">
ਹੁਣ ਕੇਜਰੀਵਾਲ ਦੀ ਗੈਂਗ 'ਚ ਚੋਰ ਤੇ ਭ੍ਰਿਸ਼ਟ ਹੀ ਬਚੇ', ਰਾਘਵ ਚੱਢਾ ਦੇ BJP 'ਚ ਆਉਣ ਤੋਂ ਬਾਅਦ ਕਪਿਲ ਮਿਸ਼ਰਾ ਦਾ ਵੱਡਾ ਹਮਲਾ    ਭਗਵੰਤ ਮਾਨ ਦੇ BJP ‘ਚ ਸ਼ਾਮਲ ਹੋਣ ਦੀ ਅਟਕਲ, ਮਜੀਠੀਆ ਦਾ ਵੱਡਾ ਬਿਆਨ    ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ BJP ‘ਚ ਸ਼ਾਮਲ, ਨਿਤਿਨ ਨਵੀਨ ਨੇ ਮੂੰਹ ਮਿੱਠਾ ਕਰਾ ਕੀਤਾ ਸਵਾਗਤ!    ਰਾਘਵ ਚੱਢਾ ਅਤੇ ਸੰਦੀਪ ਪਾਠਕ ਸਮੇਤ 7 ਸਾਂਸਦਾਂ ਨੇ ਛੱਡੀ AAP    ਅੱਜ ਪੰਜਾਬ ਭਰ ‘ਚ ਹੋਵੇਗਾ Blackout, ਵੱਜਣਗੇ ਸਾਇਰਨ ਰਾਤ 8 ਵਜੇ ਤੋਂ 8.15 ਵਜੇ ਤੱਕ ਹੋਵੇਗੀ ਮੌਕ ਡ੍ਰਿੱਲ    ‘Lawrence Of Punjab’ ਡਾਕੂਮੈਂਟਰੀ ‘ਤੇ ਕੇਂਦਰ ਦੀ ਰੋਕ, ਰਿਲੀਜ਼ ‘ਤੇ ਪਾਬੰਦੀ    ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼    ਲੁਧਿਆਣਾ: ਪੁੱਤਰ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ, ਬੋਲਿਆ- ਮੇਰੀ ਭੈਣ ਤੋਂ ਕਰਵਾਉਂਦੀ ਸੀ ਗਲਤ ਕੰਮ    ਸ੍ਰੀ ਫਤਿਹਗੜ੍ਹ ਸਾਹਿਬ ਬੱਸ ਹਾਦਸਾ, CM ਮਾਨ ਨੇ ਪੀੜਤ ਪਰਿਵਾਰਾਂ ਲਈ ਕੀਤਾ ਮੁਆਵਜ਼ੇ ਦਾ ਐਲਾਨ   
ਹੁਣ ਕੇਜਰੀਵਾਲ ਦੀ ਗੈਂਗ 'ਚ ਚੋਰ ਤੇ ਭ੍ਰਿਸ਼ਟ ਹੀ ਬਚੇ', ਰਾਘਵ ਚੱਢਾ ਦੇ BJP 'ਚ ਆਉਣ ਤੋਂ ਬਾਅਦ ਕਪਿਲ ਮਿਸ਼ਰਾ ਦਾ ਵੱਡਾ ਹਮਲਾ
April 24, 2026
Kapil-mishra-On-Kejriwal

'ਹੁਣ ਕੇਜਰੀਵਾਲ ਦੀ ਗੈਂਗ 'ਚ ਚੋਰ ਤੇ ਭ੍ਰਿਸ਼ਟ ਹੀ ਬਚੇ', ਰਾਘਵ ਚੱਢਾ ਦੇ BJP 'ਚ ਆਉਣ ਤੋਂ ਬਾਅਦ ਕਪਿਲ ਮਿਸ਼ਰਾ ਦਾ ਵੱਡਾ ਹਮਲਾ


 ਆਮ ਆਦਮੀ ਪਾਰਟੀ (AAP) ਦੇ ਸੱਤ ਸੰਸਦ ਮੈਂਬਰਾਂ ਸਮੇਤ ਰਾਘਵ ਚੱਢਾ ਦੇ ਭਾਰਤੀ ਜਨਤਾ ਪਾਰਟੀ (BJP) 'ਚ ਸ਼ਾਮਲ ਹੋਣ ਤੋਂ ਬਾਅਦ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਿਆ ਹੈ।ਕਪਿਲ ਮਿਸ਼ਰਾ ਨੇ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ, "ਹੁਣ ਅਰਵਿੰਦ ਕੇਜਰੀਵਾਲ ਦੇ ਗੈਂਗ 'ਚ ਸਿਰਫ਼ ਚੋਰ ਤੇ ਭ੍ਰਿਸ਼ਟਾਚਾਰੀ ਹੀ ਬਚੇ ਹਨ।" ਇਸ ਤਰ੍ਹਾਂ ਉਨ੍ਹਾਂ ਨੇ ਇਹ ਵੱਡਾ ਦਾਅਵਾ ਕੀਤਾ ਕਿ ਖੁਦ ਨੂੰ 'ਕੱਟੜ ਇਮਾਨਦਾਰ' ਦੱਸ ਕੇ ਰਾਜਨੀਤੀ 'ਚ ਆਈ ਆਮ ਆਦਮੀ ਪਾਰਟੀ 'ਚ ਹੁਣ ਜੋ ਵੀ ਹੈ, ਉਹ ਬੇਈਮਾਨ ਹੀ ਹੈ।ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੀਤੀ ਆਪਣੀ ਇਕ ਪੋਸਟ 'ਚ ਕਪਿਲ ਮਿਸ਼ਰਾ ਨੇ ਲਿਖਿਆ ਕਿ "ਜਿਸਦੀ ਆਤਮਾ ਜਿਊਂਦੀ ਹੈ, ਉਹ ਹੁਣ ਆਮ ਆਦਮੀ ਪਾਰਟੀ 'ਚ ਜ਼ਿਆਦਾ ਦਿਨ ਨਹੀਂ ਰਹਿ ਸਕਦਾ।" ਇਸ ਦੇ ਨਾਲ ਹੀ ਉਨ੍ਹਾਂ ਰਾਘਵ ਚੱਢਾ ਦੇ ਨਾਲ-ਨਾਲ ਸੰਦੀਪ ਪਾਠਕ, ਅਸ਼ੋਕ ਮਿੱਤਲ ਤੇ ਹੋਰ ਨੇਤਾਵਾਂ ਦੇ ਫੈਸਲੇ ਨੂੰ ਦਲੇਰੀ ਵਾਲਾ ਅਤੇ ਸ਼ਲਾਘਾਯੋਗ ਕਰਾਰ ਦਿੱਤਾ।
ਮਿਸ਼ਰਾ ਨੇ ਇਕ ਵੱਡਾ ਦਾਅਵਾ ਕੀਤਾ ਕਿ ਇਹ ਕਦਮ ਪੰਜਾਬ ਦੇ ਲੋਕਾਂ ਨੂੰ ਲੁੱਟ ਤੋਂ ਬਚਾਉਣ ਵਿੱਚ ਨਿਰਣਾਇਕ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਕਪਿਲ ਮਿਸ਼ਰਾ ਖੁਦ 2017 'ਚ ਆਮ ਆਦਮੀ ਪਾਰਟੀ 'ਚੋਂ ਕੱਢੇ ਜਾ ਚੁੱਕੇ ਹਨ। ਇਸ ਤੋਂ ਬਾਅਦ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਉਦੋਂ ਤੋਂ ਲਗਾਤਾਰ 'ਆਪ' ਅਤੇ ਇਸਦੀ ਲੀਡਰਸ਼ਿਪ 'ਤੇ ਹਮਲਾਵਰ ਰਹੇ ਹਨ।
 

Kapil mishra On Kejriwal


Recommended Posts