਾਂਕਿ, ਪਰਿਵਾਰਕ ਮੈਂਬਰ ਮੰਗ ਕਰ ਰਹੇ ਹਨ ਕਿ ਪੋਸਟਮਾਰਟਮ ਤੋਂ ਪਹਿਲਾਂ ਉਨ੍ਹਾਂ ਨੂੰ
ਰਣਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਵੇਖਣਦਿੱਤਾ ਜਾਵੇ।
ਹਸਪਤਾਲ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ। ਐਸਪੀ ਹੈੱਡਕੁਆਰਟਰ ਯੁਗਰਾਜ
ਸਿੰਘ ਵੀ ਹਸਪਤਾਲ ਪਹੁੰਚੇ ਹਨ। ਸੀਨੀਅਰ ਮੈਡੀਕਲ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਤਿੰਨ
ਡਾਕਟਰਾਂ ਦਾ ਇੱਕ ਪੈਨਲ ਅੰਮ੍ਰਿਤਸਰ ਦੇ ਦੋ ਫੋਰੈਂਸਿਕ ਡਾਕਟਰ ਅਤੇ ਗੁਰਦਾਸਪੁਰ ਸਿਵਲ ਹਸਪਤਾਲ ਦੇ
ਇੱਕ ਡਾਕਟਰ, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਦੀ ਨਿਗਰਾਨੀ ਹੇਠ ਪੋਸਟਮਾਰਟਮ ਕਰ ਰਿਹਾ
ਹੈ।ਪਰਿਵਾਰ ਨੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕਰਨ ਦੀ ਵੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਦਾਲਤ
ਨੇ ਪੀਜੀਆਈ ਜਾਂ ਏਮਜ਼ ਵਿਖੇ ਪੋਸਟਮਾਰਟਮ ਕਰਵਾਉਣ ਦੀ ਰਣਜੀਤ ਸਿੰਘ ਦੀ ਬੇਨਤੀ ਨੂੰ ਰੱਦ ਕਰ
ਦਿੱਤਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਹ ਮੰਗ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਅਤੇ
ਸਿਰਫ਼ ਹਾਈ ਕੋਰਟ ਦੇ ਅਧਿਕਾਰ ਖੇਤਰ ਵਿੱਚ ਹੈ।
ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਮ੍ਰਿਤਕ ਦੀ ਲਾਸ਼ ਕਈ ਦਿਨਾਂ ਤੋਂ ਸਿਵਲ ਹਸਪਤਾਲ
ਵਿੱਚ ਪਈ ਸੀ, ਜਿਸ ਕਰਕੇ ਤੁਰੰਤ ਪੋਸਟਮਾਰਟਮ ਦੀ ਲੋੜ ਸੀ। ਸੀਜੀਐਮ ਨੇ ਤੁਰੰਤ ਸਿਵਲ ਹਸਪਤਾਲ ਦੇ
ਐਸਐਮਓ ਨੂੰ ਪੋਸਟਮਾਰਟਮ ਕਰਨ ਲਈ ਡਾਕਟਰਾਂ ਦਾ ਇੱਕ ਬੋਰਡ ਬਣਾਉਣ ਦਾ ਹੁਕਮ ਦਿੱਤਾ।
ਜ਼ਿਕਰਯੋਗ ਹੈ ਕਿ 22 ਫਰਵਰੀ ਨੂੰ ਏਐਸਆਈ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀਆਂ
ਮ੍ਰਿਤਕ ਦੇਹਾਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਸਿਰਫ਼ ਡੇਢ ਕਿਲੋਮੀਟਰ ਦੂਰ ਅਡੀਅਨ
ਪੁਲਿਸ ਸਟੇਸ਼ਨ ਤੋਂ ਮਿਲੀਆਂ ਸਨ।
Ranjit singh