MLA ਪਠਾਨਮਾਜਰਾ ਨੂੰ ਲਿਆਂਦਾ ਗਿਆ ਪੰਜਾਬ, ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ    MLA ਪਠਾਨਮਾਜਰਾ ਨੂੰ ਲਿਆਂਦਾ ਗਿਆ ਪੰਜਾਬ, ਪਟਿਆਲਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਕੀਤਾ ਗ੍ਰਿਫ਼ਤਾਰ    ਗਗਨਦੀਪ ਖ਼ੁਦਕੁਸ਼ੀ ਮਾਮਲਾ: ਗਵਰਨਰ ਨੂੰ ਮਿਲਿਆ ਪੰਜਾਬ ਭਾਜਪਾ ਵਫ਼ਦ    ਗਗਨਦੀਪ ਖ਼ੁਦਕੁਸ਼ੀ ਮਾਮਲਾ: ਗਵਰਨਰ ਨੂੰ ਮਿਲਿਆ ਪੰਜਾਬ ਭਾਜਪਾ ਵਫ਼ਦ    "13 ਸਾਲਾਂ ਦੀ ਪੀੜਾ ਦਾ ਅੰਤ: ਪੈਸਿਵ ਯੂਥਨੇਸ਼ੀਆ ਨਾਲ ਹਰੀਸ਼ ਨੂੰ ਮਿਲੀ ਮੁਕਤੀ"    "ਧਰਮ ਪਰਿਵਰਤਨ ਨਾਲ ਖਤਮ ਹੋ ਸਕਦਾ SC ਸਟੇਟਸ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ"    "FIR ਦੀ ਕਾਪੀ ਲਈ ਹੁਣ ਦੇਣੇ ਪੈਣਗੇ ਪੈਸੇ, ਪੰਜਾਬ ਸਰਕਾਰ ਦਾ ਨਵਾਂ ਫੈਸਲਾ    ਪੰਜਾਬ ਕੈਬਨਿਟ ‘ਚ ਹਲਚਲ, ਭੁੱਲਰ ਦੀ ਗ੍ਰਿਫਤਾਰੀ ਮਗਰੋਂ ਵਿਭਾਗਾਂ ਦੀ ਵੰਡ    ਪੰਜਾਬ ਕੈਬਨਿਟ ‘ਚ ਹਲਚਲ, ਭੁੱਲਰ ਦੀ ਗ੍ਰਿਫਤਾਰੀ ਮਗਰੋਂ ਵਿਭਾਗਾਂ ਦੀ ਵੰਡ    ਪੰਜਾਬ ਕੈਬਨਿਟ ‘ਚ ਹਲਚਲ, ਭੁੱਲਰ ਦੀ ਗ੍ਰਿਫਤਾਰੀ ਮਗਰੋਂ ਵਿਭਾਗਾਂ ਦੀ ਵੰਡ   
"ਧਰਮ ਪਰਿਵਰਤਨ ਨਾਲ ਖਤਮ ਹੋ ਸਕਦਾ SC ਸਟੇਟਸ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ"
March 24, 2026
Supreme-court-rules

"ਧਰਮ ਪਰਿਵਰਤਨ ਨਾਲ ਖਤਮ ਹੋ ਸਕਦਾ SC ਸਟੇਟਸ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ"

ਮਾਣਯੋਗ ਸੁਪਰੀਮ ਕੋਰਟ ਨੇ ਅੱਜ ਇੱਕ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਸਪੱਸ਼ਟ ਕੀਤਾ ਹੈ ਕਿ ਸਿਰਫ਼ ਹਿੰਦੂ, ਸਿੱਖ ਅਤੇ ਬੋਧੀ ਧਰਮਾਂ ਨਾਲ ਸਬੰਧਤ ਵਿਅਕਤੀ ਹੀ ਅਨੁਸੂਚਿਤ ਜਾਤੀ (SC) ਦਾ ਦਰਜਾ ਪ੍ਰਾਪਤ ਕਰ ਸਕਦੇ ਹਨ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਈਸਾਈ ਜਾਂ ਕਿਸੇ ਹੋਰ ਧਰਮ ਵਿੱਚ ਧਰਮ ਪਰਿਵਰਤਨ ਕਰਦਾ ਹੈ, ਤਾਂ ਉਹ ਆਪਣਾ ਅਨੁਸੂਚਿਤ ਜਾਤੀ ਦਾ ਦਰਜਾ ਗੁਆ ਦੇਵੇਗਾ।
SC/ST ਐਕਟ ਦੇ ਲਾਭ ਨਹੀਂ ਮਿਲਣਗੇ
ਜਸਟਿਸ ਪੀ.ਕੇ. ਮਿਸ਼ਰਾ ਅਤੇ ਜਸਟਿਸ ਮਨਮੋਹਨ ਸਿੰਘ ਦੇ ਬੈਂਚ ਨੇ ਫ਼ੈਸਲਾ ਸੁਣਾਇਆ ਕਿ ਈਸਾਈ ਧਰਮ ਅਪਣਾਉਣ ਵਾਲਾ ਕੋਈ ਵੀ ਵਿਅਕਤੀ ‘ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕਥਾਮ) ਐਕਟ’ ਤਹਿਤ ਮਿਲਣ ਵਾਲੀ ਸੁਰੱਖਿਆ ਅਤੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦਾ। ਅਦਾਲਤ ਅਨੁਸਾਰ ਧਰਮ ਬਦਲਣ ਨਾਲ ਵਿਅਕਤੀ ਦੀ ਜਾਤੀਗਤ ਪਛਾਣ ਬਦਲ ਜਾਂਦੀ ਹੈ, ਜਿਸ ਕਾਰਨ ਉਹ ਰਾਖਵੇਂਕਰਨ ਅਤੇ ਕਾਨੂੰਨੀ ਸੁਰੱਖਿਆ ਦੇ ਇਸ ਦਾਇਰੇ ਤੋਂ ਬਾਹਰ ਹੋ ਜਾਂਦਾ ਹੈ।
ਆਂਧਰਾ ਪ੍ਰਦੇਸ਼ ਦਾ ਮਾਮਲਾ
ਇਹ ਮਾਮਲਾ ਆਂਧਰਾ ਪ੍ਰਦੇਸ਼ ਦੇ ਚਿੰਤਾਦਾ ਆਨੰਦ ਨਾਲ ਜੁੜਿਆ ਹੋਇਆ ਸੀ, ਜੋ ਕਿ ਮੂਲ ਰੂਪ ਵਿੱਚ ਐਸ.ਸੀ. (ਮਾਲਾ ਭਾਈਚਾਰੇ) ਤੋਂ ਸੀ ਪਰ ਬਾਅਦ ਵਿੱਚ ਈਸਾਈ ਬਣ ਕੇ ਪਾਦਰੀ ਬਣ ਗਿਆ ਸੀ। ਉਸ ਨੇ ਕੁਝ ਲੋਕਾਂ ਵਿਰੁੱਧ ਜਾਤੀ ਵਿਤਕਰੇ ਦਾ ਕੇਸ ਦਰਜ ਕਰਵਾਇਆ ਸੀ। ਹਾਈ ਕੋਰਟ ਨੇ ਪਹਿਲਾਂ ਹੀ ਉਸ ਦਾ ਐਸ.ਸੀ. ਸਰਟੀਫਿਕੇਟ ਰੱਦ ਕਰ ਦਿੱਤਾ ਸੀ, ਜਿਸ ਨੂੰ ਹੁਣ ਸੁਪਰੀਮ ਕੋਰਟ ਨੇ ਵੀ ਸਹੀ ਠਹਿਰਾਇਆ ਹੈ।

Supreme court rules


Recommended Posts