ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ
May 18, 2026
ਭਾਰਤੀ ਫੌਜ ‘ਚ ਅਗਨੀਵੀਰ ਭਰਤੀ ਪ੍ਰੀਖਿਆ ਦਾ ਸ਼ੈਡਿਊਲ ਜਾਰੀ, 1 ਜੂਨ ਤੋਂ 206 ਸ਼ਹਿਰਾਂ ‘ਚ ਆਨਲਾਈਨ ਪ੍ਰੀਖਿਆ
ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਣ ਵਾਲੇ
ਪੰਜਾਬੀ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਫੌਜ ਨੇ ‘ਅਗਨੀਪਥ ਯੋਜਨਾ’ ਤਹਿਤ 2026 ਦੀ ਆਨਾਈਨ
ਸਾਂਝੀ ਪ੍ਰਵੇਸ਼ ਪ੍ਰੀਖਿਆ ਦੀਆਂ ਤਰੀਕਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਇਹ
ਪ੍ਰੀਖਿਆ ਦੇਸ਼ ਭਰ ਦੇ 206 ਸ਼ਹਿਰਾਂ ਦੇ 403 ਪ੍ਰੀਖਿਆ ਕੇਂਦਰਾਂ ‘ਤੇ ਲਈ ਜਾਵੇਗੀ। ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ
ਉਮੀਦਵਾਰਾਂ ਨੂੰ ਸ਼ਡਿਊਲ ਮੁਤਾਬਕ ਤਿਆਰੀ ਸ਼ੁਰੂ ਕਰਨ ਲਈ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਸ
ਸਬੰਧ ਵਿੱਚ ਫੌਜ ਤੋਂ ਰਸਮੀ ਤੌਰ ‘ਤੇ ਜਾਣਕਾਰੀ ਸਾਂਝੀ ਕੀਤੀ ਹੈ।
ਫੌਜ ਭਰਤੀ ਦਫ਼ਤਰ, ਲੁਧਿਆਣਾ ਵੱਲੋਂ ਪੰਜਾਬ ਦੇ ਚਾਰ ਜ਼ਿਲ੍ਹਿਆਂ ਲੁਧਿਆਣਾ, ਮੋਗਾ,
ਰੋਪੜ ਅਤੇ ਮੋਹਾਲੀ ਲਈ ਭਰਤੀ ਪ੍ਰਕਿਰਿਆ ਕਰਵਾਈ ਜਾਂਦੀ ਹੈ। ਰਿਪੋਰਟਾਂ ਮੁਤਾਬਕ
ਪੰਜਾਬ ਭਰ ਦੇ ਹਜ਼ਾਰਾਂ ਨੌਜਵਾਨਾਂ ਨੇ ਅਗਨੀਵੀਰ ਲਈ ਅਰਜ਼ੀਆਂ ਦਿੱਤੀਆਂ ਹਨ।
ਭਾਰਤੀ ਫੌਜ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ, 13 ਫਰਵਰੀ,
2026 ਤੋਂ 10 ਅਪ੍ਰੈਲ, 2026 ਦੇ ਵਿਚਕਾਰ ‘ਜੁਆਇਨ ਇੰਡੀਅਨ ਆਰਮੀ’ ਪੋਰਟਲ ‘ਤੇ ਰਜਿਸਟਰਡ ਹੋਣ ਵਾਲੇ ਉਮੀਦਵਾਰਾਂ
ਲਈ ਆਨਲਾਈਨ ਪ੍ਰੀਖਿਆ 1 ਜੂਨ ਤੋਂ 12 ਜੂਨ, 2026 ਤੱਕ ਲਈ ਕੀਤੀ ਜਾਵੇਗੀ।
ਇਸ ਪ੍ਰੀਖਿਆ ਲਈ ਦਾਖਲਾ ਕਾਰਡ 15 ਮਈ, 2026 ਤੋਂ ਫੌਜ
ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਕਰਵਾਏ ਗਏ ਹਨ। ਉਮੀਦਵਾਰ ਪੋਰਟਲ ‘ਤੇ ਜਾ ਕੇ ਅਤੇ ਆਪਣੇ
ਕ੍ਰੇਡੇਂਸ਼ੀਅਲਸ ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆ ਦੇਸ਼ ਭਰ ਵਿਚ ਕੁਲ 22
ਸ਼੍ਰੇਣੀਆਂ ਲਈ ਆਯੋਜਿਤ ਕੀਤੀ ਜਾ ਰਹੀ ਹੈ।
schedule of agniveer recruitment
Recommended Posts
Religious
@Punjabi Pehchan
@Punjabi Pehchan
@Punjabi Pehchan
@Punjabi Pehchan
Latest
Most Visited Stories