‘50 ਲੱਖ ਰੁਪਏ ਦਿਓ ਨਹੀਂ ਤਾਂ ਪਰਿਵਾਰ ਸਮੇਤ ਖ਼ਤਮ ਕਰ ਦਿਆਂਗੇ', ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ ਐਂਬੂਲੈਂਸ ਚਾਲਕ ਤੋਂ ਮੰਗੀ ਫਿਰੌਤੀ    ਅਮਰੀਕੀ ਫੌਜ ਨੇ ਇਰਾਨੀ ਮਾਲਵਾਹਕ ਜਹਾਜ਼ ਕੀਤਾ ਜ਼ਬਤ, ਪਾਕਿਸਤਾਨ ’ਚ ਦੂਜੇ ਦੌਰ ਦੀ ਹੋਣ ਵਾਲੀ ਗੱਲਬਾਤ ’ਤੇ ਛਾਇਆ ਸੰਕਟ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਆਸਟਰੇਲੀਆ ’ਚ ਪੰਜਾਬੀ ਨੌਜਵਾਨ ਕਰੋੜਾਂ ਰੁਪਏ ਦੀ ਚੋਰੀ ਦੇ ਇਲਜ਼ਾਮ ’ਚ ਗ੍ਰਿਫ਼ਤਾਰ    ਅਮਰੀਕੇ ‘ਚ ਸੜਕ ਹਾਦਸੇ ਦੌਰਾਨ ਹਰਿਆਣਾ ਦੇ ਨੌਜਵਾਨ ਦੀ ਮੌਤ, ਡੰਕੀ ਰੂਟ ਪਹੁੰਚਿਆ ਸੀ ਅਮਰੀਕਾ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    ਰੋਪੜ ਦੇ ਪਿੰਡ ਓਇੰਦ ਦੀ ਪੰਚਾਇਤ ਦਾ ਫਰਮਾਨ, ਪਿੰਡ ਦੇ ਮੁੰਡਾ-ਕੁੜੀ ਦੇ ਆਪਸ ‘ਚ ਵਿਆਹ ਕਰਵਾਉਣ ‘ਤੇ ਹੋਵੇਗਾ ਬਾਈਕਾਟ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ    122 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਟੀਚੇ ਨੂੰ ਪੂਰਾ ਕਰਨ ਲਈ ਰਾਜ ਦੀਆਂ ਮੰਡੀਆਂ ‘ਚ ਪੁਖਤਾ ਇੰਤਜ਼ਾਮ    MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest   
ਅੰਮ੍ਰਿਤਸਰ ‘ਚ ਸ਼ਰਮਨਾਕ ਘਟਨਾ: ਪੁੱਤ-ਨੂੰਹ ਵੱਲੋਂ ਮਾਂ ਨੂੰ ਸੰਗਲਾਂ ਨਾਲ ਬੰਨ੍ਹਿਆ, ਮਹਿਲਾ ਕਮਿਸ਼ਨ ਸਖ਼ਤ
April 16, 2026
Son-Doughter-In-Law-Missbhev

ਅੰਮ੍ਰਿਤਸਰ ‘ਚ ਸ਼ਰਮਨਾਕ ਘਟਨਾ: ਪੁੱਤ-ਨੂੰਹ ਵੱਲੋਂ ਮਾਂ ਨੂੰ ਸੰਗਲਾਂ ਨਾਲ ਬੰਨ੍ਹਿਆ, ਮਹਿਲਾ ਕਮਿਸ਼ਨ ਸਖ਼ਤ


ਅੰਮ੍ਰਿਤਸਰ ਤੋਂ ਇਕ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਜ਼ਮੀਨ ਦੇ ਲਾਲਚ ਵਿੱਚ ਪੁੱਤ ਅਤੇ ਨੂੰਹ ਵੱਲੋਂ ਆਪਣੀ 75 ਸਾਲਾ ਬਜ਼ੁਰਗ ਮਾਂ ਨਾਲ ਅਮਾਨਵੀ ਵਤੀਰਾ ਕੀਤਾ ਗਿਆ। ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਨੂੰ ਲਗਭਗ 15 ਕਿਲੋ ਦੇ ਭਾਰੀ ਸੰਗਲ ਨਾਲ ਬੰਨ੍ਹ ਕੇ ਕਈ ਦਿਨਾਂ ਤੋਂ ਇਕ ਬੰਦ ਦੁਕਾਨ ਦੇ ਗੇਟ ਅੱਗੇ ਛੱਡਿਆ ਹੋਇਆ ਸੀ।
ਦੱਸਿਆ ਜਾ ਰਿਹਾ ਹੈ ਕਿ ਔਰਤ ਪਿਛਲੇ 20–22 ਦਿਨਾਂ ਤੋਂ ਸੰਗਲਾਂ ਵਿੱਚ ਜਕੜੀ ਹੋਈ ਸੀ ਅਤੇ ਉਸਨੂੰ ਢੰਗ ਨਾਲ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਸੀ, ਜਿਸ ਕਾਰਨ ਉਸਦਾ ਵਜ਼ਨ ਕਾਫੀ ਘਟ ਗਿਆ। ਉਸ ਨੇ ਦੱਸਿਆ ਕਿ ਉਸਦਾ ਪੁੱਤ ਡਰਾਈਵਰ ਹੈ ਅਤੇ ਪਰਿਵਾਰ ਦੇ ਹੋਰ ਮੈਂਬਰ ਨੇੜੇ ਹੀ ਘਰ ਵਿੱਚ ਰਹਿੰਦੇ ਹਨ।
ਇਸ ਮਾਮਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਤੁਰੰਤ ਸੋ-ਮੋਟੋ ਨੋਟਿਸ ਲੈਂਦੇ ਹੋਏ ਸੰਬੰਧਿਤ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕਮਿਸ਼ਨ ਨੇ 20 ਅਪ੍ਰੈਲ 2026 ਤੱਕ ਇਸ ਮਾਮਲੇ ‘ਤੇ ਵਿਸਥਾਰਪੂਰਵਕ ਰਿਪੋਰਟ ਮੰਗੀ ਹੈ।
ਕਮਿਸ਼ਨ ਵੱਲੋਂ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਅਮਾਨਵੀ ਵਤੀਰੇ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

Son Doughter In Law Missbhev


Recommended Posts