ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦੇਣ ਲਈ ਮਹਿਲਾ ਰਾਜ ਕਮਿਸ਼ਨ ਪੰਜਾਬ ਨੇ ਦਿੱਤਾ ਇਕ ਹਫ਼ਤੇ ਦਾ ਸਮਾਂ-ਐਡਵੋਕੇਟ ਮਹਿਤਾਬ ਸਿੰਘ ਖਹਿਰਾ
March 12, 2026
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਵਾਬ ਦੇਣ ਲਈ ਮਹਿਲਾ ਰਾਜ ਕਮਿਸ਼ਨ ਪੰਜਾਬ ਨੇ ਦਿੱਤਾ ਇਕ ਹਫ਼ਤੇ ਦਾ ਸਮਾਂ-ਐਡਵੋਕੇਟ ਮਹਿਤਾਬ ਸਿੰਘ ਖਹਿਰਾ
ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਅਤੇ
ਐਡਵੋਕੇਟ ਕੰਵਰ ਸਿੱਧੂ ਅੱਜ ਸਵੇਰੇ 11.10 ਵਜੇ ਦੇ ਕਰੀਬ ਮੋਹਾਲੀ ਵਿਖੇ ਮਹਿਲਾ ਕਮਿਸ਼ਨ
ਸਾਹਮਣੇ ਪੇਸ਼ ਹੋਏ। ਮਹਿਲਾ ਕਮਿਸ਼ਨ ਦੇ ਦਫ਼ਤਰ ਦਾ ਬਾਹਰ ਆ ਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ
ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਮਹਿਲਾ ਕਮਿਸ਼ਨ ਤੋਂ ਇਕ ਹਫਤੇ ਦਾ ਸਮਾਂ ਜਵਾਬ ਦੇਣ ਲਈ ਮੰਗਿਆ
ਗਿਆ ਹੈ। ਉਨ੍ਹਾਂ ਵਲੋਂ ਦਲੀਲ ਦਿੱਤੀ ਗਈ ਹੈ ਕਿ ਐਸ.ਐਸ.ਪੀ. ਕਪੂਰਥਲਾ ਨੂੰ ਨੋਟਿਸ ਭੇਜ ਕੇ
ਵਿਧਾਇਕ ਖਹਿਰਾ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ, ਜਦ ਕਿ ਵਿਧਾਇਕ ਖਹਿਰਾ ਨੂੰ ਸਿੱਧਾ ਕੋਈ ਨੋਟਿਸ
ਨਹੀਂ ਭੇਜਿਆ ਗਿਆ।
ਉਨ੍ਹਾਂ ਕਿਹਾ ਕਿ ਉਹ ਸੋਸ਼ਲ ਮੀਡੀਆ ’ਤੇ ਜਾਰੀ ਨੋਟਿਸ ਨੂੰ ਪੜ੍ਹ ਕੇ ਅੱਜ ਪੱਖ
ਰੱਖਣ ਲਈ ਆਏ ਹਨ। ਉਹਨਾਂ ਕਿਹਾ ਕਿ ਉਹਨਾਂ ਮਹਿਲਾ ਰਾਜ ਕਮਿਸ਼ਨ ਤੋਂ ਐਸ.ਐਸ.ਪੀ. ਕਪੂਰਥਲਾ ਦੀ
ਸਟੇਟਸ ਸਪੋਰਟ ਦੀ ਕਾਪੀ ਮੰਗੀ ਗਈ ਹੈ। ਜਿਸ ਤੋਂ ਬਾਅਦ ਮਹਿਲਾ ਰਾਜ ਕਮਿਸ਼ਨ ਵਲੋਂ ਸੁਖਪਾਲ ਸਿੰਘ
ਖਹਿਰਾ ਨੂੰ ਇਕ ਹਫਤੇ ਦਾ ਸਮਾਂ ਆਪਣਾ ਜਵਾਬ ਦਾਖਲ ਕਰਨ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ
ਐਡਵੋਕੇਟ ਮਹਿਤਾਬ ਸਿੰਘ ਖਹਿਰਾ, ਕਿਰਨਜੀਤ ਸਿੰਘ ਸੰਧੂ ਪ੍ਰੈਜੀਡੈਂਟ ਕਿਸਾਨ ਕਾਂਗਰਸ ਪੰਜਾਬ, ਮੈਡਮ
ਸੋਨੀਆ ਜੈਸਵਾਲ ਫਿਰੋਜਪੁਰ ਜਨਰਲ ਸੈਕਟਰੀ ਪੰਜਾਬ ਕਿਸਾਨ ਸੈਲ ਨੇ ਦੱਸਿਆ ਕਿ ਅੱਜ ਉਹ ਇਕ ਹੋਰ
ਮਾਮਲੇ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਕ ਸਮਾਗਮ ਵਿਚ ਬੋਲਦਿਆਂ ਹੋਇਆਂ ਆਪਣੇ
ਕਾਲਜ ਜੀਵਨ ਸਮੇਂ ਦੀ ਗੱਲ ਕਰਦਿਆਂ ਮਹਿਲਾਵਾਂ ਸੰਬੰਧੀ ਅਪਸ਼ਬਦ ਬੋਲੇ ਗਏ ਸਨ। ਇਸ ਸੰਬੰਧੀ ਅੱਜ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਲਿਖਤੀ ਸ਼ਿਕਾਇਤ ਰਾਜ ਮਹਿਲਾ ਕਮਿਸ਼ਨ ਨੂੰ ਦਿੱਤੀ
ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਜਲਦ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਇਸ ਮਾਮਲੇ
ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕਰਨਗੇ।
Mehtab Khaira
Recommended Posts
Latest
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
@Punjabi Pehchan
The News Feed
Most Visited Stories