ਕੈਨੇਡਾ ਦੇ ਲਸਾਲ ‘ਚ ਸੋਸ਼ਲ ਮੀਡੀਆ ਇੰਫਲੂਐਂਸਰ Nancy Grewal ਦਾ ਕਤਲ
March 5, 2026 / main news
ਕੈਨੇਡਾ ਦੇ ਲਸਾਲ ‘ਚ ਸੋਸ਼ਲ ਮੀਡੀਆ ਇੰਫਲੂਐਂਸਰ Nancy Grewal ਦਾ ਕਤਲ
ਕੈਨੇਡਾ ਵਿਚ ਰਹਿਣ ਵਾਲੀ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ
ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਦੀ ਲਾਸਾਲ ਪੁਲਿਸ ਮੁਤਾਬਕ 45 ਸਾਲਾ
ਨੈਂਸੀ ਗਰੇਵਾਲ ਦੀ ਹੱਤਿਆ ਚਾਕੂ ਮਾਰ ਕੇ ਰਾਤ ਲਗਭਗ 9.30 ਵਜੇ
ਉਨ੍ਹਾਂ ਦੇ ਘਰ ‘ਤੇ ਕੀਤੀ ਗਈ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਂਸੀ ਗਰੇਵਾਲ ਦੇ ਘਰ ਵਿਚ ਵੜ ਕੇ ਕਿਸੇ ਵਿਅਕਤੀ
ਨੇ ਚਾਕੂ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਹੈ। ਨੈਂਸੀ ਗਰੇਵਾਲ ਨੂੰ ਹਸਪਤਾਲ ਪਹੁੰਚਾਇਆ ਗਿਆ
ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ Nancy
‘ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ
ਹੈ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ
ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮੀ
ਨੈਸਟਰ ਨਾਲ ਸੰਪਰਕ ਕਰੇ।
Nancy grewal murdered