ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ

ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ


ਦੁਬਈ ‘ਚ ਪੰਜਾਬੀ ਖਿਡਾਰੀ ਗੁੰਮ, ਘਰ ਆਈ ਪਤਨੀ—ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ

ਮਜੀਠਾ ਦੇ ਜਗਦੇਵ ਕਲਾਂ ਦੇ ਦੇਸਾ ਸਿੰਘ ਦੇ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। ਕੁਝ ਮਹੀਨੇ ਪਹਿਲਾਂ ਨਵ-ਵਿਆਹੇ ਪੁੱਤਰ ਅਤੇ ਨੂੰਹ ਨੂੰ ਵਿਦੇਸ਼ ਭੇਜਿਆ ਸੀ। ਉੱਥੋਂ ਨੂੰਹ ਨੇ ਖ਼ਬਰ ਦਿੱਤੀ ਕਿ ਪਤੀ ਲਖਬੀਰ ਸਿੰਘ ਲਾਪਤਾ ਹੋ ਗਿਆ ਹੈ। ਪਰਿਵਾਰ ਲਗਾਤਾਰ ਨੂੰਹ ਕਵਲਦੀਪ ਕੌਰ ਦੇ ਸੰਪਰਕ ਵਿੱਚ ਸੀ। ਸਾਰਾ ਪਰਿਵਾਰ ਕੋਸ਼ਿਸ਼ ਕਰ ਰਿਹਾ ਸੀ ਕਿ ਪੁੱਤਰ ਅਚਾਨਕ ਕਿੱਥੇ ਲਾਪਤਾ ਹੋ ਗਿਆ। ਕੁਝ ਦਿਨ ਪਹਿਲਾਂ ਨੂੰਹ ਦੁਬਈ ਤੋਂ ਵਾਪਸ ਆ ਗਈ ਅਤੇ ਇੱਥੇ ਸਹੁਰੇ ਘਰ ਆਉਣ ਦੀ ਬਜਾਏ ਉਹ ਸਿੱਧੀ ਆਪਣੇ ਪੇਕੇ ਚਲੀ ਗਈ। ਉੱਥੇ ਜਾ ਕੇ ਉਸ ਨੇ ਦੂਜਾ ਵਿਆਹ ਕਰਵਾਉਣ ਦੀ ਯੋਜਨਾ ਬਣਾਈ।
ਜਦੋਂ ਸਹੁਰੇ ਪਰਿਵਾਰ ਨੂੰ ਪਤਾ ਲੱਗਾ, ਤਾਂ ਉਸ ਨੇ ਪਿੰਡ ਦੇ ਇੱਕ ਵਿਅਕਤੀ ਰਾਹੀਂ ਪਤੀ ਲਖਬੀਰ ਸਿੰਘ ਦਾ ਡੈੱਥ ਸਰਟੀਫਿਕੇਟ ਸਹੁਰੇ ਘਰ ਭੇਜ ਦਿੱਤਾ। ਇਸ ਘਟਨਾ ਤੋਂ ਬਾਅਦ ਦੇਸਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਕਵਲਦੀਪ ਕੌਰ ਵੀ ਰੂਪੋਸ਼ ਹੋ ਚੁੱਕੀ ਹੈ। ਦੇਸਾ ਸਿੰਘ ਨੇ ਦੱਸਿਆ ਕਿ ਅਕਤੂਬਰ 2023 ਵਿੱਚ ਲਖਬੀਰ ਸਿੰਘ ਦਾ ਵਿਆਹ ਕਵਲਦੀਪ ਨਾਲ ਹੋਇਆ ਸੀ। ਦੋਵੇਂ ਵਿਦੇਸ਼ ਜਾਣ ਦੇ ਚਾਹਵਾਨ ਸਨ। ਅਪ੍ਰੈਲ 2024 ਵਿੱਚ ਦੋਵਾਂ ਨੂੰ ਦੁਬਈ ਭੇਜ ਦਿੱਤਾ ਗਿਆ ਸੀ, ਜਿੱਥੋਂ ਉਨ੍ਹਾਂ ਨੇ ਇਟਲੀ ਜਾਣਾ ਸੀ। ਪਰ ਏਜੰਟ ਉਨ੍ਹਾਂ ਦੇ 18 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ ਉਹ ਦੋਵੇਂ ਦੁਬਈ ਵਿੱਚ ਹੀ ਰਹੇ।
ਇੱਕ ਦਿਨ ਕਵਲਦੀਪ ਕੌਰ ਨੇ ਸਹੁਰੇ ਘਰ ਫ਼ੋਨ ਕਰਕੇ ਦੱਸਿਆ ਕਿ ਲਖਬੀਰ ਸਿੰਘ ਲਾਪਤਾ ਹੈ। ਪਰਿਵਾਰ ਸਦਮੇ ਵਿੱਚ ਸੀ। ਕਵਲਦੀਪ ਕੌਰ ਲਗਾਤਾਰ ਸੰਪਰਕ ਵਿੱਚ ਸੀ ਅਤੇ ਦੱਸ ਰਹੀ ਸੀ ਕਿ ਉਹ ਦੁਬਈ ਪੁਲਿਸ ਨਾਲ ਮਿਲ ਕੇ ਉਸ ਦੀ ਭਾਲ ਕਰ ਰਹੀ ਹੈ। ਪਿਤਾ ਦੇਸਾ ਸਿੰਘ ਨੇ ਦੋਸ਼ ਲਗਾਇਆ ਕਿ ਲਖਬੀਰ ਨੂੰ ਗਾਇਬ ਕਰਨ ਵਿੱਚ ਉਨ੍ਹਾਂ ਦੀ ਨੂੰਹ ਦਾ ਪੂਰਾ ਹੱਥ ਹੈ।
ਪਰਿਵਾਰ ਨੇ ਇਲਜ਼ਾਮ ਲਾਇਆ ਕਿ ਕੁਝ ਦਿਨ ਪਹਿਲਾਂ ਕਵਲਦੀਪ ਕੌਰ ਚੁੱਪ-ਚਾਪ ਭਾਰਤ ਵਾਪਸ ਆ ਗਈ ਅਤੇ ਸਹੁਰੇ ਘਰ ਆਉਣ ਦੀ ਬਜਾਏ ਆਪਣੇ ਪੇਕੇ ਚਲੀ ਗਈ। ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਨੂੰਹ ਦੂਜਾ ਵਿਆਹ ਵੀ ਰਚਾ ਰਹੀ ਹੈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਆਹ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਕਵਲਦੀਪ ਕੌਰ ਨੇ ਉਨ੍ਹਾਂ ਨੂੰ ਲਖਬੀਰ ਦਾ ਡੈੱਥ ਸਰਟੀਫਿਕੇਟ ਭੇਜ ਦਿੱਤਾ।
 
 

Player Goes Missing In Dubai


Sports/Health/Entertainmant

Advertise Here

Reach thousands of visitors daily. High-visibility premium placement.

Get Started
Latest