ਉਤਰਾਖੰਡ ਵਿਚ ਅੱਜ ਵੀ ਮੌਸਮ ਰਹੇਗਾ ਠੰਢਾ, 8 ਜ਼ਿਲ੍ਹਿਆਂ ਵਿਚ ਮੀਂਹ ਦੀ ਸੰਭਾਵਨਾ    CM Bhagwant Mann ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਖੁੱਲ੍ਹੀ ਚੁਣੌਤੀ ! ਕਿਹਾ- ...ਹੁਣ ਕਾਨੂੰਨ ਰੱਦ ਨਹੀਂ ਹੋਵੇਗਾ    WFI ਨੇ ਵਿਨੇਸ਼ ਨੂੰ ਨੋਟਿਸ ਜਾਰੀ ਕੀਤਾ, 26 ਜੂਨ ਤੱਕ ਮੁਕਾਬਲਾ ਕਰਨ ਤੋਂ ਰੋਕਿਆ ਗਿਆ    ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ    "ਬੇਅਦਬੀ ਖਿਲਾਫ਼ ਕਾਨੂੰਨ ‘ਨਾ-ਮਨਜ਼ੂਰ’"; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਮੱਦਾਂ ਵਿੱਚ ਸੋਧ ਲਈ 15 ਦਿਨ ਦਾ ਸਮਾਂ    ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਜਲੰਧਰ ਧਮਾਕੇ ਦੇ ਪੀੜਤ ਨੂੰ‌ ਦਿੱਤੀ ਨਵੀਂ ਮੋਟਰਸਾਈਕਲ    ਸੁਵੇਂਦੂ ਅਧਿਕਾਰੀ ਹੋਣਗੇ ਬੰਗਾਲ ਦੇ ਨਵੇਂ ਮੁੱਖ ਮੰਤਰੀ, ਅਮਿਤ ਸ਼ਾਹ ਨੇ ਖੁਦ ਕੀਤਾ ਨਾਂ ਦਾ ਐਲਾਨ    AAP MP ਨੂੰ ‘ਅਮਿਤ ਸ਼ਾਹ’ ਦੇ ਨਾਂ ਤੋਂ ਆਇਆ ਫੋਨ, ਕਿਹਾ, “ਜਨਮਦਿਨ ਮੁਬਾਰਕ! ਦਿੱਲੀ ਆਕੇ ਮੈਨੂੰ ਮਿਲੋ।    ਪੰਜਾਬੀ ਕ੍ਰਿਕਟਰ ਅਰਸ਼ਦੀਪ ਨੂੰ ਲੈ ਕੇ ਬਹੁਤ ਵੱਡੀ ਖਬਰ, BCCI ਨੇ ਲਗਾ'ਤਾ ਬੈਨ, ਸੁਣੋ ਕਿਸ ਵਜ੍ਹਾ ਕਰਕੇ ਲਿਆ ਫੈਸਲਾ    ED ਰੇਡ ਮਾਮਲੇ ’ਚ ਅਮਨ ਅਰੋੜਾ ਦਾ ਵੱਡਾ ਬਿਆਨ: “ਇੱਕ ਪੈਸਾ ਵੀ ਸਾਬਤ ਹੋਇਆ ਤਾਂ ਸਿਆਸਤ ਛੱਡ ਦਿਆਂਗਾ”   
ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ
May 9, 2026
ED-Arreted-Sanjiv-Arora

ਈਡੀ ਨੇ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ

ਈਡੀ ਨੇ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਚੰਡੀਗੜ੍ਹ ਦੀ ਰਿਹਾਇਸ਼ ਤੇ ਰੇਡ ਦੋਰਾਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਈਡੀ ਦੀ ਟੀਮ ਵਲੋਂ ਸਵੇਰ ਤੋਂ ਹੀ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸਤੋਂ ਬਾਅਦ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ।
ਇਕ ਮਹੀਨਾ ਪਹਿਲਾ ਵੀ ਈਡੀ ਦੀ ਟੀਮ ਵਲੋਂ ਉਸਦੇ ਘਰ ਰੇਡ ਕੀਤੀ ਗਈ ਸੀ। ਈਡੀ ਦੀ ਛਾਪੇਮਾਰੀ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਸਨ। ਹਾਲਾਂਕਿ ਅਜੇ ਤੱਕ ਈਡੀ ਜਾਂ ਪੰਜਾਬ ਸਰਕਾਰ ਵਲੋਂ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਸੂਤਰਾਂ ਅਨੁਸਾਰ ਈਡੀ ਦੀ ਟੀਮ ਨੇ ਸਵੇਰੇ ਹੀ ਰਿਹਾਇਸ਼ ’ਤੇ ਪਹੁੰਚ ਕੇ ਦਸਤਾਵੇਜ਼ਾਂ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ। ਇਸ ਕਾਰਵਾਈ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਹਲਚਲ ਮਚ ਗਈ ਹੈ।
ਇਹ ਕਾਰਵਾਈ ਕਰੀਬ 100 ਕਰੋੜ ਰੁਪਏ ਦੀ ਕਥਿਤ ਫਰਜ਼ੀ ਖਰੀਦ ਅਤੇ ਦੁਬਈ-ਭਾਰਤ ਕੈਸ਼ ਟ੍ਰਿਪਿੰਗ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਕੀਤੀ ਗਈ ਦੱਸੀ ਜਾ ਰਹੀ ਹੈ। ਇਹ ਮਾਮਲਾ ਕਥਿਤ ਤੌਰ ’ਤੇ ਫਰਜ਼ੀ ਬਿਲਿੰਗ, ਸ਼ੈੱਲ ਕੰਪਨੀਆਂ ਅਤੇ ਵਿਦੇਸ਼ੀ ਲੈਣ-ਦੇਣ ਰਾਹੀਂ ਪੈਸੇ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੁਬਈ ਰਾਹੀਂ ਹੋਈ ਕਥਿਤ ਕੈਸ਼ ਟ੍ਰਿਪਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ED Arreted Sanjiv Arora


Recommended Posts