< ">
ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲਾ, ਸੁਪਰੀਮ ਕੋਰਟ ਨੇ 2 ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ    ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ    ਕਈ ਸਹਿਰਾਂ ਚ ਲੱਗਣਗੇ ਬਿਜਲੀ ਦੇ ਲੰਬੇ ਕੱਟ: 8 ਘੰਟੇ ਸਪਲਾਈ ਰਹੇਗੀ ਠੱਪ; ਦੇਖੋ ਇਲਾਕਿਆਂ ਦੀ ਸੂਚੀ    ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦੇਣ ਲਈ ਮਹਿਲਾ ਰਾਜ ਕਮਿਸ਼ਨ ਪੰਜਾਬ ਨੇ ਦਿੱਤਾ ਇਕ ਹਫ਼ਤੇ ਦਾ ਸਮਾਂ-ਐਡਵੋਕੇਟ ਮਹਿਤਾਬ ਸਿੰਘ ਖਹਿਰਾ    ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਈਜ਼ਰੀ    ਵਿਧਾਨ ਸਭਾ ’ਚ ਜ਼ਬਰਦਸਤ ਹੰਗਾਮਾ    ਵਿਧਾਨ ਸਭਾ ’ਚ ਜ਼ਬਰਦਸਤ ਹੰਗਾਮਾ    ਜੰਗ ਦਾ ਅਸਰ- ਬਠਿੰਡਾ ਅਤੇ ਨੰਗਲ ਖਾਦ ਫੈਕਟਰੀ ‘ਚ ਯੂਰੀਆ ਦਾ ਉਤਪਾਦਨ ਬੰਦ    ਜੰਗ ਦਾ ਅਸਰ- ਬਠਿੰਡਾ ਅਤੇ ਨੰਗਲ ਖਾਦ ਫੈਕਟਰੀ ‘ਚ ਯੂਰੀਆ ਦਾ ਉਤਪਾਦਨ ਬੰਦ    ਜੰਗ ਵਿਚਾਲੇ ਮਹਿੰਗਾ ਹੋਇਆ ਹਵਾਈ ਸਫ਼ਰ, Air India ਨੇ ਟਿਕਟਾਂ ‘ਤੇ ਵਧਾਇਆ ਫਿਊਲ ਸਰਚਾਰਜ   
ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਲੰਗਰ ਵਾਲਿਆਂ ਦੀ ਯਾਦ ਵਿੱਚ ਡਿਕਸੀ ਗੁਰੂਘਰ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ
March 10, 2026
Sri-Akhand-Path-

ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਲੰਗਰ ਵਾਲਿਆਂ ਦੀ ਯਾਦ ਵਿੱਚ ਡਿਕਸੀ ਗੁਰੂਘਰ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ

 
ਮਿਸੀਸਾਗਾ, ਟਰਾਂਟੋ (ਕੁਲਤਰਨ ਸਿੰਘ ਪਧਿਆਣਾ) :ਸਿੱਖ ਧਰਮ ਦੇ ਮਹਾਨ ਸੇਵਕ ਅਤੇ ਲੰਗਰ ਸੇਵਾ ਦੇ ਪ੍ਰਸਿੱਧ ਪ੍ਰਚਾਰਕ ਬਾਬਾ ਨਿਧਾਨ ਸਿੰਘ ਜੀ ਹਜ਼ੂਰ ਸਾਹਿਬ ਨਾਂਦੇੜ ਵਾਲਿਆਂ ਦੀ ਮਿੱਠੀ ਯਾਦ ਵਿੱਚ ਟਰਾਂਟੋ ਦੇ ਡਿਕਸੀ ਰੋਡ ਸਥਿਤ ਗੁਰਦੁਆਰਾ ਉਨਟਾਰੀਓ ਖਾਲਸਾ ਦਰਬਾਰ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਅਖੰਡ ਪਾਠ ਸਾਹਿਬ ਦੀ ਸ਼ੁਰੂਆਤ 6 ਮਾਰਚ ਨੂੰ ਹੋਈ ਅਤੇ ਭੋਗ 8 ਮਾਰਚ ਵਾਲੇ ਦਿਨ ਪਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸੈਕਟਰੀ ਪਰਮਜੀਤ ਸਿੰਘ ਗਿੱਲ ਵੱਲੋਂ ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਰਣਬੀਰ ਸਿੰਘ ਪਰਹਾਰ ਵੱਲੋਂ ਵੀ ਬਹੁਤ ਖੂਬਸੂਰਤ ਢੰਗ ਨਾਲ ਬਾਬਾ ਜੀ ਦੇ ਜੀਵਨ ਬਾਰੇ ਆਈਆਂ ਹੋਈਆਂ ਸੰਗਤਾਂ ਨੂੰ ਦੱਸਿਆ ਗਿਆ ਅਤੇ ਅਗਲੇ ਸਾਲ ਹੋਣ ਵਾਲੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕੀਤੀ ਗਈ।
 
ਸਮਾਗਮ ਵਿੱਚ ਸੈਂਕੜੇ ਸਿੱਖ ਸੰਗਤ ਨੇ ਹਿੱਸਾ ਲਿਆ, ਜਿਸ ਵਿੱਚ ਟਰਾਂਟੋ, ਬਰੈਂਪਟਨ ,ਮਿਸੀਸਾਗਾ ਅਤੇ ਹੋਰ ਸ਼ਹਿਰਾਂ ਤੋਂ ਲੋਕ ਪਹੁੰਚੇ ਹੋਏ ਸਨ। ਭੋਗ ਤੋਂ ਬਾਅਦ ਢਾਡੀ ਵਾਰਾਂ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਅਮਨਦੀਪ ਸਿੰਘ ਭੁੱਲਾਰਾਈ ਦੇ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਗਾਉਂਦੇ ਆਈਆਂ ਹੋਈਆਂ ਸੰਗਤਾਂ ਵਿੱਚ ਜੋਸ਼ ਭਰਿਆ ਗਿਆ ਅਤੇ ਕੀਰਤਨ ਦੀ ਸੇਵਾ ਭਾਈ ਜਗਦੀਸ਼ ਸਿੰਘ ਜਲਪੋਤਾਂ ਵਾਲਿਆਂ ਦੇ ਜੱਥੇ ਵੱਲੋਂ ਕੀਤੀ ਗਈ। ਇਸ ਮੌਕੇ ਓਂਕਾਰ ਸਿੰਘ ਪਰਮਾਰ, ਜਸਵੀਰ ਸਿੰਘ ਪਰਮਾਰ ,ਜਗਜੀਤ ਸਿੰਘ ਘੁੜਿਆਲ, ਰੋਮੀ ਮਿਨਹਾਸ, ਸੁਖਬੀਰ ਸਿੰਘ ਮਾਇਉਪੱਟੀ, ਤਰਲੋਚਨ ਸਿੰਘ ਕਾਲਰਾ,ਕੁਲਦੀਪ ਸਿੰਘ ਮਿਨਹਾਸ,ਜਤਿੰਦਰ ਸਿੰਘ ਪਰਮਾਰ, ਜਗਤਾਰ ਸਿੰਘ ਮਿਨਹਾਸ ਅਤੇ ਸੁਰਿੰਦਰ ਸਿੰਘ ਪੱਪੀ ਹਾਜ਼ਰ ਸਨ।

Sri Akhand Path


Recommended Posts
Latest