ਵਕੀਲ ਘੁੰਮਣ ਬ੍ਰਦਰਜ਼ ‘ਆਪ’ ’ਚ ਸ਼ਾਮਿਲ    ਰਾਸ਼ਟਰਪਤੀ ਨੇ CM ਮਾਨ ਨੂੰ ਦਿੱਤਾ ਮੁਲਾਕਾਤ ਦਾ ਸਮਾਂ, ਸਾਥੀ ਵਿਧਾਇਕ ਰਹਿਣਗੇ ਬਾਹਰ    ਅੰਮ੍ਰਿਤਪਾਲ ਮਹਿਰੋਂ ਨੂੰ VC ਜ਼ਰੀਏ ਕੋਰਟ ‘ਚ ਕੀਤਾ ਗਿਆ ਪੇਸ਼, 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ‘ਚ ਭੇਜਿਆ    ਹਿਮਾਚਲ 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਕੇ 'ਤੇ ਮੌਤ    'ਜਾਗਤ ਜੋਤ ਸਤਿਕਾਰ ਐਕਟ' ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਪੰਜਾਬ-ਹਰਿਆਣਾ ਹਾਈਕੋਰਟ ਸਖ਼ਤ, ਪਟੀਸ਼ਨਰ ਨੂੰ ਪਾਈ ਝਾੜ, ਕਿਰਦਾਰ ’ਤੇ ਉਠਾਏ ਸਵਾਲ    ਅਦਾਲਤ ਵਲੋਂ ਰਿਲਾਇੰਸ ਕਮਿਊਨੀਕੇਸ਼ਨਜ਼ ਵਿਰੁੱਧ ਸੀਬੀਆਈ ਦੁਆਰਾ ਦਾਇਰ ਅਰਜ਼ੀ ਨੂੰ ਮਨਜ਼ੂਰੀ    ਪੰਜਾਬ ਦੇ ਪਿੰਡ ਦੀ ਫੁਟਬਾਲ ਟੀਮ ਖੇਡੇਗੀ ਅਮਰੀਕਾ ‘ਚ, ਸਟ੍ਰੀਟ ਚਾਈਲਡ ਵਰਲਡ ਕੱਪ ਲਈ ਰਵਾਨਾ    ਪਟਿਆਲਾ ਦੇ ਸਕੂਲਾਂ ਨੂੰ ਬੰਬ ਦੀ ਧਮਕੀ ਮਿਲਣ ਮਗਰੋਂ ਪਈਆਂ ਭਾਜੜਾਂ, ਬੱਚਿਆਂ ਨੂੰ ਲੈਣ ਪਹੁੰਚੇ ਮਾਪੇ    ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ    ਦਿਲ ਦਹਿਲਾਉਣ ਵਾਲਾ ਮਾਮਲਾ: 19 ਹਜ਼ਾਰ ਲਈ ਭੈਣ ਦੇ ਕੰਕਾਲ ਲੈ ਕੇ ਬੈਂਕ ਪਹੁੰਚਿਆ ਭਰਾ, ਦੋ ਮਹੀਨੇ ਪਹਿਲਾਂ ਦਫ਼ਨਾਈ ਸੀ ਭੈਣ   
ਬਿਰਿਆਨੀ ਮਗਰੋਂ ਤਰਬੂਜ਼ ਖਾਣਾ ਬਣਿਆ ਕਾਲ! ਮੁੰਬਈ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
April 27, 2026
4-Death-

ਬਿਰਿਆਨੀ ਮਗਰੋਂ ਤਰਬੂਜ਼ ਖਾਣਾ ਬਣਿਆ ਕਾਲ! ਮੁੰਬਈ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਮੁੰਬਈ ਦੇ ਪਾਇਧੁਨੀ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੇ ਪੂਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਸ਼ੁਰੂ ਵਿੱਚ ਇਹ ਮਾਮਲਾ ਫੂਡ ਪੁਆਇਜਨਿੰਗ ਦਾ ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨ ਅਜੇ ਵੀ ਜਾਂਚ ਅਧੀਨ ਹੈ। ਮ੍ਰਿਤਕਾਂ ਦੀ ਪਛਾਣ ਅਬਦੁੱਲਾ ਦੋਕਾਡੀਆ (40), ਉਸਦੀ ਪਤਨੀ ਨਸਰੀਨ (35) ਅਤੇ ਉਨ੍ਹਾਂ ਦੀਆਂ ਦੀਆਂ ਮਾਸੂਮ ਧੀਆਂ, ਆਇਸ਼ਾ (16) ਅਤੇ ਜ਼ੈਨਬ (13) ਵਜੋਂ ਹੋਈ ਹੈ। ਇੱਕ ਖੁਸ਼ਹਾਲ ਪਰਿਵਾਰ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਇਲਾਕੇ ਨੂੰ ਡੂੰਘਾ ਸਦਮਾ ਲੱਗਾ ਹੈ।ਦੱਸਿਆ ਜਾ ਰਿਹਾ ਹੈ ਕਿ 25 ਅਪ੍ਰੈਲ ਨੂੰ ਉਨ੍ਹਾਂ ਘਰ ਕੁਝ ਰਿਸ਼ਤੇਦਾਰ ਆਏ ਸਨ। ਅਜਿਹੇ ਵਿਚ ਪਰਿਵਾਰ ਨੇ ਬਾਹਰੋਂ ਚਿਕਨ ਬਿਰਿਆਨੀ ਮੰਗਵਾਈ ਸੀ। ਰਾਤ ਲਗਭਗ 10:30 ਵਜੇ ਪਰਿਵਾਰ ਨੇ ਪੰਜ ਰਿਸ਼ਤੇਦਾਰਾਂ ਨਾਲ ਮਿਲ ਕੇ ਰਾਤ ਦਾ ਖਾਣਾ ਖਾਧਾ। ਮਾਹੌਲ ਆਮ ਸੀ, ਕਿਸੇ ਵੀ ਅਣਸੁਖਾਵੇਂ ਘਟਨਾ ਦੇ ਕੋਈ ਸੰਕੇਤ ਨਹੀਂ ਸਨ। ਖਾਣੇ ਤੋਂ ਬਾਅਦ ਰਿਸ਼ਤੇਦਾਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ।
ਪਰ ਰਾਤ 1 ਤੋਂ 1:30 ਵਜੇ ਦੇ ਵਿਚਕਾਰ, ਪਰਿਵਾਰ ਦੇ ਚਾਰਾਂ ਮੈਂਬਰਾਂ ਨੇ ਤਰਬੂਜ ਖਾਧਾ। ਇਹ ਇੱਕ ਆਮ ਗੱਲ ਸੀ, ਪਰ ਕੁਝ ਘੰਟਿਆਂ ਦੇ ਅੰਦਰ, ਇਹ “ਆਮ” ਪਲ ਘਾਤਕ ਸਾਬਤ ਹੋਇਆ। ਸਵੇਰ ਤੱਕ, ਚਾਰਾਂ ਦੀ ਸਿਹਤ ਅਚਾਨਕ ਵਿਗੜ ਗਈ – ਗੰਭੀਰ ਉਲਟੀਆਂ ਅਤੇ ਦਸਤ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ। ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਰਿਆਨੀ ਬਾਕੀ ਲੋਕਾਂ ਨੇ ਵੀ ਖਾਧੀ ਸੀ ਪਰ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਇਸ ਤੋਂ ਬਾਅਦ ਤਰਬੂਜ ਖਾਣਾ ਫੂਡ ਪੁਆਇਨਿੰਗ ਦਾ ਕਾਰਨ ਹੋ ਸਕਦ ਹੈ, ਹਾਲਾਂਕਿ ਕਾਰਨ ਅਜੇ ਸਪੱਸ਼ਟ ਨਹੀਂ ਹੈ।
ਪਰਿਵਾਰ ਤੁਰੰਤ ਉਨ੍ਹਾਂ ਨੂੰ ਸਥਾਨਕ ਡਾਕਟਰ ਕੋਲ ਲੈ ਗਿਆ, ਪਰ ਉਨ੍ਹਾਂ ਦੀ ਹਾਲਤ ਵਿਗੜਨ ‘ਤੇ ਉਨ੍ਹਾਂ ਸਾਰਿਆਂ ਨੂੰ ਜੇਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਚਾਰਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇੱਕ ਪਰਿਵਾਰਕ ਮੈਂਬਰ ਨੇ ਪੁਲਿਸ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਬਿਰਿਆਨੀ ਅਤੇ ਫਿਰ ਤਰਬੂਜ ਖਾਧਾ ਸੀ। ਇਸ ਦੇ ਆਧਾਰ ‘ਤੇ ਫੂਡ ਪੁਆਇਜਨਿੰਗ ਦਾ ਸ਼ੱਕ ਹੈ। ਹਾਲਾਂਕਿ, ਪੁਲਿਸ ਸਪੱਸ਼ਟ ਹੈ ਕਿ ਪੋਸਟਮਾਰਟਮ ਅਤੇ ਹਿਸਟੋਪੈਥੋਲੋਜੀ ਰਿਪੋਰਟਾਂ ਆਉਣ ਤੋਂ ਬਾਅਦ ਹੀ ਤਸਵੀਰ ਸਪੱਸ਼ਟ ਹੋਵੇਗੀ, ਇਸ ਦੇ ਨਾਲ ਹੀ ਖਾਣੇ ਅਤੇ ਤਰਬੂਜ ਦੇ ਸੈਂਪਲ FDA ਤੇ FSL ਨੂੰ ਭਜੇ ਗਏ ਹਨ, ਤਾਂਜੋ ਅਸਲੀ ਕਾਰਨਾਂ ਦਾ ਪਤਾ ਲਾਇਆ ਜਾ ਸਕੇ।
 
 

4 Death


Recommended Posts