ਫਗਵਾੜਾ ‘ਚ ਨਸ਼ੇ ਦੀ ਲਤ ਬਣੀ ਮੌਤ ਦਾ ਕਾਰਨ, ਪੁਲਿਸ ਦੇਖ ਨੌਜਵਾਨ ਨੇ ਮਾਰੀ ਛਾਲ
May 2, 2026
ਫਗਵਾੜਾ ‘ਚ ਨਸ਼ੇ ਦੀ ਲਤ ਬਣੀ ਮੌਤ ਦਾ ਕਾਰਨ, ਪੁਲਿਸ ਦੇਖ ਨੌਜਵਾਨ ਨੇ ਮਾਰੀ ਛਾਲ
ਫਗਵਾੜਾ ਦੇ ਗੁਰੂ ਅਰਜਨ ਪੁਰਾ ਨਗਰ (ਡੱਡਲ ਮੁਹੱਲਾ) ਵਿੱਚ ਇੱਕ ਬੇਹੱਦ ਮੰਦਭਾਗੀ
ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਨੇ ਪੁਲਿਸ ਨੂੰ ਗਲੀ ਵਿੱਚ ਆਉਂਦੇ ਦੇਖ ਕੇ ਘਰ ਦੀ ਤੀਜੀ
ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ,
ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਇਲਾਜ
ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਰਨਜੀਤ ਸਿੰਘ ਉਰਫ਼ ਸੰਨੀ ਵਜੋਂ ਹੋਈ ਹੈ। ਪੁਲਿਸ
ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪਰਿਵਾਰ ਨੇ ਨਸ਼ੇ ਕਾਰਨ ਬੁਲਾਈ ਸੀ ਪੁਲਿਸ
ਮ੍ਰਿਤਕ ਦੀ ਮਾਂ ਬਲਵੀਰ ਕੌਰ ਨੇ ਭਰੇ ਮਨ ਨਾਲ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦਾ
ਪੁੱਤਰ ਸ਼ਰਨਜੀਤ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਉਹ ਅਕਸਰ ਸ਼ਾਮ ਵੇਲੇ ਨਸ਼ੇ ਲਈ ਪੈਸਿਆਂ
ਦੀ ਮੰਗ ਕਰਦਾ ਸੀ ਅਤੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਰੋਜ਼ਾਨਾ ਦੇ ਇਸ ਕਲੇਸ਼ ਤੋਂ
ਦੁਖੀ ਹੋ ਕੇ ਉਸ ਨੇ ਪੁਲਿਸ ਕੰਟਰੋਲ ਰੂਮ ‘ਤੇ ਫ਼ੋਨ ਕਰਕੇ ਮਦਦ ਮੰਗੀ ਸੀ। ਜਦੋਂ ਪੁਲਿਸ ਪਾਰਟੀ
ਉਨ੍ਹਾਂ ਦੀ ਗਲੀ ਵਿੱਚ ਪਹੁੰਚੀ, ਤਾਂ ਸ਼ਰਨਜੀਤ ਨੇ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਛਾਲ ਮਾਰਨ ਕਾਰਨ ਉਸ ਦਾ
ਸਿਰ ਸਿੱਧਾ ਜ਼ਮੀਨ ਨਾਲ ਟਕਰਾਇਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਲਿਜਾਇਆ
ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਦੂਜੇ ਹਸਪਤਾਲ ਰੈਫਰ ਕਰ
ਦਿੱਤਾ, ਜਿੱਥੇ ਉਸ ਨੇ ਦਮ ਤੋੜ ਦਿੱਤਾ।ਦੂਜੇ ਪਾਸੇ ਮ੍ਰਿਤਕ ਦੇ ਚਾਚਾ ਨਿਰਮਲ ਸਿੰਘ ਨੇ ਵੀ
ਇਸੇ ਗੱਲ ਦੀ ਪੁਸ਼ਟੀ ਕੀਤੀ ਕਿ ਸੰਨੀ ਨਸ਼ੇ ਲਈ ਪੈਸਿਆਂ ਦੀ ਮੰਗ ਕਰ ਰਿਹਾ ਸੀ, ਜਿਸ ਕਾਰਨ
ਉਸ ਦੀ ਭਰਜਾਈ ਬਲਵੀਰ ਕੌਰ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ। ਜਦੋਂ ਪੁਲਿਸ ਇਲਾਕੇ ਵਿੱਚ ਆਈ ਤਾਂ
ਸੰਨੀ ਛੱਤ ‘ਤੇ ਹੀ ਖੜ੍ਹਾ ਸੀ। ਪੁਲਿਸ ਨੂੰ ਗਲੀ ਵਿੱਚ ਦਾਖਲ ਹੁੰਦੇ ਦੇਖ ਉਹ ਘਬਰਾ ਗਿਆ ਅਤੇ ਉਸ
ਨੇ ਉੱਪਰੋਂ ਹੀ ਛਾਲ ਮਾਰ ਦਿੱਤੀ।
Youth Death
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories