ਕਾਂਗਰਸ ਸਰਕਾਰ ਦੌਰਾਨ ਪੇਸ਼ ਹੋਇਆ ਬਿੱਲ ਸਿਰਫ਼ ਇਕ ਰਸਮੀ ਕਾਰਵਾਈ- ਅਮਨ ਅਰੋੜਾ    ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਬੇਅਦਬੀ ਦੀ ਸਜ਼ਾ ਲਈ ਕਾਨੂੰਨ ਪਾਸ ਕਰਨ ਲਈ ਵਿਸ਼ੇਸ਼ ਸੈਸ਼ਨ ਅੱਜ     ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਹੁਣ ਮਿਹਨਤ ਦਾ ਮਿਲੇਗਾ ਸਿੱਧਾ ਫਲ! ਟੌਪਰਾਂ ਲਈ ‘School Of Eminence’ ਦੇ ਦਰਵਾਜ਼ੇ ਖੁੱਲ੍ਹੇ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਰਾਜਾ ਵੜਿੰਗ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਮੁਸ਼ਕਲਾਂ ‘ਚ, ਪੁਲਿਸ ਐਕਸ਼ਨ ਮੋਡ ‘ਚ    ਭਾਵਨਾਵਾਂ ਨੂੰ ਮਾਰੀ ਗਈ ਗਹਿਰੀ ਸੱਟ’, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ    ਸਰਕਾਰ ਦਾ ਵੱਡਾ ਫੈਸਲਾ: ਬੇਅਦਬੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਦਾ ਪ੍ਰਸਤਾਵ    ਸਰਕਾਰ ਦਾ ਵੱਡਾ ਫੈਸਲਾ: ਬੇਅਦਬੀ ‘ਤੇ 10 ਸਾਲ ਤੋਂ ਉਮਰ ਕੈਦ ਤੱਕ ਸਜ਼ਾ ਦਾ ਪ੍ਰਸਤਾਵ   
ਗਿਆਨੀ ਰਘਬੀਰ ਸਿੰਘ ਦੀ ਚੁਣੌਤੀ: ਬਾਦਲ ਸ੍ਰੀ ਅਕਾਲ ਤਖ਼ਤ ’ਤੇ ਸਾਜ਼ਿਸ਼ ਦੇ ਸਬੂਤ ਦੇਣ
April 8, 2026
Row-Over-Conspiracy-Claims

ਗਿਆਨੀ ਰਘਬੀਰ ਸਿੰਘ ਦੀ ਚੁਣੌਤੀ: ਬਾਦਲ ਸ੍ਰੀ ਅਕਾਲ ਤਖ਼ਤ ’ਤੇ ਸਾਜ਼ਿਸ਼ ਦੇ ਸਬੂਤ ਦੇਣ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਦਿੱਤੇ ਗਏ ਤਾਜ਼ਾ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ 2 ਦਸੰਬਰ 2024 ਨੂੰ ਸੁਣਾਈ ਗਈ ਧਾਰਮਿਕ ਤਨਖ਼ਾਹ (ਸੇਵਾ) ਨੂੰ ਇਕ 'ਸਾਜ਼ਿਸ਼' ਕਰਾਰ ਦੇਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਆਦਾਵਾਂ ਅਤੇ ਪੰਥਕ ਪਰੰਪਰਾਵਾਂ ਦੀ ਘੋਰ ਉਲੰਘਣਾ ਹੈ।
ਸਾਬਕਾ ਜਥੇਦਾਰ ਨੇ ਸਪੱਸ਼ਟ ਕੀਤਾ ਕਿ 2 ਦਸੰਬਰ ਦਾ ਫ਼ੈਸਲਾ ਕਿਸੇ ਨਿੱਜੀ ਰੰਜਿਸ਼ ਤਹਿਤ ਨਹੀਂ, ਸਗੋਂ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਸੰਗਤ ਦੀ ਕਚਹਿਰੀ ਵਿਚ ਖੁਦ ਕਬੂਲ ਕੀਤੇ ਗਏ ਗੁਨਾਹਾਂ ਦੇ ਅਧਾਰ 'ਤੇ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਦਿਨ ਸਾਰੀ ਲੀਡਰਸ਼ਿਪ ਨੇ ਮਾਈਕ ਫੜ੍ਹ ਕੇ ਸੰਗਤ ਦੇ ਸਾਹਮਣੇ ਆਪਣੀਆਂ ਭੁੱਲਾਂ ਮੰਨੀਆਂ ਸਨ ਅਤੇ ਲੱਗੀ ਹੋਈ ਸੇਵਾ ਵੀ ਨਿਭਾਈ ਸੀ। ਪਰ ਹੁਣ ਸੇਵਾ ਪੂਰੀ ਹੋਣ ਤੋਂ ਬਾਅਦ ਆਪਣੇ ਬਿਆਨਾਂ ਤੋਂ ਮੁੱਕਰ ਜਾਣਾ ਅਤੇ ਇਸ ਨੂੰ ਸਾਜ਼ਿਸ਼ ਦੱਸਣਾ ਮੰਦਭਾਗਾ ਹੈ।
ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕੋਈ ਵੀ ਦਿਨ ਮੁਕਰਰ ਕਰ ਲੈਣ ਅਤੇ ਆਪਣੇ ਪਰਿਵਾਰ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ। ਉੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਅਤੇ ਪੰਜ ਸਿੰਘ ਸਾਹਿਬਾਨ ਦੀ ਹਜ਼ੂਰੀ ਵਿਚ ਉਹ ਇਹ ਸਾਬਤ ਕਰਨ ਕਿ ਇਹ ਫ਼ੈਸਲਾ ਕਿਸੇ ਸਾਜ਼ਿਸ਼ ਦਾ ਹਿੱਸਾ ਸੀ। ਸਾਬਕਾ ਜਥੇਦਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਇਹ ਸਾਜ਼ਿਸ਼ ਸਾਬਤ ਹੁੰਦੀ ਹੈ, ਤਾਂ ਪੰਥ ਜੋ ਵੀ ਸਜ਼ਾ ਉਨ੍ਹਾਂ (ਸਿੰਘ ਸਾਹਿਬਾਨ) ਨੂੰ ਲਗਾਏਗਾ, ਉਹ ਖਿੜੇ ਮੱਥੇ ਪ੍ਰਵਾਨ ਕਰਨਗੇ।ਉਨ੍ਹਾਂ ਅਖੀਰ ਵਿਚ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਅਤੇ ਇਸ 'ਤੇ ਉਂਗਲ ਉਠਾਉਣਾ ਸਿੱਖੀ ਸਿਧਾਂਤਾਂ ਦੇ ਵਿਰੁੱਧ ਹੈ।
 

Row Over Conspiracy Claims


Recommended Posts