ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ    ਧਮਾਕੇ ’ਚ ਮਰਿਆ ਜਗਰੂਪ ਸਿੰਘ ਨਿਕਲਿਆ 'ਅੱਤਵਾਦੀ'; ਪਹਿਲਾਂ ਵੀ ਕਈ ਮਾਮਲੇ ਦਰਜ    ਪੰਜਾਬ ‘ਚ ਰੇਲ ਟਰੈਕ ਧਮਾਕਾ, ਸੁਰੱਖਿਆ ‘ਤੇ ਵੱਡੇ ਸਵਾਲ    ਪੰਜਾਬ ‘ਚ ਰੇਲ ਟਰੈਕ ਧਮਾਕਾ, ਸੁਰੱਖਿਆ ‘ਤੇ ਵੱਡੇ ਸਵਾਲ    ਅੰਮ੍ਰਿਤਸਰ ‘ਚ ਵੱਡੀ ਕਾਰਵਾਈ, 2 ਕਿਲੋ ਹੈਰੋਇਨ ਸਣੇ SHO ਗ੍ਰਿਫ਼ਤਾਰ; ਪੇਸ਼ੀ ਤੋਂ ਬਾਅਦ ਇੱਕ ਦਿਨ ਦੇ ਰਿਮਾਂਡ ‘ਤੇ ਭੇਜਿਆ    ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ‘ਚ ਵਿਵਾਦ, ਗਰਮਖਿਆਲੀਆਂ ਨੇ ਦਿੱਤੀ ਚੇਤਾਵਨੀ    ਲੱਦਾਖ ਦਾ ਨਕਸ਼ਾ ਬਦਲਿਆ: ਹੁਣ 2 ਨਹੀਂ, ਕੁੱਲ 7 ਜ਼ਿਲ੍ਹੇ ਹੋਣਗੇ    ਬਿਰਿਆਨੀ ਮਗਰੋਂ ਤਰਬੂਜ਼ ਖਾਣਾ ਬਣਿਆ ਕਾਲ! ਮੁੰਬਈ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ    ਸੁਖਬੀਰ ਬਾਦਲ ਨੂੰ ਮੁੜ ਤਲਬ ਕਰਨ ਦੀ ਮੰਗ, SGPC ਮੈਂਬਰਾਂ ਦਾ ਇੱਕ ਵਫ਼ਦ ਅਕਾਲ ਤਖ਼ਤ ਸਾਹਿਬ ਪਹੁੰਚਿਆ    DM Randhawa Case ’ਚ 35 ਦਿਨ ਬਾਅਦ ਵੀ ਨਹੀਂ ਮਿਲਿਆ ਪਰਿਵਾਰ ਨੂੰ ਇਨਸਾਫ, ਹੁਣ ਹਾਈਕੋਰਟ ਦਾ ਰੁਖ ਕਰੇਗਾ ਪਰਿਵਾਰ   
ਜਲੰਧਰ ‘ਚ ਹਰਭਜਨ ਸਿੰਘ ਦੇ ਘਰ ਦੀਆਂ ਕੰਧਾਂ ‘ਤੇ ‘ਆਪ’ ਵਰਕਰਾਂ ਨੇ ਲਿਖਿਆ ‘ਗੱਦਾਰ’, LPU ਦੇ ਬਾਹਰ ਵੀ ਪ੍ਰਦਰਸ਼ਨ
April 25, 2026
Protest-against-mps-in-jalandhar

ਜਲੰਧਰ ‘ਚ ਹਰਭਜਨ ਸਿੰਘ ਦੇ ਘਰ ਦੀਆਂ ਕੰਧਾਂ ‘ਤੇ ‘ਆਪ’ ਵਰਕਰਾਂ ਨੇ ਲਿਖਿਆ ‘ਗੱਦਾਰ’, LPU ਦੇ ਬਾਹਰ ਵੀ ਪ੍ਰਦਰਸ਼ਨ

ਜਲੰਧਰ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਰਕਰਾਂ ਨੇ ਸ਼ਨੀਵਾਰ ਦੁਪਹਿਰ ਨੂੰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਗੁੱਸੇ ਵਿੱਚ ਆਏ ਵਰਕਰਾਂ ਨੇ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਦੀ ਰਿਹਾਇਸ਼ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਘਰ ਦੀ ਕੰਧ ‘ਤੇ ‘ਗੱਦਾਰ’ ਲਿਖ ਦਿੱਤਾ।
ਇਸ ਦੇ ਨਾਲ ਹੀ, ‘ਆਪ’ ਵਰਕਰਾਂ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬਾਹਰ ਸੰਸਦ ਮੈਂਬਰ ਅਸ਼ੋਕ ਮਿੱਤਲ ਖ਼ਿਲਾਫ਼ ਵੀ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਦਾ ਪੁਤਲਾ ਫੂਕਿਆ। ਇਸ ਦੌਰਾਨ ਵਰਕਰਾਂ ਵੱਲੋਂ ਪੰਜਾਬ ਦੇ ਗੱਦਾਰ ਵਰਗੇ ਨਾਅਰੇ ਲਗਾਏ ਗਏ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਸਮੇਤ 7 ਰਾਜ ਸਭਾ ਮੈਂਬਰਾਂ ਨੇ ਪਾਰਟੀ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਹੈ।
ਮਿੱਤਲ ਦੀ ਯੂਨੀਵਰਸਿਟੀ ਦੇ ਪੋਸਟਰਾਂ ‘ਤੇ ਫੇਰੀ ਕਾਲਖ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਹਰਭਜਨ ਸਿੰਘ ਦੇ ਘਰ ਦੇ ਬਾਹਰ ਕੀਤੇ ਗਏ ਪ੍ਰਦਰਸ਼ਨ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਰਿਹਾ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਸ਼ੋਕ ਮਿੱਤਲ ਦੀ ਯੂਨੀਵਰਸਿਟੀ ਦੇ ਬਾਹਰ ਲੱਗੇ ਪੋਸਟਰਾਂ ‘ਤੇ ਕਾਲੀ ਸਪਰੇਅ ਫੇਰ ਦਿੱਤੀ। ਯੂਨੀਵਰਸਿਟੀ ਦੇ ਮਾਲਕ ਅਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦਾ ਪੁਤਲਾ ਸਾੜਦਿਆਂ ਵਰਕਰਾਂ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
 

Protest against mps in jalandhar


Recommended Posts