ਬੱਚਿਆਂ ਦੀਆਂ ਤਸਵੀਰਾਂ ਖਿੱਚਣ ‘ਤੇ ਭੜਕੀ Preity Zinta, ਕਿਹਾ- ਇਹ ਡਰਾਉਣਾ ਤਜਰਬਾ
April 29, 2026 / main news
ਬੱਚਿਆਂ ਦੀਆਂ ਤਸਵੀਰਾਂ ਖਿੱਚਣ ‘ਤੇ ਭੜਕੀ Preity Zinta, ਕਿਹਾ- ਇਹ ਡਰਾਉਣਾ ਤਜਰਬਾ
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ‘ਪਾਪਾਰਾਜ਼ੀ ਸਭਿਆਚਾਰ’ ਨੂੰ ਡਰਾਉਣਾ
ਕਰਾਰ ਦਿਤਾ ਹੈ। ਸੋਮਵਾਰ ਨੂੰ ਅਪਣੇ ‘ਐਕਸ’ ਹੈਂਡਲ ’ਤੇ ਕੀਤੇ ਏ.ਐਮ.ਏ. ਸੈਸ਼ਨ ਦੌਰਾਨ, ਜ਼ਿੰਟਾ
ਨੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਕ ਵਿਅਕਤੀ ਨੇ ਪੁੱਛਿਆ ਕਿ ਉਹ ਸ਼ੋਹਰਤ, ਨਿੱਜਤਾ
ਅਤੇ ਮਨ ਦੀ ਸ਼ਾਂਤੀ ’ਚੋਂ ਕੀ ਚੁਣੇਗੀ। ਇਸ ’ਤੇ ਜ਼ਿੰਟਾ ਨੇ ਲੰਮਾ ਨੋਟ ਸਾਂਝਾ ਕਰਦਿਆਂ ਕਿਹਾ,
‘‘ਮੈਂ ਬਹੁਤ ਨਿੱਜੀ ਵਿਅਕਤੀ ਹਾਂ। ਮੈਨੂੰ ਅਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨਾ
ਪਸੰਦ ਹੈ ਪਰ ਲੋਕਾਂ ਅਤੇ ਮੀਡੀਆ ਨਾਲ ਹੱਦਾਂ ਬਣਾਉਣੀਆਂ ਪੈਂਦੀਆਂ ਹਨ।’’
ਉਨ੍ਹਾਂ ਨੇ ਖ਼ਾਸ ਤੌਰ ’ਤੇ ਅਪਣੇ ਬੱਚਿਆਂ ਦੀਆਂ ਤਸਵੀਰਾਂ ਬਿਨਾਂ ਇਜਾਜ਼ਤ ਖਿੱਚਣ
’ਤੇ ਨਾਰਾਜ਼ਗੀ ਪ੍ਰਗਟਾਈ। ਜ਼ਿੰਟਾ ਨੇ ਕਿਹਾ, ‘‘ਇਹ ਗੱਲ ਬਿਲਕੁਲ ਗੈਰ-ਮਨਜ਼ੂਰ ਹੈ। ਬਿਨਾਂ ਪੁੱਛੇ ਤਸਵੀਰਾਂ ਖਿੱਚਣਾ ਠੀਕ ਨਹੀਂ।
ਜਦੋਂ ਵੀ ਕੋਈ ਪੁੱਛਦਾ ਹੈ, ਤਾਂ ਮੈਂ ਹਾਂ ਕਰ ਦਿੰਦੀ ਹਾਂ।’’ ਉਨ੍ਹਾਂ ਨੇ ਦਸਿਆ ਕਿ ਜਿਮ ਜਾਂ ਘਰ ਦੇ ਬਾਹਰ
ਫ਼ੋਟੋ ਪੱਤਰਕਾਰਾਂ ਵਲੋਂ ਪਿੱਛਾ ਕਰਨਾ ਉਸ ਨੂੰ ਚੰਗਾ ਨਹੀਂ ਲੱਗਦਾ।
ਜ਼ਿੰਟਾ ਨੇ ਕਿਹਾ, ‘‘ਮੈਂ ਸਮਾਗਮਾਂ ’ਤੇ ਫੋਟੋਗ੍ਰਾਫਰਾਂ ਨਾਲ ਠੀਕ ਹਾਂ ਕਿਉਂਕਿ ਇਹ ਉਨ੍ਹਾਂ ਦਾ ਕੰਮ ਹੈ,
ਪਰ ਹਰ ਵੇਲੇ ਪਿੱਛੇ ਆਉਣਾ ਡਰਾਉਣਾ ਹੁੰਦਾ ਹੈ। ਮੈਂ ਵੀ ਇਨਸਾਨ ਹਾਂ ਅਤੇ ਮੈਨੂੰ
ਅਪਣਾ ਸਮਾਂ ਚਾਹੀਦਾ ਹੈ।’’ ਉਨ੍ਹਾਂ ਨੇ ਧੰਨਵਾਦ ਵੀ ਪ੍ਰਗਟਾਇਆ ਕਿ ਲੋਕ ਉਨ੍ਹਾਂ ਨੂੰ ਪਿਆਰ ਕਰਦੇ
ਹਨ ਅਤੇ ਮੌਕੇ ਮਿਲੇ ਹਨ।
Preity zinta