ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਭਾਰਤ ਦੇ ਰਾਸ਼ਟਰਪਤੀ ਦੁਆਰਾ ਠੱਟਾ ਨਵਾਂ ਦੀ ਵਿਦਿਆਰਥਣ ਸਨਮਾਨਿਤ ,ਗਗਨਦੀਪ ਕੌਰ ਨੇ ਐੱਮ ਐੱਸ ਸੀ ਬੋਟਨੀ ਵਿਸੇ਼ ਵਿੱਚ ਪ੍ਰਾਪਤ ਕੀਤਾ ਗੋਲਡ ਮੈਡਲ

ਭਾਰਤ ਦੇ ਰਾਸ਼ਟਰਪਤੀ  ਦੁਆਰਾ ਠੱਟਾ ਨਵਾਂ  ਦੀ ਵਿਦਿਆਰਥਣ  ਸਨਮਾਨਿਤ ,ਗਗ


ਭਾਰਤ ਦੇ ਰਾਸ਼ਟਰਪਤੀ ਦੁਆਰਾ ਠੱਟਾ ਨਵਾਂ ਦੀ ਵਿਦਿਆਰਥਣ ਸਨਮਾਨਿਤ ,ਗਗਨਦੀਪ ਕੌਰ ਨੇ ਐੱਮ ਐੱਸ ਸੀ ਬੋਟਨੀ ਵਿਸੇ਼ ਵਿੱਚ ਪ੍ਰਾਪਤ ਕੀਤਾ ਗੋਲਡ ਮੈਡਲ

ਕਪੂਰਥਲਾ, 6 ਮਾਰਚ  (ਕੌੜਾ )-ਪਿੰਡ ਠੱਟਾ ਨਵਾਂ ਦੀ ਗਗਨਦੀਪ ਕੌਰ ਜੋ ਕਿ ਬੋਟਨੀ ਦੀ ਐੱਚ ਐੱਮ ਵੀ  ਕਾਲਜ ਜਲੰਧਰ ਦੀ ਵਿਦਿਆਰਥਣ ਹੈ, ਨੇ ਐੱਮ ਐੱਸ ਸੀ ਬੋਟਨੀ  ਵਿਸ਼ੇ ਵਿੱਚੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਗਗਨਦੀਪ ਕੌਰ ਨੂੰ ਇਸ ਪ੍ਰਾਪਤੀ ਲਈ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦਰੋਪਤੀ ਮੁਰਮੂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਡਿਗਰੀ ਵੰਡ ਸਮਾਗਮ ਦੌਰਾਨ ਐੱਮ ਐੱਸ ਸੀ ਬੋਟਨੀ ਦੀ ਡਿਗਰੀ ਤੇ ਗੋਲਡ ਮੈਡਲ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗਗਨਦੀਪ ਕੌਰ ਜੋ ਕਿ ਹੈਡ ਟੀਚਰ ਸੁਖਵਿੰਦਰ ਸਿੰਘ ਪਿੰਡ ਠੱਟਾ ਨਵਾਂ ਦੀ ਬੇਟੀ ਹੈ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਇਸ ਪ੍ਰਾਪਤੀ ਲਈ ਉਹਨਾਂ ਦੇ ਮਾਤਾ ਪਿਤਾ ਦਾ ਖਾਸ ਯੋਗਦਾਨ ਹੈ। ਉਹਨਾਂ ਨੇ ਕਿਹਾ ਕਿ 
 ਮੇਰਾ ਬਚਪਨ ਦਾ ਹੀ ਸੁਪਨਾ ਹੈ ਕਿ ਮੈਂ ਬੋਟਨੀ ਵਿੱਚ  ਪੀ ਐਚ ਡੀ ਕਰਾਂਗੀ। ਇਹ ਪ੍ਰਾਪਤੀ ਉਸ ਮੰਜ਼ਿਲ ਦੀ ਪੌੜੀ ਹੀ ਹੈ।ਗਗਨਦੀਪ ਕੌਰ ਦੀ ਇਸ ਪ੍ਰਾਪਤੀ ਨਾਲ ਜਿੱਥੇ ਉਹਨਾਂ ਦੇ ਘਰ ਉਹਨਾਂ  ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਉੱਥੇ ਹੀ ਉਹਨਾਂ ਦੇ  ਪਿਤਾ ਹੈੱਡ ਟੀਚਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਬੇਟੀ ਤੇ ਮਾਣ ਹੈ। ਜਿਸਨੇ ਨਾ ਸਿਰਫ ਉਹਨਾਂ ਦਾ ਬਲਕਿ ਆਪਣੇ ਅਧਿਆਪਕਾਂ ਪਿੰਡ ਤੇ ਇਲਾਕੇ ਦਾ ਮਾਣ ਵਧਾਇਆ ਹੈ।
 ਉਹਨਾਂ ਕਿਹਾ ਕਿ ਉਸ ਦੇ ਪੀਐਚਡੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਨਾਲ ਸਹਿਯੋਗ ਕਰਨਗੇ।

Gagandeep Kaur


Sports/Health/Entertainmant

Advertise Here

Reach thousands of visitors daily. High-visibility premium placement.

Get Started
Latest