1 April ਤੋਂ ਰੋਜ਼ਾਨਾ 8 ਘੰਟੇ ਲਈ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ ਬੰਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਹੈਵਾਨ ਨਿੱਕਲੀ ਮਾਂ, ਦਾਦੀ ਨਾਲ ਸੌਣ ਦੀ ਜਿੱਦ ਕਰਨ ਗਏ ਮਾਸੂਮ ਦੀ ਕੀਤੀ ਹੱਤਿਆ, ਹੁਣ ਹੋਈ ਉਮਰਕੈਦ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਨਾਲੰਦਾ ਸ਼ੀਤਲਾ ਮਾਤਾ ਮੰਦਰ ਹਾਦਸਾ: ਧੱਕਾ-ਮੁੱਕੀ ‘ਚ 9 ਜਾਨਾਂ ਗਈਆਂ    ਗੈਸ ਸੰਕਟ ‘ਤੇ ਉਦਯੋਗ ਮੰਤਰੀ ਦਾ ਬਿਆਨ, ਲੁਧਿਆਣਾ-ਜਲੰਧਰ ‘ਚ ਵਿਛੇਗੀ ਪਾਈਪਲਾਈਨ, ਦਿੱਤੇ ਜਾਣਗੇ 39 ਲੱਖ ਕੁਨੈਕਸ਼ਨ    ਕਾਂਗਰਸੀ ਆਗੂ ਸੁਖਰਾਜ ਨੱਤ ਦੇ ਪੁੱਤਰ ਨੇ ਕੀਤੀ ਖ਼ੁਦਕੁਸ਼ੀ, ਵੀਡੀਓ ਰਿਕਾਰਡ ਕਰ 4 ਕਰੋੜ ਦੀ ਧੋਖਾਧੜੀ ਦਾ ਲਾਇਆ ਇਲਜ਼ਾਮ    ਸਿਆਸੀ ਭੂਚਾਲ! ਨੀਤੀਸ਼ ਕੁਮਾਰ ਦਾ ਵੱਡਾ ਫੈਸਲਾ, MLC ਪੋਸਟ ਤੋਂ ਅਸਤੀਫ਼ਾ    ਹੁਣ ਮਾਪਿਆਂ ਦੀ ਸੇਵਾ ਲਾਜ਼ਮੀ! ਨਾ ਕਰਨ ‘ਤੇ ਤਨਖ਼ਾਹ ‘ਚੋਂ ਹੋਵੇਗੀ ਕਟੌਤੀ    4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ   
4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ
March 30, 2026
Wife-Murder-Case-

4 ਸਾਲ ਬਾਅਦ ਕਾਨੂੰਨ ਦੇ ਹੱਥ ਚੜ੍ਹਿਆ ਕੈਪਟਨ! ਪਤਨੀ ਕਤਲ ਮਾਮਲੇ ‘ਚ ਛਿੰਦਵਾੜਾ ਤੋਂ ਗ੍ਰਿਫਤਾਰ


ਪਤਨੀ ਦੀ ਮੌਤ ਦੇ ਬਾਅਦ ਸਜ਼ਾ ਸੁਣਾਏ ਜਾਣ ‘ਤੇ ਫਰਾਰ ਹੋਇਆ ਪਤੀ ਆਖਿਰਕਾਰ 4 ਸਾਲ ਬਾਅਦ ਪੁਲਿਸ ਦੇ ਹੱਥੇ ਚੜ੍ਹ ਗਿਆ। ਪਛਾਣ ਬਦਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਉਸ ਦੀ ਕੋਸ਼ਿਸ਼ ਆਖਿਰਕਾਰ ਨਾਕਾਮ ਰਹੀ ਤੇ ਪੁਲਿਸ ਨੇ ਉਸ ਨੂੰ ਫੜ ਲਿਆ।
ਥਾਣਾ ਨੰਬਰ-1 ਪੁਲਿਸ ਨੇ ਪਤਨੀ ਦੇ ਕਤਲ ਮਾਮਲੇ ਵਿਚ ਉਮਰਕੈਦ ਦੀ ਸਜ਼ਾ ਪਾ ਚੁੱਕੇ ਫੌਜ ਦੇ ਮੁਅੱਤਲ ਕੈਪਟਨ ਸੰਦੀਪ ਤੋਮਰ ਨੂੰ ਮੱਧਪ੍ਰਦੇਸ਼ ਦੇ ਛਿੰਤਵਾੜਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪਿਛਲੇ 4 ਸਾਲਾਂ ਤੋਂ ਆਪਣੀ ਪਛਾਣ ਲੁਕਾ ਕੇ ਜੂਸ ਫੈਕਟਰੀ ਵਿਚ ਕੰਮ ਕਰ ਰਿਹਾ ਸੀ ਤੇ ਸਾਧਾਰਨ ਜੀਵਨ ਜਿਊਣ ਦੀ ਕੋਸ਼ਿਸ਼ ਕਰ ਰਿਹਾ ਸੀ।
ਪੁਲਿਸ ਮੁਤਾਬਕ ਸੰਦੀਪ ਤੋਮਰ ਮੂਲ ਤੌਰ ਤੋਂ ਕਾਨਪੁਰ ਦਾ ਰਹਿਣ ਵਾਲਾ ਹੈ ਤੇ ਅਬੋਹਰ ਛਾਉਣੀ ਵਿਚ ਕੈਪਟਨ ਦੇ ਅਹੁਦੇ ‘ਤੇ ਤਾਇਨਾਤ ਸੀ। ਸਾਲ 2013 ਵਿਚ ਉਸ ਦੀ ਪਤਨੀ ਸ਼ਵੇਤਾ ਸਿੰਘ ਦੀ ਫਾਂਸੀ ਲੱਗਣ ਨਾਲ ਮੌਤ ਹੋ ਗਈ। ਘਟਨਾ ਮਗਰੋਂ ਮ੍ਰਿਤਕਾ ਦੇ ਪਿਤਾ ਦੇ ਬਿਆਨ ‘ਤੇ ਸੰਦੀਪ ਤੇ ਉਸ ਦੇ ਮਾਤਾ-ਪਿਤਾ ਖਿਲਾਫ ਦਹੇਜ ਤੇ ਆਤਮਹੱਤਿਆ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲੇ ਦੀ ਸੁਣਵਾਈ ਦੌਰਾਨ 23 ਸਤੰਬਰ 2022 ਨੂੰ ਅਦਾਲਤ ਨੇ ਸੰਦੀਪ ਨੂੰ ਦੋਸ਼ੀ ਮੰਨਦੇ ਹੋਏ ਉਮਰਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਦੇ ਬਾਅਦ ਉਹ ਫਰਾਰ ਹੋ ਗਿਆ ਤੇ ਗ੍ਰਿਫਤਾਰੀ ਤੋਂ ਬਚਣ ਲਈ ਉਸ ਨੇ ਆਪਣੀ ਪਛਾਣ ਬਦਲ ਲਈ। ਉਸ ਨੇ ਛਿੰਦਵਾੜਾ ਵਿਚ ਰਹਿ ਕੇ ਖੁਦ ਨੂੰ ਪੂਰੀ ਤਰ੍ਹਾਂ ਲੁਕਾ ਲਿਆ ਸੀ ਤਾਂ ਕਿ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ।
ਇਸ ਵਿਚ ਪੁਲਿਸ ਲਗਾਤਾਰ ਉਸ ਦੀ ਭਾਲ ਵਿਚ ਲੱਗੀ ਰਹੀ। ਕਈ ਥਾਵਾਂ ‘ਤੇ ਦਬਿਸ਼ ਦੇਣ ਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਆਖਿਰਕਾਰ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਸੁਰਾਗ ਮਿਲਿਆ। ਇਸ ਦੇ ਬਾਅਦ ਟੀਮ ਨੇ ਛਿੰਦਵਾੜਾ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
 

Wife Murder Case


Recommended Posts