ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਕਾਰੋਬਾਰੀਆਂ ਨੂੰ ਰਾਹਤ,ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦਾ ਸਮਾਂ ਬਦਲਿਆ

ਕਾਰੋਬਾਰੀਆਂ ਨੂੰ ਰਾਹਤ,ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦਾ ਸਮਾਂ ਬਦਲਿਆ


ਕਾਰੋਬਾਰੀਆਂ ਨੂੰ ਰਾਹਤ,ਹਲਵਾਰਾ ਏਅਰਪੋਰਟ ਤੋਂ ਉਡਾਣਾਂ ਦਾ ਸਮਾਂ ਬਦਲਿਆ

 
 ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ 15 ਮਈ ਤੋਂ ਸ਼ੁਰੂ ਹੋਣ ਜਾ ਰਹੀਆਂ ਉਡਾਣਾਂ ਦੇ ਸਮੇਂ ਵਿੱਚ ਏਅਰ ਇੰਡੀਆ ਨੇ ਵੱਡਾ ਬਦਲਾਅ ਕੀਤਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਦਿੱਤੀ ਕਿ ਲੁਧਿਆਣਾ ਦੇ ਉਦਯੋਗਪਤੀਆਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਵੇਰ ਦੀ ਫਲਾਈਟ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਲੁਧਿਆਣਾ ਤੋਂ ਦਿੱਲੀ ਲਈ ਪਹਿਲੀ ਫਲਾਈਟ ਸਵੇਰੇ 7:55 ਦੀ ਬਜਾਏ 10:25 ’ਤੇ ਰਵਾਨਾ ਹੋਵੇਗੀ।
ਪਹਿਲੀ ਫਲਾਈਟ ਦਿੱਲੀ ਤੋਂ ਸਵੇਰੇ 7:55 ’ਤੇ ਉਡਾਣ ਭਰੇਗੀ ਅਤੇ 9:45 ਤੇ ਹਲਵਾਰਾ ਪਹੁੰਚੇਗੀ। ਲੁਧਿਆਣਾ (ਹਲਵਾਰਾ) ਤੋਂ ਇਹ ਫਲਾਈਟ ਸਵੇਰੇ 10:25 ‘ਤੇ ਰਵਾਨਾ ਹੋ ਕੇ 11:40 ‘ਤੇ ਦਿੱਲੀ ਪਹੁੰਚੇਗੀ।
ਕਿਉਂ ਹੋਇਆ ਬਦਲਾਅ? 
ਕੇਂਦਰੀ ਮੰਤਰੀ ਬਿੱਟੂ ਨੇ ਦੱਸਿਆ ਕਿ ਪਹਿਲਾਂ ਦਿੱਲੀ ਤੋਂ ਫਲਾਈਟ ਦਾ ਸਮਾਂ ਸਵੇਰੇ 5:55 ਵਜੇ ਸੀ, ਜੋ ਕਿ ਬਹੁਤ ਜਲਦੀ ਸੀ। ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇੰਨੀ ਜਲਦੀ ਦਿੱਲੀ ਤੋਂ ਫਲਾਈਟ ਫੜਨਾ ਅਤੇ ਲੁਧਿਆਣਾ ਵਿੱਚ ਸਵੇਰੇ 7 ਵਜੇ ਮਹਿਮਾਨਾਂ ਨੂੰ ਰਿਸੀਵ ਕਰਨਾ ਮੁਸ਼ਕਿਲ ਸੀ। ਇਸ ਤੋਂ ਇਲਾਵਾ ਵਿਦੇਸ਼ੀ ਉਡਾਣਾਂ (Connecting Flights) ਦੇ ਸਮੇਂ ਵਿੱਚ ਵੀ ਕਾਫ਼ੀ ਅੰਤਰ ਆ ਰਿਹਾ ਸੀ। ਇਨ੍ਹਾਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸ਼ਡਿਊਲ ਨੂੰ ’ਪਬਲਿਕ ਫ੍ਰੈਂਡਲੀ’ ਬਣਾਇਆ ਗਿਆ ਹੈ।
ਸ਼ਾਮ ਦੀਆਂ ਉਡਾਣਾਂ ਦਾ ਸਮਾਂ
ਸ਼ਾਮ ਦੀਆਂ ਉਡਾਣਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਤੋਂ ਫਲਾਈਟ ਦੁਪਹਿਰ 12:55 ’ਤੇ ਚੱਲੇਗੀ ਅਤੇ 2:10 ’ਤੇ ਲੁਧਿਆਣਾ ਪਹੁੰਚੇਗੀ। ਵਾਪਸੀ ‘ਤੇ ਇਹ ਦੁਪਹਿਰ 2:40 ’ਤੇ ਦਿੱਲੀ ਲਈ ਉਡਾਣ ਭਰੇਗੀ ਅਤੇ 3:55 ’ਤੇ ਪਹੁੰਚੇਗੀ। ਏਅਰ ਇੰਡੀਆ ਜਲਦੀ ਹੀ ਆਪਣੇ ਬੁਕਿੰਗ ਸਿਸਟਮ ਵਿੱਚ ਨਵਾਂ ਸ਼ਡਿਊਲ ਅਪਡੇਟ ਕਰ ਦੇਵੇਗੀ।
 

Halwara airport


Sports/Health/Entertainmant

Advertise Here

Reach thousands of visitors daily. High-visibility premium placement.

Get Started
Latest