993 ਰੁਪਏ ਮਹਿੰਗਾ ਹੋਇਆ LPG ਸਿਲੰਡਰ, ਕਮਰਸ਼ੀਅਲ ਗੈਸ ਸਿਲੰਡਰ ਦੇ ਰੇਟਾਂ ‘ਚ ਹੋਇਆ ਭਾਰੀ ਵਾਧਾ    ‘ਮਿਸ ਜਲੰਧਰ’ ਤੋਂ ‘ਫੈਮਿਨਾ ਮਿਸ ਇੰਡੀਆ ਨੌਰਥ’ ਤੱਕ: ਯਸ਼ਿਕਾ ਸ਼ਰਮਾ ਦਾ ਸ਼ਾਨਦਾਰ ਸਫਰ    ਪੰਜਾਬ ਵਿਧਾਨ ਸਭਾ ‘ਚ ਹੰਗਾਮਾ, ਕਾਂਗਰਸੀ ਤੇ ‘ਆਪ’ ਵਿਧਾਇਕਾਂ ਵਿਚਾਲੇ ਹੋਈ ਗਰਮਾ-ਗਰਮੀ    ਮੱਧ ਪ੍ਰਦੇਸ਼ 'ਚ ਤੂਫਾਨ ਕਾਰਨ ਵੱਡਾ ਹਾਦਸਾ, ਯਾਤਰੀ ਨਾਲ ਭਰਿਆ ਕਰੂਜ਼ ਡੁੱਬਿਆ, 5 ਲੋਕਾਂ ਦੀ ਮੌਤ, ਕਈ ਲਾਪਤਾ    ਪੰਜਾਬ ‘ਚ ਆਂਗਣਵਾੜੀ ਖੁਰਾਕ ਸਪਲਾਈ ਬੰਦ, ਮਾਰਕਫੈਡ ਨੇ ਪ੍ਰਾਜੈਕਟ ਵਾਪਸ ਕੀਤਾ    ਐਨਰਜੀ ਡਰਿੰਕਸ ਵੇਚਣ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ, ਨਵੇਂ ਨਿਯਮ ਲਾਗੂ    ਟ੍ਰਾਈਡੇਂਟ ਗਰੁੱਪ ਫੈਕਟਰੀ ਤੇ ਪ੍ਰਦੂਸ਼ਣ ਬੋਰਡ ਦੀ ਰੇਡ, ਕੁਝ ਦਿਨ ਪਹਿਲਾਂ ਹੀ BJP ‘ਚ ਸ਼ਾਮਲ ਹੋਏ ਹਨ ਰਜਿੰਦਰ ਗੁਪਤਾ    ਹਰਭਜਨ ਸਿੰਘ ਦੀ ਸੁਰੱਖਿਆ ਮਾਮਲੇ ‘ਚ ਹਾਈਕੋਰਟ ਸਖ਼ਤ, ਪੰਜਾਬ ਤੇ ਕੇਂਦਰ ਨੂੰ ਨੋਟਿਸ    ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ    ਅਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਅਦਾਲਤੀ ਕਾਰਵਾਈ, ਹੁਣ ਸੈਸ਼ਨ ਕੋਰਟ ‘ਚ ਚੱਲੇਗਾ ਟ੍ਰਾਇਲ   
ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ
April 30, 2026
Dead-his-brother

ਜਵਾਈ ਨੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੀਤਾ ਕਤਲ, ਧੀ ਦੇ ਘਰ ਝਗੜਾ ਸੁਲਝਾਉਣ ਆਏ ਸਨ ਦੋਵੇਂ



ਸੰਗਰੂਰ ਦੇ ਪਿੰਡ ਸ਼ਾਦੀਹਰੀ ਤੋਂ ਵੱਡੀ ਵਾਰਦਾਤ ਸਾਹਮਣੇ ਆਇਆ ਹੈ ਜਿਥੇ ਜਵਾਈ ਨੇ ਗੁੱਸੇ ਵਿਚ ਆ ਕੇ ਆਪਣੇ ਸਾਲੇ ਤੇ ਸਹੁਰੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਵੇਂ ਪਿਓ-ਪੁੱਤ ਝਗੜਾ ਸੁਲਝਾਉਣ ਲਈ ਧੀ ਦੇ ਸਹੁਰੇ ਆਏ ਸਨ। ਗੋਲੀਆਂ ਲੱਗਦੇ ਹੀ ਦੋਵੇਂ ਜਮੀਨ ‘ਤੇ ਡਿੱਗ ਗਏ। ਮ੍ਰਿਤਕਾਂ ਦੀ ਪਛਾਣ ਲਖਬੀਰ ਸਿੰਘ ਤੇ ਜਗਸੀਰ ਸਿੰਘ ਵਜੋਂ ਹੋਈ ਹੈ, ਜਦਕਿ ਦੋਸ਼ੀ ਗੁਰਵਿੰਦਰ ਸਿੰਘ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
SHO ਮੇਜਰ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਵਿੱਚ ਝਗੜਾ ਹੋਇਆ ਸੀ। ਉਸਦੀ ਪਤਨੀ ਨੇ ਆਪਣੇ ਪਿਤਾ ਅਤੇ ਭਰਾ ਨੂੰ ਬੁਲਾਇਆ। ਦੋਵੇਂ ਦੋਸ਼ੀ ਗੁਰਵਿੰਦਰ ਸਿੰਘ ਦੇ ਘਰ ਪਹੁੰਚੇ ਅਤੇ ਉਸ ਨੂੰ ਸਮਝਾਉਣ ਲੱਗੇ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ। ਫਿਲਹਾਲ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਥਾਣਾ ਦਿਬੜਾ ਪੁਲਿਸ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਬਸੀ ਰਸੋਲੀ ਪਿੰਡ ਦੇ ਰਹਿਣ ਵਾਲੇ ਲਖਬੀਰ ਸਿੰਘ ਨੇ ਆਪਣੀ ਧੀ ਵੀਰਪਾਲ ਕੌਰ ਦਾ ਵਿਆਹ ਸ਼ਾਦੀਹਰੀ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਹੀ ਪਰਿਵਾਰ ਵਿੱਚ ਝਗੜੇ ਸ਼ੁਰੂ ਹੋ ਗਏ ਸਨ। ਪਤੀ-ਪਤਨੀ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਜਦੋਂ ਬੁੱਧਵਾਰ ਰਾਤ ਨੂੰ ਝਗੜਾ ਵਧਿਆ ਤਾਂ ਲਖਬੀਰ ਸਿੰਘ ਆਪਣੇ ਪੁੱਤਰ ਜਗਸੀਰ ਸਿੰਘ ਨਾਲ ਆਪਣੀ ਧੀ ਦੇ ਸਹੁਰੇ ਘਰ ਗਿਆ। ਉਹ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਗਏ ਸਨ ਪਰ ਗੱਲਬਾਤ ਦੌਰਾਨ ਜਵਾਈ ਗੁਰਵਿੰਦਰ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਘਰ ਵਿੱਚ ਰੱਖੀ ਪਿਸਤੌਲ ਕੱਢ ਕੇ ਦੋਵਾਂ ‘ਤੇ ਗੋਲੀ ਚਲਾ ਦਿੱਤੀ।
 

Dead his brother


Recommended Posts