ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਹੁਸ਼ਿਆਰਪੁਰ ‘ਚ ਦਰਦਨਾਕ ਹਾਦਸਾ! ਬਿਜਲੀ ਡਿੱਗਣ ਨਾਲ ਬੱਚੇ ਦੀ ਮੌਤ

ਹੁਸ਼ਿਆਰਪੁਰ ‘ਚ ਦਰਦਨਾਕ ਹਾਦਸਾ! ਬਿਜਲੀ ਡਿੱਗਣ ਨਾਲ ਬੱਚੇ ਦੀ ਮੌਤ


ਹੁਸ਼ਿਆਰਪੁਰ ‘ਚ ਦਰਦਨਾਕ ਹਾਦਸਾ! ਬਿਜਲੀ ਡਿੱਗਣ ਨਾਲ ਬੱਚੇ ਦੀ ਮੌਤ

ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਅਧੀਨ ਪੈਂਦੇ ਪਿੰਡ ਬਕਾਪੁਰ ਗੁਰੂ ਵਿੱਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਇੱਥੇ ਕ੍ਰਿਕੇਟ ਟੂਰਨਾਮੈਂਟ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 16 ਸਾਲਾ ਨੌਜਵਾਨ ਤਰੁਣਦੀਪ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਰਸੂਲਪੁਰ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਉਸ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ।
ਚਸ਼ਮਦੀਦਾਂ ਅਨੁਸਾਰ ਦੁਪਹਿਰ ਵੇਲੇ ਜਦੋਂ 11 ਬੱਚੇ ਗਰਾਊਂਡ ਵਿੱਚ ਮੈਚ ਖੇਡ ਰਹੇ ਸਨ, ਤਾਂ ਅਚਾਨਕ ਮੌਸਮ ਖ਼ਰਾਬ ਹੋ ਗਿਆ। ਤਰੁਣਦੀਪ ਸਿੰਘ ਉਸ ਸਮੇਂ ਗੇਂਦਬਾਜ਼ੀ (Bowling) ਕਰਨ ਦੀ ਤਿਆਰੀ ਕਰ ਰਿਹਾ ਸੀ, ਜਦੋਂ ਅਸਮਾਨੀ ਬਿਜਲੀ ਸਿੱਧੀ ਮੈਦਾਨ ’ਤੇ ਆ ਡਿੱਗੀ। 
ਬਿਜਲੀ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਸਾਰੇ ਬੱਚੇ ਜ਼ਮੀਨ ’ਤੇ ਡਿੱਗ ਪਏ। ਤਰੁਣਦੀਪ ਅਤੇ ਅੰਸ਼ਪ੍ਰੀਤ ਸਿੰਘ ਨੂੰ ਗੰਭੀਰ ਹਾਲਤ ਵਿੱਚ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਰੁਣਦੀਪ ਨੂੰ ਮ੍ਰਿਤਕ ਐਲਾਨ ਦਿੱਤਾ। ਅੰਸ਼ਪ੍ਰੀਤ ਦਾ ਇਲਾਜ ਅਜੇ ਜਾਰੀ ਹੈ।
ਤਰੁਣਦੀਪ ਦੇ ਪਿਤਾ ਓਂਕਾਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰੋਂ ਵਾਲ ਕਟਵਾ ਕੇ ਆਇਆ ਸੀ ਅਤੇ ਆਪਣੀ ਮਾਂ ਦੇ ਹੱਥੋਂ ਦੁੱਧ-ਰੋਟੀ ਖਾ ਕੇ ਖੇਡਣ ਗਿਆ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਉਸ ਦਾ ਆਖ਼ਰੀ ਖਾਣਾ ਹੋਵੇਗਾ। ਤਰੁਣਦੀਪ ਦੀ ਮਾਂ, ਜੋ ਕਿ ਪੰਚਾਇਤ ਮੈਂਬਰ ਹੈ, ਦਾ ਰੋ-ਰੋ ਕੇ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਇਸ ਹੋਣਹਾਰ ਬੱਚੇ ਦੀ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ।
·       
 

Strike during cricket match


Sports/Health/Entertainmant

Advertise Here

Reach thousands of visitors daily. High-visibility premium placement.

Get Started
Latest