ਗੁਰਦਾਸਪੁਰ ਮੁਠਭੇੜ ਚ ਮਾਰੇ ਗਏ ਨੌਜਵਾਨ ਦਾ ਪਿੰਡ ‘ਚ ਅੰਤਿਮ ਸੰਸਕਾਰ, ਪਰਿਵਾਰ ਨੇ ਫਿਰ ਚੁੱਕੇ ਪੁਲਿਸ ‘ਤੇ ਸਵਾਲ
March 10, 2026
ਗੁਰਦਾਸਪੁਰ ਮੁਠਭੇੜ ਚ ਮਾਰੇ ਗਏ ਨੌਜਵਾਨ ਦਾ ਪਿੰਡ ‘ਚ ਅੰਤਿਮ ਸੰਸਕਾਰ, ਪਰਿਵਾਰ ਨੇ ਫਿਰ ਚੁੱਕੇ ਪੁਲਿਸ ‘ਤੇ ਸਵਾਲ
ਜ਼ਿਲ੍ਹਾ ਗੁਰਦਾਸਪੁਰ ਦੇ ਆਦੀਆਂ ਪੁਲਿਸ ਚੈੱਕ ਪੋਸਟ ‘ਤੇ ਦੋ ਪੁਲਿਸ ਮੁਲਾਜ਼ਮਾਂ
ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ
ਦਾ ਸੋਮਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਇਸ ਮੁਠਭੇੜ
ਨੂੰ ਫਰਜ਼ੀ ਦੱਸਦਿਆਂ ਉੱਚ ਪੱਧਰੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ
ਮੰਗ ਨੂੰ ਲੈ ਕੇ ਪਿਛਲੇ 12 ਦਿਨਾਂ ਤੋਂ ਰਣਜੀਤ ਸਿੰਘ ਦੀ ਦੇਹ ਸੰਭਾਲ ਕੇ ਰੱਖੀ ਹੋਈ ਸੀ। ਹਾਲਾਂਕਿ, ਲਾਸ਼ ਦੀ
ਵਿਗੜਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਨੇ ਭਰੇ ਮਨ ਨਾਲ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਲਿਆ।ਰਣਜੀਤ
ਸਿੰਘ ਦੀਆਂ ਅੰਤਿਮ ਰਸਮਾਂ ਉਸ ਦੇ ਜੱਦੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਨਿਭਾਈਆਂ ਗਈਆਂ। ਇਸ ਮੌਕੇ
ਵੱਡੀ ਗਿਣਤੀ ਵਿੱਚ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਵਾਸੀ ਮ੍ਰਿਤਕ ਦੇ ਘਰ ਪਹੁੰਚੇ।
ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਭਾਵੇਂ
ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ, ਪਰ ਇਨਸਾਫ਼ ਦੀ ਲੜਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਅਗਲੀ ਰਣਨੀਤੀ ਦਾ
ਐਲਾਨ 16 ਮਾਰਚ ਨੂੰ ਰਣਜੀਤ ਸਿੰਘ ਦੇ ਭੋਗ ਦੇ ਪ੍ਰੋਗਰਾਮ ਮੌਕੇ ਕੀਤਾ ਜਾਵੇਗਾ।
ਰਣਜੀਤ ਸਿੰਘ, ਜੋ ਕਿ ਕੁਆਰਾ ਸੀ, ਨੂੰ ਪੁਲਿਸ ਨੇ 25 ਫਰਵਰੀ ਨੂੰ ਇੱਕ ਮੁਕਾਬਲੇ ਵਿੱਚ ਮਾਰਨ ਦਾ ਦਾਅਵਾ ਕੀਤਾ ਸੀ। ਪਰਿਵਾਰਕ ਮੈਂਬਰਾਂ
ਨੇ ਪੁਲਿਸ ਦੀ ਇਸ ਕਾਰਵਾਈ ਨੂੰ ਮੁੱਢੋਂ ਨਕਾਰਦਿਆਂ ਇਸ ਨੂੰ ਫਰਜ਼ੀ ਮੁਠਭੇੜ ਕਰਾਰ ਦਿੱਤਾ ਸੀ।
ਇਸੇ ਰੋਸ ਦੇ ਚੱਲਦਿਆਂ ਪਰਿਵਾਰ ਨੇ ਪਹਿਲਾਂ ਪੋਸਟਮਾਰਟਮ ਅਤੇ ਫਿਰ ਅੰਤਿਮ ਸੰਸਕਾਰ ਕਰਨ ਤੋਂ
ਇਨਕਾਰ ਕਰ ਦਿੱਤਾ ਸੀ। ਪਰ ਲਗਾਤਾਰ ਸਮਾਂ ਬੀਤਣ ਕਾਰਨ ਦੇਹ ਖ਼ਰਾਬ ਹੋਣ ਲੱਗੀ ਸੀ, ਜਿਸ ਕਾਰਨ
ਐਤਵਾਰ ਨੂੰ ਪਰਿਵਾਰ ਨੇ ਸੰਸਕਾਰ ਲਈ ਸਹਿਮਤੀ ਦਿੱਤੀ।
Ranjit singh funeral
Recommended Posts
Latest
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
The News Feed
Most Visited Stories