ਵੱਡਾ ਹਾਦਸਾ! ਵ੍ਰਿੰਦਾਵਨ ‘ਚ ਕਿਸ਼ਤੀ ਡੁੱਬੀ – 11 ਮੌਤਾਂ, CM ਮਾਨ ਪਹੁੰਚੇ ਜਗਰਾਓਂ
April 11, 2026 / main news
ਵੱਡਾ ਹਾਦਸਾ! ਵ੍ਰਿੰਦਾਵਨ ‘ਚ ਕਿਸ਼ਤੀ ਡੁੱਬੀ – 11 ਮੌਤਾਂ, CM ਮਾਨ ਪਹੁੰਚੇ ਜਗਰਾਓਂ
ਵ੍ਰਿੰਦਾਵਨ ਕਿਸ਼ਤੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ
ਹੈ। ਅਬੋਹਰ ਦੇ ਰਹਿਣ ਵਾਲੇ ਮਾਨਿਕ ਟੰਡਨ ਦੀ ਲਾਸ਼ ਵੀ ਸ਼ਨੀਵਾਰ ਨੂੰ ਮਿਲੀ। ਮਾਨਿਕ ਦੀ ਮੰਗਣੀ
ਹੋਈ ਸੀ ਅਤੇ ਉਸ ਦਾ ਵਿਆਹ 12 ਸਤੰਬਰ ਨੂੰ ਹੋਣਾ ਸੀ। ਉਹ ਮਧੁਰ ਬਹਿਲ ਦੀ ਮਾਸੀ ਦਾ ਪੁੱਤ ਸੀ।
ਦੂਜੇ ਪਾਸੇ ਹਾਦਸੇ ਵਿਚ ਮਾਰੇ ਗਏ ਪੰਜਾਬ ਦੇ 9 ਲੋਕਾਂ
ਦੀਆਂ ਮ੍ਰਿਤਕ ਦੇਹਾਂ ਘਰ ਪਹੁੰਚ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਵੀ ਜਗਰਾਓਂ ਵਿਖੇ ਦੁੱਖ ਪ੍ਰਗਟ
ਕਰਨ ਲਈ ਪਹੁੰਚੇ। ਉਨ੍ਹਾਂ ਨੇ ਮ੍ਰਿਤਕ ਚਰਨਜੀਤ ਅਤੇ ਪਿੰਕੀ ਬਹਿਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ
ਦੌਰਾਨ ਉੱਤਰ ਪ੍ਰਦੇਸ਼ ਵਿੱਚ, ਪੁਲਿਸ ਨੇ ਕਿਸ਼ਤੀ ਚਾਲਕ ਪੱਪੂ ਅਤੇ ਪੋਂਟੂਨ ਪੁਲ ਦੇ ਠੇਕੇਦਾਰ ਨਾਰਾਇਣ ਸ਼ਰਮਾ
ਵਿਰੁੱਧ ਮਾਮਲਾ ਦਰਜ ਕੀਤਾ ਹੈ। ਕਿਸ਼ਤੀ ਚਾਲਕ ‘ਤੇ ਦੋਸ਼ ਹੈ ਕਿ ਜਦੋਂ ਯਾਤਰੀਆਂ ਨੇ ਉਸਨੂੰ ਵਾਪਸ
ਮੁੜਨ ਲਈ ਕਿਹਾ ਤਾਂ ਰਸਤੇ ਵਿੱਚ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਕਿਸ਼ਤੀ ਵਿੱਚ ਲਾਈਫ ਜੈਕਟਾਂ
ਦੀ ਘਾਟ ਸੀ। ਕਿਸ਼ਤੀ ਵਿਚ ਸਮਰੱਥਾ ਤੋਂ ਵੱਧ ਭੀੜ ਹੋਣ ਕਰਕੇ ਇਸ ਦਾ ਸੰਤੁਲਨ ਵਿਗੜ ਗਿਆ,
ਜਿਸ ਕਾਰਨ ਇਹ ਪਲਟ ਗਈ। ਇਸ ਦੌਰਾਨ ਠੇਕੇਦਾਰ ਨਾਰਾਇਣ ਸ਼ਰਮਾ ਬਿਨਾਂ ਕਿਸੇ ਪੂਰਵ
ਸੂਚਨਾ ਦੇ ਪੋਂਟੂਨ ਪੁਲ ਨੂੰ ਢਾਹ ਰਿਹਾ ਸੀ ਅਤੇ ਦੁਬਾਰਾ ਜੋੜ ਰਿਹਾ ਸੀ।
ਦੇਵਰਾਹਾ ਬਾਬਾ ਘਾਟ ਦੇ ਨੇੜੇ ਇੱਕ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਬਾਕੀ
ਲਾਪਤਾ ਲੋਕ ਕਿਉਂ ਨਹੀਂ ਮਿਲੇ? ਬਚਾਅ ਕਾਰਜ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਦੱਸਿਆ ਕਿ ਯਮੁਨਾ ਨਦੀ ਦਾ ਵਹਾਅ ਤੇਜ਼
ਹੈ, ਇਸ ਲਈ ਲੋਕ ਕਾਫ਼ੀ ਦੂਰੀ ਤੱਕ ਰੁੜ ਸਕਦੇ ਹਨ। ਇਸ ਤੋਂ ਇਲਾਵਾ, ਮ੍ਰਿਤਕ
ਨਦੀ ਦੇ ਅੰਦਰ ਗਾਦ ਅਤੇ ਰੇਤ ਵਿੱਚ ਦੱਬੀਆਂ ਹੋ ਸਕਦੀਆਂ ਹਨ। ਉਹ 24 ਘੰਟਿਆਂ
ਬਾਅਦ ਫੁੱਲ ਕੇ ਉਪਰ ਆ ਸਕਦੀਆਂ ਹਨ।
ਹਾਦਸੇ ਵਾਲੀ ਥਾਂ ‘ਤੇ ਪਾਣੀ 25 ਫੁੱਟ ਡੂੰਘਾ ਪਾਣੀ ਹੈ। ਸ਼ੁਰੂਆਤੀ ਜਾਂਚ ਤੋਂ ਪਤਾ
ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ 40 ਸ਼ਰਧਾਲੂਆਂ ਕੀਤੀ ਸੀ। ਕਿਸੇ ਵੀ ਸ਼ਰਧਾਲੂ ਨੂੰ ਨਾਵਿਕ ਨੇ ਲਾਈਫ ਜੈਕੇਟ ਨਹੀਂ ਦਿੱਤੀ
ਸੀ। ਪਾਂਟੂਨ ਪੁਲ ਦੀ ਰਿਪੇਅਰਿੰਗ ਕਰ ਰਹੇ ਲੋਕਾਂ ਅਤੇ ਹੋਰ ਨਾਵਿਕਾਂ ਨੇ ਕੁਝ ਲੋਕਾਂ ਨੂੰ
ਬਚਾਇਆ। ਬਾਅਦ ਵਿਚ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਰੈਸਕਿਊ ਸ਼ੁਰੂ ਕੀਤਾ।
Vrindavan boat