ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ
April 29, 2026
ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ! 11 ਪੰਜਾਬੀ ਵੀ ਸ਼ਾਮਲ- ਅੱਜ ਰਾਤ ਪਰਤਣਗੇ ਵਤਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਕ ਅਹਿਮ ਜਾਣਕਾਰੀ ਸਾਂਝੀ ਕਰਦਿਆਂ
ਦੱਸਿਆ ਕਿ ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ (ਵਾਪਸ ਭੇਜਿਆ) ਕੀਤਾ ਜਾ ਰਿਹਾ ਹੈ, ਜੋ ਅੱਜ
ਰਾਤ ਤੱਕ ਭਾਰਤ ਪਹੁੰਚ ਜਾਣਗੇ। ਇਨ੍ਹਾਂ ਵਿੱਚੋਂ 11 ਨੌਜਵਾਨ
ਪੰਜਾਬ ਨਾਲ ਸਬੰਧਤ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਨੌਜਵਾਨ ਕਾਗਜ਼ੀ ਦਸਤਾਵੇਜ਼ ਸਹੀ ਨਾ ਹੋਣ ਜਾਂ
ਕਿਸੇ ਹੋਰ ਤਕਨੀਕੀ ਕਾਰਨ ਕਰਕੇ ਡਿਪੋਰਟ ਕੀਤੇ ਗਏ ਹਨ। ਇਨ੍ਹਾਂ 15 ਭਾਰਤੀਆਂ
ਵਿੱਚੋਂ 11 ਪੰਜਾਬੀ ਹਨ (ਜਿਨ੍ਹਾਂ ਵਿੱਚ 10 ਮੁੰਡੇ ਅਤੇ 1 ਲੜਕੀ
ਸ਼ਾਮਲ ਹੈ), ਬਾਕੀ ਕੁਝ ਹਰਿਆਣਾ ਅਤੇ ਉੱਤਰਾਖੰਡ ਨਾਲ ਸਬੰਧਤ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਇਹ ਬੱਚੇ ਕਿਸੇ ਏਜੰਟ ਦੇ ਹੱਥ ਚੜ੍ਹ ਕੇ ਗਏ ਸਨ
ਜਾਂ ਕਿਸੇ ਮਜਬੂਰੀ ਕਾਰਨ, ਪਰ ਹਨ ਤਾਂ ਸਾਡੇ ਆਪਣੇ ਹੀ। ਉਨ੍ਹਾਂ ਕਿਹਾ, ਸਰਕਾਰ
ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਏਅਰਪੋਰਟ 'ਤੇ ਰਿਸੀਵ ਕਰੇਗੀ ਅਤੇ ਉਨ੍ਹਾਂ ਦੇ ਕਾਗਜ਼ੀ
ਪੱਤਰਾਂ ਦੀ ਕਾਰਵਾਈ ਵਿੱਚ ਪੂਰੀ ਮਦਦ ਕੀਤੀ ਜਾਵੇਗੀ।
ਸੀਐਮ ਮਾਨ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਵਿਦੇਸ਼ਾਂ
ਵਿੱਚ ਧੱਕੇ ਖਾਣ ਦੀ ਬਜਾਏ ਆਪਣੇ ਦੇਸ਼ ਵਿੱਚ ਹੀ ਰਹਿਣ। ਜੇਕਰ ਇੱਥੇ ਹੀ ਰੋਜ਼ਗਾਰ ਮਿਲ ਜਾਵੇ ਤਾਂ
ਅਜਿਹੀਆਂ ਨੌਬਤਾਂ ਨਹੀਂ ਆਉਣਗੀਆਂ। ਉਨ੍ਹਾਂ ਕਿਹਾ, "ਸਾਡੇ ਪੁੱਤ ਨੇ, ਭਾਵੇਂ ਰੁੱਸ ਕੇ ਗਏ ਸੀ, ਪਰ ਹੁਣ ਵਾਪਸ ਆ ਰਹੇ ਹਨ ਤਾਂ ਆਪਣੇ ਘਰ ਹੀ ਆ ਰਹੇ ਹਨ।"
Punjabi Deport
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories