ਦੇਸ਼ ਭਰ ਵਿੱਚ ਦੁਰਗਾ ਪੂਜਾ ਦਾ ਜਸ਼ਨ ਰੰਗ-ਬਿਰੰਗੀ ਰੌਸ਼ਨੀ ਅਤੇ ਸੁੰਦਰ ਸਜਾਏ ਪੰਡਾਲਾਂ ਨਾਲ ਅਮਿਤ ਸ਼ਾਹ 20 ਅਕਤੂਬਰ ਨੂੰ ਪੰਜਾਬ ਦਾ ਦੌਰਾ ਕਰਨਗੇ ਪੰਜਾਬ ਖਾਣ ਵਿਭਾਗ, ਪੁਲਿਸ ਨੇ ਖਿਜਰਪੁਰ ਪਿੰਡ ਤੇ ਛਾਪਾ ਮਾਰਿਆ ਪੰਜਾਬ ਨੂੰ ਕਾਰਵਾਈ ਚਾਹੀਦੀ ਹੈ, ਪ੍ਰਚਾਰ ਨਹੀਂ: ਸਪਲਾਈ ਚੇਨ ਨੂੰ ਤੋੜਿਆ ਜਾਣਾ ਚਾਹੀਦਾ ਹੈ: ਭਾਜਪਾ ਸਵੀਡਨ ਤੋਂ ਹਰਿਆਣਾ ਦੇ ਵਿਕਾਸ ਨੂੰ ਨਵੀਂ ਗਤੀ ਮੁੰਬਈ ਦੇ ਜੁਹੂ ਇਲਾਕੇ ਵਿੱਚ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ਤੇ ਗੋਲੀਬਾਰੀ ਅਲਬਰਟਾ ਦੇ ਫ਼ੌਜੀ ਅੱਡੇ ਤੇ ਜ਼ੋਰਦਾਰ ਧਮਾਕੇ ਮਗਰੋਂ ਭਿਆਨਕ ਅੱਗ ਹੋਰਮੁਜ਼ ਜਲਡਮਰੂਮੱਧ ਚ ਡੁੱਬੇ ਕਾਰਗੋ ਜਹਾਜ਼ ਤੋਂ ਆਈਫੋਨ ਤੇ ਪਰਫਿਊਮ ਲੁੱਟਣ ਪਹੁੰਚੇ ਈਰਾਨੀ ਮਛੇਰੇ ਪੈਰਿਸ ਚ ਵਿਰੋਧ ਪ੍ਰਦਰਸ਼ਨਾਂ ਦੌਰਾਨ ਹਿੰਸਾ ਤੇ ਲੁੱਟਮਾਰ ਕ੍ਰਿਸਮਸ ਦੀ ਭੀੜ ਤੋਂ ਪਹਿਲਾਂ ਏਅਰ ਨਿਊਜ਼ੀਲੈਂਡ ਸਖ਼ਤ ਕਰੇਗੀ ਨਿਯਮ

ਦਿਲਜੀਤ ਦੋਸਾਂਝ ਦਾ ਕੈਲਗਰੀ ਸ਼ੋਅ ‘ਚ ਗੁੱਸਾ, ਖਾਲਿਸਤਾਨੀ ਵਿਰੋਧੀਆਂ ਨੂੰ ਦਿੱਤਾ ਸਟੇਜ ਤੋਂ ਜਵਾਬ

ਦਿਲਜੀਤ ਦੋਸਾਂਝ ਦਾ ਕੈਲਗਰੀ ਸ਼ੋਅ ‘ਚ ਗੁੱਸਾ, ਖਾਲਿਸਤਾਨੀ ਵਿਰੋਧੀਆਂ ਨੂ


ਦਿਲਜੀਤ ਦੋਸਾਂਝ ਦਾ ਕੈਲਗਰੀ ਸ਼ੋਅ ‘ਚ ਗੁੱਸਾ, ਖਾਲਿਸਤਾਨੀ ਵਿਰੋਧੀਆਂ ਨੂੰ ਦਿੱਤਾ ਸਟੇਜ ਤੋਂ ਜਵਾਬ

 
ਪੰਜਾਬੀ ਅਤੇ ਬਾਲੀਵੁੱਡ ਸਿੰਗਰ Diljit Dosanjh ਆਰਾ ਵਰਲਡ ਟੂਰ ਦੌਰਾਨ ਅਮਰੀਕਾ ਦੇ ਕੈਲਗਰੀ ਵਿੱਚ ਹੋਏ ਸ਼ੋਅ ਵਿੱਚ ਖਾਲਿਸਤਾਨੀ ਸਹਿਯੋਗੀਆਂ ਤੇ ਭੜਕ ਗਏ। ਦਿਲਜੀਤ ਨੇ ਪੋਸਟਰ ਦਿਖਾ ਰਹੇ ਖਾਲਿਸਤਾਨੀ ਸਮਰਥਕਾਂ ਨੂੰ ਸਟੇਜ ਤੋਂ ਹੀ ਜਵਾਬ ਦਿੱਤਾ। ਆਪਣੇ ਕਿਸੇ ਵੀ ਸ਼ੋਅ ਵਿੱਚ ਦਿਲਜੀਤ ਪਹਿਲੀ ਵਾਰ ਇੰਨੇ ਗੁੱਸੇ ਵਿੱਚ ਨਜ਼ਰ ਆਏ।
ਦਿਲਜੀਤ ਨੇ ਸਿੱਧੂ ਸਟਾਈਲ ਵਿੱਚ ਆਪਣੇ ਪੱਟ ਤੇ ਥਾਪੀ ਮਾਰਦੇ ਹੋਏ ਕਿਹਾ ਕਿ ਜਿੰਨੇ ਆਉਣਾ ਹੈ ਮੈਦਾਨ ਵਿੱਚ ਆ ਜਾਵੇ, ਮੈਂ ਚੁੱਕ ਕੇ ਬਾਹਰ ਸੁੱਟ ਦਿਆਂਗਾ। ਉਨ੍ਹਾਂ ਨੇ ਕਿਹਾ ਕਿ ਇਹ ਜੋ ਵਿਰੋਧ ਕਰ ਰਹੇ ਹਨ, ਇਨ੍ਹਾਂ ਨੇ ਪੰਜਾਬ ਲਈ ਕੀ ਕੀਤਾ ਹੈ। ਸਾਡਾ ਕੰਮ ਨਹੀਂ ਸੀ ਫਿਰ ਵੀ ਪੰਜਾਬ ਵਿੱਚ ਆਈ ਬਾੜ੍ਹ ਵਿੱਚ ਲੋਕਾਂ ਦੀ ਮਦਦ ਕੀਤੀ, ਉਨ੍ਹਾਂ ਦੇ ਘਰ ਬਣਾਏ।
ਬਿਨਾਂ ਨਾਮ ਲਏ ਇੱਕ ਸ਼ੋਅ (KBC) ਦਾ ਜ਼ਿਕਰ ਕਰਦੇ ਹੋਏ Diljit Dosanjh ਨੇ ਕਿਹਾ ਕਿ ਸਾਡੇ ਲੋਕਾਂ ਦੀ ਆਵਾਜ਼ ਨੇਸ਼ਨਲ ਮੀਡੀਆ ਤੱਕ ਨਹੀਂ ਪਹੁੰਚ ਰਹੀ ਸੀ। ਇਸ ਲਈ ਉਹ ਸ਼ੋਅ ਵਿੱਚ ਗਏ ਸਨ, ਜਿੱਥੇ ਜਾ ਕੇ ਉਨ੍ਹਾਂ ਨੇ ਆਪਣੀ ਜਾਂ ਫਿਲਮ ਦੀ ਪ੍ਰੋਮੋਸ਼ਨ ਨਹੀਂ ਕੀਤੀ, ਸਗੋਂ ਪੰਜਾਬ ਦੇ ਭਲੇ ਲਈ ਹੀ ਫੰਡ ਇਕੱਠਾ ਕੀਤਾ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਦਿਲਜੀਤ ਇਸ ਸਮੇਂ ਅਮਰੀਕਾ ਦੇ ਦੌਰੇ ‘ਤੇ ਹੈ। ਉਸਨੇ ਜਿੰਮੀ ਦੇ ਸ਼ੋਅ ਦਾ ਵੀ ਜ਼ਿਕਰ ਕਰਦੇ ਹੋਏ ਕਿਹਾ, “ਮੈਨੂੰ ਇੱਥੇ ਜਿੰਮੀ ਦੇ ਸ਼ੋਅ ਵਿੱਚ ਜਾਣ ਦੀ ਕੀ ਲੋੜ ਸੀ? ਮੈਂ ਉੱਥੇ ਵੀ ਪੰਜਾਬ ਬਾਰੇ ਗੱਲ ਕੀਤੀ ਸੀ। ਮੈਂ ਕਾਮਾਗਾਟਾਮਾਰੂ ਘਟਨਾ ਦਾ ਜ਼ਿਕਰ ਕੀਤਾ।”
ਦਿਲਜੀਤ ਨੇ ਚੱਲ ਰਹੇ ਸ਼ੋਅ ਦੌਰਾਨ ਮਹੱਤਵਪੂਰਨ ਗੱਲਾਂ ਕਹੀਆਂ…
ਹਰ ਪਲੇਟਫਾਰਮ ਤੇ ਕਰਦਾ ਹਾਂ ਪੰਜਾਬ ਦੀ ਗੱਲ: Diljit Dosanjh ਨੇ ਕਿਹਾ ਕਿ ਉਹ ਜਿਸ ਵੀ ਪਲੇਟਫਾਰਮ ਤੇ ਜਾਂਦੇ ਹਨ, ਚਾਹੇ ਉਹ ਰਾਸ਼ਟਰੀ ਹੋਵੇ ਜਾਂ ਅੰਤਰਰਾਸ਼ਟਰੀ, ਉਹ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਹਨ। ਟੀਵੀ ਚੈਨਲਾਂ ਤੇ ਜਾ ਕੇ ਉਨ੍ਹਾਂ ਨੇ ਆਪਣੀ ਕਿਸੇ ਫਿਲਮ ਜਾਂ ਗੀਤਾਂ ਦਾ ਪ੍ਰਚਾਰ ਨਹੀਂ ਕੀਤਾ, ਸਗੋਂ ਸਿਰਫ਼ ਪੰਜਾਬ ਦੇ ਮੁੱਦੇ ਉਠਾਉਣ ਲਈ ਹੀ ਉੱਥੇ ਗਏ। ਦਿਲਜੀਤ ਨੇ ਦੱਸਿਆ ਕਿ ਉਹ ਬਾੜ੍ਹ ਪੀੜਤਾਂ ਦੀ ਮਦਦ ਕਰਨ ਲਈ 6 ਮਹੀਨੇ ਤੱਕ ਮੈਦਾਨ ਚ ਰਹੇ ਅਤੇ ਇਸ ਲਈ ਉਨ੍ਹਾਂ ਨੇ ਆਪਣਾ ਆਸਟ੍ਰੇਲੀਆ ਟੂਰ ਤੱਕ ਮਿਸ ਕਰ ਦਿੱਤਾ।
ਇਹ ਵੀ ਪੜ੍ਹੋ
 
ਵਿਰੋਧ ਕਰਨਾ ਹੈ ਤਾਂ ਸ਼ੌਕ ਨਾਲ ਕਰੋ: Diljit Dosanjh ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਨੇਸ਼ਨਲ ਮੀਡੀਆ ਨੇ ਮੌਕਾ ਦਿੱਤਾ ਕਿ ਉਹ ਪੰਜਾਬ ਦੀ ਗੱਲ ਰੱਖ ਸਕਣ, ਤਾਂ ਉਹ ਉੱਥੇ ਗਏ ਤਾਂ ਜੋ ਪੂਰੇ ਭਾਰਤ ਦੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਣ। ਦਿਲਜੀਤ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਪੰਜਾਬ ਦੀ ਗੱਲ ਕਰਨ ਕਰਕੇ ਕੋਈ ਉਨ੍ਹਾਂ ਦਾ ਵਿਰੋਧ ਕਰਨਾ ਚਾਹੁੰਦਾ ਹੈ, ਤਾਂ ਉਹ ਸ਼ੌਕ ਨਾਲ ਕਰੇ। ਉਹ ਇਸ ਲਈ ਤਿਆਰ ਹਨ।
ਰੋਜ਼ ਝੰਡੇ ਦਿਖਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ: Diljit Dosanjh ਨੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦੇ ਪੰਜਾਬ ਪ੍ਰੇਮ ਕਰਕੇ ਉਨ੍ਹਾਂ ਨੂੰ ਝੰਡੇ ਦਿਖਾਉਣਾ ਚਾਹੁੰਦਾ ਹੈ, ਤਾਂ ਉਹ ਰੋਜ਼ ਦਿਖਾਵੇ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਦੇ ਕਾਂਸਰਟ ਵਿੱਚ ਬਜ਼ੁਰਗ ਅਤੇ ਬੱਚੇ ਵੀ ਆਉਂਦੇ ਹਨ। ਜੇਕਰ ਕੋਈ ਉੱਥੇ ਆ ਕੇ ਮਾਹੌਲ ਖਰਾਬ ਕਰੇਗਾ ਜਾਂ ਹੰਗਾਮਾ ਕਰੇਗਾ, ਤਾਂ ਉਸਨੂੰ ਤੁਰੰਤ ਬਾਹਰ ਕੱਢ ਦਿੱਤਾ ਜਾਵੇਗਾ।
  

Daljeet Doasanjh Angry


Sports/Health/Entertainmant

Advertise Here

Reach thousands of visitors daily. High-visibility premium placement.

Get Started
Latest